ਅਮਰੀਕੀ ਮਿਡਟਰਮ ਚੋਣਾਂ 'ਚ ਭਾਰਤੀ ਮੂਲ ਦੇ ਨੇਤਾਵਾਂ ਨੇ ਰਚ'ਤਾ ਇਤਿਹਾਸ, ਜਿੱਤੀਆਂ 30 ਸੀਟਾਂ

Thursday, Nov 05, 2026 - 09:54 AM (IST)

ਅਮਰੀਕੀ ਮਿਡਟਰਮ ਚੋਣਾਂ 'ਚ ਭਾਰਤੀ ਮੂਲ ਦੇ ਨੇਤਾਵਾਂ ਨੇ ਰਚ'ਤਾ ਇਤਿਹਾਸ, ਜਿੱਤੀਆਂ 30 ਸੀਟਾਂ

ਇੰਟਰਨੈਸ਼ਨਲ ਡੈਸਕ: ਅਮਰੀਕਾ ਵਿੱਚ ਹੋਈਆਂ ਮਿਡਟਰਮ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਅਮਰੀਕੀ ਰਾਜਨੀਤੀ ਵਿੱਚ ਭਾਰਤੀ-ਅਮਰੀਕੀਆਂ ਦੇ ਵਧਦੇ ਪ੍ਰਭਾਵ ਦਰਮਿਆਨ ਰਾਜ ਵਿਧਾਨ ਸਭਾਵਾਂ ਦੀਆਂ 41 ਸੀਟਾਂ 'ਤੇ ਚੋਣ ਲੜ ਰਹੇ ਭਾਰਤੀ ਮੂਲ ਦੇ ਉਮੀਦਵਾਰਾਂ ਵਿੱਚੋਂ ਘੱਟੋ-ਘੱਟ 30 ਨੇ ਜਿੱਤ ਦਰਜ ਕੀਤੀ ਹੈ ਜਦਕਿ ਦੋ ਹੋਰ ਉਮੀਦਵਾਰ ਆਪਣੇ-ਆਪਣੇ ਖੇਤਰਾਂ ਵਿਚ ਅੱਗੇ ਚੱਲ ਰਹੇ ਹਨ। ਇਸ ਚੋਣ ਪ੍ਰਦਰਸ਼ਨ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਭਾਰਤੀ-ਅਮਰੀਕੀ ਉਮੀਦਵਾਰਾਂ ਦਾ ਦਬਦਬਾ ਰਿਹਾ, ਜਿਨ੍ਹਾਂ ਵਿੱਚੋਂ 28 ਨੇ ਜਿੱਤ ਹਾਸਲ ਕੀਤੀ ਹੈ।

ਮਿਸ਼ੀਗਨ 'ਚ ਰੰਜੀਵ ਪੁਰੀ ਦੀ ਇਤਿਹਾਸਕ ਜਿੱਤ; ਪਹਿਲੇ ਸਿੱਖ ਸਪੀਕਰ ਬਣਨ ਦੀ ਸੰਭਾਵਨਾ

ਮਿਸ਼ੀਗਨ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਰੰਜੀਵ ਪੁਰੀ ਨੇ 24ਵੇਂ ਡਿਸਟ੍ਰਿਕਟ ਤੋਂ ਲਗਭਗ 66 ਫੀਸਦੀ ਵੋਟਾਂ ਹਾਸਲ ਕਰਕੇ ਮੁੜ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਮਿਸ਼ੀਗਨ ਹਾਊਸ ਵਿੱਚ ਡੈਮੋਕ੍ਰੇਟਸ ਨੇ ਬਹੁਮਤ ਹਾਸਲ ਕਰ ਲਿਆ ਹੈ। ਰੰਜੀਵ ਪੁਰੀ ਦੇ ਮਿਸ਼ੀਗਨ ਹਾਊਸ ਦੇ ਸਪੀਕਰ ਬਣਨ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਉਹ ਇਸ ਵੱਕਾਰੀ ਪਦ 'ਤੇ ਪਹੁੰਚਣ ਵਾਲੇ ਪਹਿਲੇ ਭਾਰਤੀ-ਅਮਰੀਕੀ ਅਤੇ ਪਹਿਲੇ ਸਿੱਖ ਨੇਤਾ ਹੋਣਗੇ।

ਜਾਰਜੀਆ ਵਿੱਚ ਜੋਤ ਸਿੰਘ ਨੇ ਰਚਿਆ ਨਵਾਂ ਇਤਿਹਾਸ

ਜਾਰਜੀਆ ਦੇ 97ਵੇਂ ਹਾਊਸ ਡਿਸਟ੍ਰਿਕਟ ਤੋਂ ਜੋਤ ਸਿੰਘ ਨੇ 68 ਫੀਸਦੀ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉਹ ਜਾਰਜੀਆ ਰਾਜ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ-ਅਮਰੀਕੀ ਅਤੇ ਪਹਿਲੇ ਸਿੱਖ-ਅਮਰੀਕੀ ਨੇਤਾ ਬਣ ਗਏ ਹਨ। ਇਸੇ ਤਰ੍ਹਾਂ ਟੈਕਸਾਸ ਦੇ 47ਵੇਂ ਹਾਊਸ ਡਿਸਟ੍ਰਿਕਟ ਤੋਂ ਪੂਜਾ ਸੇਠੀ ਨੇ 63 ਫੀਸਦੀ ਵੋਟਾਂ ਨਾਲ ਜਿੱਤ ਹਾਸਲ ਕਰ ਕੇ ਇਤਿਹਾਸ ਰਚਿਆ ਹੈ।

ਐਰੀਜ਼ੋਨਾ 'ਚ ਪ੍ਰਿਆ ਸੁੰਦਰਸ਼ਨ ਅਤੇ ਹੋਰ ਰਾਜਾਂ 'ਚ ਭਾਰਤੀ ਨੇਤਾਵਾਂ ਦਾ ਦਬਦਬਾ

ਐਰੀਜ਼ੋਨਾ ਵਿਚਪ੍ਰਿਆ ਸੁੰਦਰਸ਼ਨ ਨੇ 18ਵੇਂ ਡਿਸਟ੍ਰਿਕਟ ਤੋਂ 66 ਫੀਸਦੀ ਵੋਟਾਂ ਨਾਲ ਮੁੜ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੇ ਸੀਨੇਟ ਪ੍ਰੈਜ਼ੀਡੈਂਟ ਜਾਂ ਮਜੋਰਿਟੀ ਲੀਡਰ ਵਰਗੇ ਅਹਿਮ ਪਦ 'ਤੇ ਪਹੁੰਚਣ ਦੀ ਚਰਚਾ ਹੈ। ਇਲੀਨੋਇਸ ਵਿੱਚ ਨਬੀਲਾ ਸੱਯਦ (57% ਵੋਟਾਂ), ਰਾਮ ਵਿੱਲੀਵਾਲਮ (73% ਵੋਟਾਂ), ਕੇਵਿਨ ਓਲਿਕਲ (ਨਿਰਵਿਰੋਧ) ਅਤੇ ਸਬਾ ਹੈਦਰ (71% ਵੋਟਾਂ) ਨੇ ਜਿੱਤ ਦਰਜ ਕੀਤੀ। ਨਿਊਯਾਰਕ ਵਿੱਚ ਲੀਜ਼ਾ ਕੌਲ (55% ਵੋਟਾਂ) ਅਤੇ ਜੇਰੇਮੀ ਕੋਨੀ ਨੇ ਲਗਾਤਾਰ 4ਥੀ ਵਾਰ ਜਿੱਤ ਪ੍ਰਾਪਤ ਕੀਤੀ।

ਹੋਰ ਰਾਜ: ਨੌਰਥ ਕੈਰੋਲੀਨਾ 'ਚ ਜੈ ਚੌਧਰੀ (75%), ਵਿਸਕੌਨਸਿਨ 'ਚ ਰੇਣੁਕਾ ਮਾਯਾਦੇਵ (90%) ਅਤੇ ਅਟਾਰਨੀ ਜਨਰਲ ਜੋਸ਼ ਕੌਲ (55%), ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ (63%) ਅਤੇ ਵਾਸ਼ਿੰਗਟਨ 'ਚ ਮਨਕਾ ਢੀਂਗਰਾ (92%) ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ।

ਲਾਸ ਏਂਜਲਸ ਮੇਅਰ ਚੋਣ 'ਚ ਨਿਤਿਆ ਰਮਨ ਅੱਗੇ

ਲਾਸ ਏਂਜਲਸ ਦੇ ਮੇਅਰ ਦੀ ਚੋਣ ਵਿੱਚ ਭਾਰਤੀ ਮੂਲ ਦੀ ਨਿਤਿਆ ਰਮਨ ਨੇ ਮੌਜੂਦਾ ਮੇਅਰ ਕਰੇਨ ਬਾਸ ਵਿਰੁੱਧ 52 ਫੀਸਦੀ ਵੋਟਾਂ ਨਾਲ ਬੜ੍ਹਤ ਬਣਾ ਲਈ ਹੈ। ਇਸ ਤੋਂ ਇਲਾਵਾ ਲੌਸ ਏਂਜਲਸ ਦੇ ਸਿਟੀ ਅਟਾਰਨੀ ਦੀ ਚੋਣ ਵਿੱਚ ਮਾਰੀਸਾ ਰੋਏ ਨੇ 66 ਫੀਸਦੀ ਵੋਟਾਂ ਨਾਲ ਜਿੱਤ ਹਾਸਲ ਕੀਤੀ।

ਵਿਵੇਕ ਰਾਮਾਸਵਾਮੀ ਸਮੇਤ ਕੁਝ ਦਿੱਗਜ ਹਾਰੇ

ਜਿੱਥੇ ਜ਼ਿਆਦਾਤਰ ਭਾਰਤੀ-ਅਮਰੀਕੀ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਲਹਿਰਾਇਆ, ਉੱਥੇ ਹੀ ਓਹੀਓ ਦੇ ਗਵਰਨਰ ਦੀ ਚੋਣ ਵਿੱਚ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਨੂੰ ਡੈਮੋਕ੍ਰੇਟਿਕ ਉਮੀਦਵਾਰ ਏਮੀ ਐਕਟਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵਿਵੇਕ ਰਾਮਾਸਵਾਮੀ ਨੂੰ 44 ਫੀਸਦੀ ਵੋਟਾਂ ਮਿਲੀਆਂ। ਨਿਊਯਾਰਕ ਵਿੱਚ ਰਿਪਬਲਿਕਨ ਉਮੀਦਵਾਰ ਸਰਿਤਾ ਕੋਮਾਟਿਰੈੱਡੀ ਵੀ ਅਟਾਰਨੀ ਜਨਰਲ ਲੇਟਿਸ਼ੀਆ ਜੇਮਜ਼ ਤੋਂ ਚੋਣ ਹਾਰ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News