ਮਥੁਰਾ ''ਚ ਗਰਜੇ ਮੋਦੀ, ਕਿਹਾ- ਸਾਡੇ ਗੁਆਂਢ ''ਚ ਵਧ-ਫੁਲ ਰਿਹੈ ਅੱਤਵਾਦ
Wednesday, Sep 11, 2019 - 01:29 PM (IST)

ਮਥੁਰਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਥੁਰਾ ਪੁੱਜੇ। ਇੱਥੇ ਉਨ੍ਹਾਂ ਨੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 2 ਅਕਤੂਬਰ ਤਕ ਆਪਣੇ ਘਰਾਂ, ਦਫਤਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰ ਲੈਣ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਵਾਤਾਵਰਣ ਦੀ ਸੁਰੱਖਿਆ ਲਈ ਰੋਲ ਮਾਡਲ ਲੱਭ ਰਹੀ ਹੈ ਪਰ ਭਾਰਤ ਕੋਲ ਭਗਵਾਨ ਸ਼੍ਰੀਕ੍ਰਿਸ਼ਨ ਵਰਗੇ ਪ੍ਰੇਰਣਾ ਸਰੋਤ ਹਮੇਸ਼ਾ ਤੋਂ ਰਹੇ ਹ, ਜਿਨ੍ਹਾਂ ਦੀ ਕਲਪਨਾ ਹੀ ਵਾਤਾਵਰਣ ਪ੍ਰੇਮ ਦੇ ਬਿਨਾਂ ਅਧੂਰੀ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਵਾਤਾਵਰਣ ਅਤੇ ਪਸ਼ੂ ਧਨ ਹਮੇਸ਼ਾ ਤੋਂ ਭਾਰਤ ਦੀ ਆਰਥਿਕ ਸੋਚ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਰਿਹਾ ਹੈ। ਇਹ ਹੀ ਕਾਰਨ ਹੈ ਕਿ ਚਾਹੇ ਸਵੱਛ ਭਾਰਤ ਹੋਵੇ, ਜਲ ਜੀਵਨ ਮਿਸ਼ਨ ਹੋਵੇ ਜਾਂ ਫਿਰ ਖੇਤੀ ਅਤੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨਾ ਹੋਵੇ, ਕੁਦਰਤੀ ਅਤੇ ਆਰਥਿਕ ਵਿਕਾਸ ਵਿਚ ਸੰਤੁਲਨ ਬਣਾ ਕੇ ਅਸੀਂ ਨਵੇਂ ਭਾਰਤ ਦੇ ਨਿਰਮਾਣ ਵੱਲ ਅੱਗੇ ਵਧ ਰਹੇ ਹਾਂ।
ੰਗੁਆਂਢੀ ਦੇਸ਼ 'ਚ ਵਧ-ਫੁਲ ਰਿਹੈ ਅੱਤਵਾਦ—
ਮੋਦੀ ਨੇ ਇਸ ਦੇ ਨਾਲ ਹੀ ਅਮਰੀਕਾ 'ਤੇ ਹੋਏ 9/11 ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਤਵਾਦ ਇਕ ਗਲੋਬਲ ਸਮੱਸਿਆ ਹੈ। ਅੱਜ ਅੱਤਵਾਦ ਇਕ ਵਿਚਾਰਧਾਰਾ ਬਣ ਗਈ ਹੈ। ਅੱਤਵਾਦ ਦੀਆਂ ਜੜ੍ਹਾ ਗੁਆਂਢ 'ਚ ਵਧ-ਫੁਲ ਰਹੀਆਂ ਹਨ। ਅਸੀਂ ਇਸ ਦਾ ਮਜ਼ਬੂਤੀ ਨਾਲ ਸਾਹਮਣਾ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਸ਼ਰਨ ਅਤੇ ਟ੍ਰੇਨਿੰਗ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਭਾਰਤ ਪੂਰਨ ਰੂਪ ਨਾਲ ਸਮਰੱਥ ਹੈ ਅਤੇ ਅਸੀਂ ਕਰ ਕੇ ਵੀ ਦਿਖਾਇਆ ਹੈ।