G20 ਸੰਮੇਲਨ ''ਚ ਬੋਲੇ PM ਮੋਦੀ ; ''ਨਸ਼ੇ ਤੇ ਅੱਤਵਾਦ ਦੇ ਖਤਰਨਾਕ ਗੱਠਜੋੜ ਖ਼ਿਲਾਫ਼ ਖੜ੍ਹੇ ਹੋਣਾ ਜ਼ਰੂਰੀ''
Sunday, Nov 23, 2025 - 08:59 AM (IST)
ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਦੱਖਣੀ ਅਫਰੀਕਾ ਦੇ ਕੇਪਟਾਊਨ ਪਹੁੰਚੇ ਹੋਏ ਹਨ, ਜਿੱਥੇ ਸ਼ਨੀਵਾਰ ਨੂੰ ਜੀ-20 ਨੇਤਾਵਾਂ ਦੀ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਨਸ਼ੇ ਤੇ ਅੱਤਵਾਦ ਦੇ ਖਤਰਨਾਕ ਗੱਠਜੋੜ ਖ਼ਿਲਾਫ਼ ਡਟ ਕੇ ਖੜ੍ਹੇ ਹੋਣਾ ਬੇਹੱਦ ਜ਼ਰੂਰੀ ਹੈ।
ਇਸ ਮਗਰੋਂ ਮੋਦੀ ਨੇ ਗਲੋਬਲ ਵਿਕਾਸ ਦੇ ਮੁੱਦੇ ’ਤੇ ਡੂੰਘਾਈ ਨਾਲ ਮੁੜ ਵਿਚਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਡਰੱਗਜ਼-ਅੱਤਵਾਦ ਗਠਜੋੜ ਦਾ ਮੁਕਾਬਲਾ ਕਰਨ ਲਈ ਜੀ-20 ਪਹਿਲਕਦਮੀ ਤੇ ਗਲੋਬਲ ਹੈਲਥਕੇਅਰ ਰਿਸਪਾਂਸ ਟੀਮ ਬਣਾਉਣ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਸਾਡੇ ਲਈ ਆਪਣੇ ਵਿਕਾਸ ਢਾਂਚੇ ’ਤੇ ਮੁੜ ਵਿਚਾਰ ਕਰਨ ਤੇ ਸਮਾਵੇਸ਼ੀ ਤੇ ਟਿਕਾਊ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰਨ ਦਾ ਸਹੀ ਸਮਾਂ ਹੈ।
ਇਹ ਵੀ ਪੜ੍ਹੋ- ਦਿੱਲੀ 'ਚ AQI ਹਾਲੇ ਵੀ 400 ਤੋਂ ਪਾਰ ! ਪ੍ਰਸ਼ਾਸਨ ਨੇ GRAP 'ਚ ਕੀਤੀ ਸੋਧ, ਦਫ਼ਤਰਾਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼
ਜੋਹਾਨਸਬਰਗ ’ਚ ਜੀ-20 ਸੰਮੇਲਨ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਤੇ ਦੁਨੀਆ ਦੇ ਕਈ ਨੇਤਾਵਾਂ ਨਾਲ ਉਨ੍ਹਾਂ ਮੁਲਾਕਾਤ ਕੀਤੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਡਾ. ਸਿਲਵਾ ਨੂੰ ਉਨ੍ਹਾਂ ਗਲੇ ਲਾਇਆ। ਉਨ੍ਹਾਂ ਕਿਹਾ ਕਿ ਮੈਂ ਸਰਵਪੱਖੀ ਵਿਕਾਸ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕੁਝ ਕਾਰਜ ਯੋਜਨਾਵਾਂ ਪੇਸ਼ ਕੀਤੀਆਂ ਹਨ, ਉਨ੍ਹਾਂ ’ਚੋਂ ਪਹਿਲੀ ਹੈ ਜੀ-20 ਕੌਮਾਂਤਰੀ ਰਵਾਇਤੀ ਗਿਆਨ ਦੇ ਦੀ ਸਿਰਜਣਾ। ਇਸ ਸਬੰਧੀ ਭਾਰਤ ਦਾ ਇਕ ਅਮੀਰ ਇਤਿਹਾਸ ਹੈ। ਇਹ ਸਾਨੂੰ ਬਿਹਤਰ ਸਿਹਤ ਤੇ ਤੰਦਰੁਸਤੀ ਲਈ ਸਾਡੇ ਸਮੂਹਿਕ ਗਿਆਨ ਨੂੰ ਅੱਗੇ ਵਧਾਉਣ ’ਚ ਮਦਦ ਕਰੇਗਾ।
ਅਮਰੀਕੀ ਰੁਕਾਵਟ ਦੇ ਬਾਵਜੂਦ ਜੀ-20 ਐਲਾਨਨਾਮਾ ਅਪਣਾਇਆ ਗਿਆ
ਸੰਮੇਲਨ ’ਚ ਸ਼ਾਮਲ ਹੋਏ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਨੇ ਅਮਰੀਕੀ ਰੁਕਾਵਟ ਦੇ ਬਾਵਜੂਦ ਸਰਬਸੰਮਤੀ ਨਾਲ ਇੱਕ ਐਲਾਨਨਾਮਾ ਅਪਣਾਇਆ। ਦੱਖਣੀ ਅਫ਼ਰੀਕਾ ਦੇ ਕੌਮਾਂਤਰੀ ਸਬੰਧਾਂ ਤੇ ਸਹਿਯੋਗ ਬਾਰੇ ਮੰਤਰੀ ਰੋਨਾਲਡ ਲਾਮੋਲਾ ਨੇ ਸਰਕਾਰੀ ਪ੍ਰਸਾਰਕ ਐੱਸ.ਏ.ਬੀ.ਸੀ. ਨਾਲ ਇਕ ਇੰਟਰਵਿਊ ’ਚ ਐਲਾਨਨਾਮੇ ਨੂੰ ਬਹੁਪੱਖੀਵਾਦ ਦੀ ਪੁਸ਼ਟੀ ਕਿਹਾ।
