ਪੁਲਾੜ ਯਾਤਰੀ ਥਾਮਸ ਪੇਸਕੇਟ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ ਦਾ ਮਿਸ਼ਨ ਸਹੀ ਦਿਸ਼ਾ ''ਚ

07/14/2023 11:19:57 PM

ਪੈਰਿਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੀ ਆਪਣੀ ਯਾਤਰਾ ਦੇ ਦੂਜੇ ਦਿਨ ਰਾਜਧਾਨੀ ਪੈਰਿਸ 'ਚ ਦੇਸ਼ ਦੀਆਂ ਉੱਘੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਏਰੋਸਪੇਸ ਇੰਜੀਨੀਅਰ ਅਤੇ ਪਾਇਲਟ ਥਾਮਸ ਪੇਸਕੇਟ ਨੇ ਭਾਰਤ ਦੇ ਪੁਲਾੜ ਮਿਸ਼ਨ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਮੈਂ ਭਾਰਤੀ ਪ੍ਰਧਾਨ ਮੰਤਰੀ ਨਾਲ ਜਿੰਨੀ ਦੇਰ ਤੱਕ ਗੱਲ ਕੀਤੀ, ਮੈਨੂੰ ਲੱਗਦਾ ਹੈ ਕਿ ਉਹ ਪੁਲਾੜ ਮਿਸ਼ਨ 'ਤੇ ਸਹੀ ਦਿਸ਼ਾ 'ਚ ਸੋਚ ਰਹੇ ਹਨ।

ਇਹ ਵੀ ਪੜ੍ਹੋ : ਹੁਣ Twitter ਤੋਂ ਵੀ ਮਿਲੇਗਾ ਪੈਸੇ ਕਮਾਉਣ ਦਾ ਮੌਕਾ, ਕੰਪਨੀ ਨੇ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਕੀਤਾ ਐਲਾਨ

ਉਨ੍ਹਾਂ ਕਿਹਾ ਕਿ ਪੁਲਾੜ ਹਰ ਕਿਸੇ ਦੇ ਜੀਵਨ ਵਿੱਚ ਕਈ ਤਰੀਕਿਆਂ ਨਾਲ ਕੰਮ ਕਰਦਾ ਹੈ। ਕੁਝ ਚੀਜ਼ਾਂ ਕੁਝ ਸਮੇਂ ਲਈ ਹੁੰਦੀਆਂ ਹਨ, ਜਿਵੇਂ ਕਿ ਸਾਡੀ ਨੈਵੀਗੇਸ਼ਨ ਪ੍ਰਣਾਲੀ, ਜਨਤਕ ਨੀਤੀ ਅਤੇ ਕਿਸੇ ਆਫ਼ਤ ਦੌਰਾਨ ਪੁਲਾੜ ਤੋਂ ਲਈਆਂ ਗਈਆਂ ਤਸਵੀਰਾਂ ਰਾਹੀਂ ਜਲਦ ਤੋਂ ਜਲਦ ਮਦਦ ਭੇਜੀ ਜਾਂਦੀ ਹੈ। ਇੰਨਾ ਹੀ ਨਹੀਂ, ਪੁਲਾੜ 'ਚ ਮੌਜੂਦ ਉਪਗ੍ਰਹਿ ਦੇਸ਼ 'ਚ ਸ਼ਹਿਰੀ ਯੋਜਨਾਬੰਦੀ 'ਚ ਵੀ ਕਾਫੀ ਮਦਦ ਕਰਦੇ ਹਨ।

ਇਹ ਵੀ ਪੜ੍ਹੋ : ਪੈਰਿਸ 'ਚ ਹੁਣ ਰੁਪਏ 'ਚ ਹੋਵੇਗਾ ਭੁਗਤਾਨ, ਭਾਰਤ-ਫਰਾਂਸ ਵਿਚਾਲੇ UPI ਨੂੰ ਲੈ ਕੇ ਸਮਝੌਤਾ

ਥਾਮਸ ਪੇਸਕੇਟ ਨੇ ਕਿਹਾ ਕਿ ਭਾਵੇਂ ਇਹ ਸਾਰੀਆਂ ਸਹੂਲਤਾਂ ਸਾਡੇ ਲਈ ਬਹੁਤ ਘੱਟ ਸਮੇਂ ਲਈ ਉਪਲਬਧ ਹਨ ਪਰ ਪੁਲਾੜ ਵੱਲ ਸੋਚਣਾ ਪਹਿਲਾ ਕਦਮ ਹੈ। ਥਾਮਸ ਨੇ ਕਿਹਾ ਕਿ ਮੈਂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਕ ਕਦਮ ਹੋਰ ਅੱਗੇ ਵਧਾਇਆ ਅਤੇ ਇਸ ਬਾਰੇ ਗੱਲ ਕੀਤੀ ਕਿ ਪੁਲਾੜ ਵਿੱਚ ਜੀਵਨ ਕਿੱਥੇ ਹੈ, ਪੁਲਾੜ 'ਚ ਹੋਰ ਕਿਹੜੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖੋਜਣ ਦੀ ਲੋੜ ਹੈ। ਥਾਮਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਆਪਣੇ ਪੁਲਾੜ ਮਿਸ਼ਨ 'ਚ ਸਹੀ ਰਸਤੇ 'ਤੇ ਹਨ। ਉਹ ਸਪੇਸ ਨੂੰ ਆਪਣੇ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਵਰਤਣਾ ਚਾਹੁੰਦਾ ਹੈ, ਜੋ ਕਿ ਇਕ ਚੰਗੀ ਕੋਸ਼ਿਸ਼ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News