ਸੂਡਾਨ ''ਚ ਫਸੇ ਭਾਰਤੀਆਂ ਦੀ ਸਥਿਤੀ ਦੀ ਸਮੀਖਿਆ ਲਈ PM ਮੋਦੀ ਨੇ ਕੀਤੀ ਉੱਚ-ਪੱਧਰੀ ਬੈਠਕ

Friday, Apr 21, 2023 - 06:29 PM (IST)

ਸੂਡਾਨ ''ਚ ਫਸੇ ਭਾਰਤੀਆਂ ਦੀ ਸਥਿਤੀ ਦੀ ਸਮੀਖਿਆ ਲਈ PM ਮੋਦੀ ਨੇ ਕੀਤੀ ਉੱਚ-ਪੱਧਰੀ ਬੈਠਕ

ਨਵੀਂ ਦਿੱਲੀ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਸਾ ਪ੍ਰਭਾਵਿਤ ਸੂਡਾਨ ’ਚ ਫਸੇ ਭਾਰਤੀਆਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਸ਼ੁੱਕਰਵਾਰ ਨੰ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਹਵਾਈ ਫੌਜ ਤੇ ਸਮੁੰਦਰੀ ਫੌਜ ਦੇ ਮੁਖੀ, ਵਿਦੇਸ਼ ਤੇ ਰੱਖਿਆ ਮੰਤਰਾਲਾ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸੀਨੀਅਰ ਡਿਪਲੋਮੈਟ ਡਿਜੀਟਲ ਤਰੀਕੇ ਨਾਲ ਸ਼ਾਮਲ ਹੋਏ। ਜੈਸ਼ੰਕਰ ਇਸ ਵੇਲੇ ਗੁਆਨਾ ਦੇ ਦੌਰੇ ’ਤੇ ਹਨ।

ਸੂਡਾਨ ਦੀ ਰਾਜਧਾਨੀ ਖਾਰਤੂਮ ਸਮੇਤ ਦੇਸ਼ ਦੇ ਹੋਰ ਹਿੱਸਿਆਂ ’ਚ ਹੋਈ ਹਿੰਸਾ ਵਿਚ ਇਕ ਭਰਤੀ ਸਮੇਤ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਸੂਡਾਨ ’ਚ ਸਥਿਤੀ ਬਹੁਤ ਤਣਾਅ ਭਰੀ ਹੈ ਅਤੇ ਉਹ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਮਰੀਕਾ, ਬ੍ਰਿਟੇਨ, ਸਾਊਦੀ ਅਰਬ ਤੇ ਮਿਸਰ ਸਮੇਤ ਵੱਖ-ਵੱਖ ਦੇਸ਼ਾਂ ਨਾਲ ਤਾਲਮੇਲ ਕਰ ਰਿਹਾ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ 4-5 ਦਿਨ ਬਾਅਦ ਵੀ ਸੰਘਰਸ਼ ਘੱਟ ਨਹੀਂ ਹੋਇਆ, ਲੜਾਈ ਜਾਰੀ ਹੈ ਅਤੇ ਸਥਿਤੀ ਤਣਾਅ ਭਰੀ ਹੈ। ਅਸੀਂ ਭਾਰਤੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਿੱਥੇ ਹਨ, ਉੱਥੇ ਹੀ ਰਹਿਣ ਅਤੇ ਬਾਹਰ ਨਾ ਨਿਕਲਣ। ਇਹ ਹਿੰਸਾ ਦੇਸ਼ ਵਿਚ ਸੂਡਾਨ ਦੀ ਨਿਯਮਿਤ ਫੌਜ ਤੇ 'ਰੈਪਿਡ ਸੁਪੋਰਟ ਫੋਰਸਿਜ਼’ ਨਾਂ ਦੀ ਪੈਰਾਮਿਲਟਰੀ ਫੋਰਸ ਦਰਮਿਆਨ ਟਕਰਾਅ ਕਾਰਨ ਹੋਈ ਹੈ।


author

Rakesh

Content Editor

Related News