PM ਮੋਦੀ ਨੇ ਕਮਲ ਸ਼ਰਮਾ ਦੇ ਦਿਹਾਂਤ ''ਤੇ ਪ੍ਰਗਟਾਇਆ ਦੁੱਖ

Monday, Oct 28, 2019 - 02:22 PM (IST)

PM ਮੋਦੀ ਨੇ ਕਮਲ ਸ਼ਰਮਾ ਦੇ ਦਿਹਾਂਤ ''ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਕਾਰਜਕਾਰਨੀ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਦਿਹਾਂਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਪੀ. ਐੱਮ. ਮੋਦੀ ਨੇ ਟਵਿੱਟਰ 'ਤੇ ਟਵੀਟ ਕਰ ਕੇ ਕਮਲ ਸ਼ਰਮਾ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ। ਉਨ੍ਹਾਂ ਟਵੀਟ ਕੀਤਾ, ''ਕਮਲ ਸ਼ਰਮਾ ਜੀ ਦੇ ਦਿਹਾਂਤ ਤੋਂ ਦੁਖੀ ਹਾਂ। ਉਨ੍ਹਾਂ ਨੇ ਪੰਜਾਬ 'ਚ ਭਾਜਪਾ ਦੀ ਮਜ਼ਬੂਤੀ ਲਈ ਸਖਤ ਮਿਹਨਤ ਕੀਤੀ। ਦੁੱਖ ਦੀ ਇਸ ਘੜੀ 'ਚ ਉਹ ਸਵ. ਕਮਲ ਸ਼ਰਮਾ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਨ।''

PunjabKesari
ਦੱਸਣਯੋਗ ਹੈ ਕਿ ਕਮਲ ਸ਼ਰਮਾ ਦਾ ਦਿਹਾਂਤ ਕੱਲ ਭਾਵ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਉਹ ਆਪਣੇ ਜ਼ੱਦੀ ਘਰ ਫਿਰੋਜ਼ਪੁਰ ਵਿਖੇ ਪਰਿਵਾਰ ਨਾਲ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਏ ਸਨ। ਐਤਵਾਰ ਦੀ ਸਵੇਰ ਨੂੰ ਸੈਰ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇੱਥੇ ਦੱਸ ਦੇਈਏ ਕਿ ਕਮਲ ਸ਼ਰਮਾ ਨੂੰ ਇਸ ਤੋਂ ਪਹਿਲਾਂ ਵੀ ਦਿਲ ਦਾ ਦੌਰਾ ਪੈ ਚੁੱਕਾ ਸੀ, ਉਨ੍ਹਾਂ ਦਾ ਇਲਾਜ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਚਲ ਰਿਹਾ ਸੀ।


author

Tanu

Content Editor

Related News