PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਭੇਟ ਕੀਤੀ ਚੰਦਨ ਦੀ ਸਿਤਾਰ, ਜਾਣੋ ਹੋਰ ਕੀ-ਕੀ ਦਿੱਤੇ ਤੋਹਫ਼ੇ?
Saturday, Jul 15, 2023 - 05:13 AM (IST)
ਇੰਟਰਨੈਸ਼ਨਲ ਡੈਸਕ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਭਾਰਤੀ ਪ੍ਰਧਾਨ ਮੰਤਰੀ ਵੱਲੋਂ ਫਰਾਂਸ ਦੇ ਰਾਸ਼ਟਰਪਤੀ, ਫਰਾਂਸ ਦੀ ਪਹਿਲੀ ਮਹਿਲਾ ਅਤੇ ਰਾਸ਼ਟਰਪਤੀ ਮੈਕਰੋਨ ਦੀ ਪਤਨੀ ਬ੍ਰਿਜਿਟ ਮੈਕਰੋਨ, ਫਰਾਂਸੀਸੀ ਪੀਐੱਮ ਐਲਿਜ਼ਾਬੇਥ ਬਰਨੇ ਅਤੇ ਫਰਾਂਸੀਸੀ ਸੈਨੇਟ ਦੇ ਪ੍ਰਧਾਨ ਗੇਰਾਡ ਲਾਰਚਰ ਨੂੰ ਭਾਰਤ ਦੇ ਭਾਰਤ ਦੇ ਪ੍ਰੰਪਰਿਕ ਤੋਹਫ਼ੇ ਭੇਟ ਕੀਤੇ ਗਏ। ਜਾਣੋ ਕਿਸ ਨੂੰ ਕੀ-ਕੀ ਤੋਹਫ਼ਾ ਦਿੱਤਾ ਗਿਆ?
ਮੈਕਰੋਨ ਨੂੰ ਤੋਹਫ਼ੇ 'ਚ ਦਿੱਤੀ ਚੰਦਨ ਦੀ ਸਿਤਾਰ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਤੋਹਫ਼ੇ ਵਜੋਂ ਚੰਦਨ ਦੀ ਸਿਤਾਰ ਦਿੱਤੀ ਗਈ। ਭਾਰਤੀ ਸ਼ਾਸਤਰੀ ਸੰਗੀਤ ਦੇ ਸਾਜ਼ ਸਿਤਾਰ ਦੀ ਵਿਲੱਖਣ ਪ੍ਰਤੀਰੂਪ ਸ਼ੁੱਧ ਚੰਦਨ ਤੋਂ ਬਣੀ ਹੈ। ਚੰਦਨ ਦੀ ਲੱਕੜ ਦੀ ਨੱਕਾਸ਼ੀ ਦੀ ਕਲਾ ਇਕ ਸ਼ਾਨਦਾਰ ਅਤੇ ਪ੍ਰਾਚੀਨ ਸ਼ਿਲਪਕਾਰੀ ਹੈ, ਜੋ ਸਦੀਆਂ ਤੋਂ ਦੱਖਣੀ ਭਾਰਤ ਵਿੱਚ ਪ੍ਰਚਲਿਤ ਹੈ। ਇਸ ਸਜਾਵਟੀ ਪ੍ਰਤੀਕ੍ਰਿਤੀ ਵਿੱਚ ਦੇਵੀ ਸਰਸਵਤੀ ਦੀਆਂ ਤਸਵੀਰਾਂ ਹਨ, ਜੋ ਕਿ ਗਿਆਨ, ਸੰਗੀਤ, ਕਲਾ, ਭਾਸ਼ਣ, ਵਿੱਦਿਆ ਅਤੇ ਸਿੱਖਿਆ ਦੀ ਦੇਵੀ ਹੈ, ਜਿਸ ਦੇ ਹੱਥਾਂ ਵਿੱਚ ਸਿਤਾਰ (ਵੀਣਾ) ਨਾਂ ਦਾ ਇਕ ਸੰਗੀਤਕ ਸਾਜ਼ ਹੈ। ਇਸ ਤੋਂ ਇਲਾਵਾ ਭਗਵਾਨ ਗਣੇਸ਼ ਦੀ ਮੂਰਤੀ ਵੀ ਹੈ। ਸਿਤਾਰ ਨੂੰ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦੀ ਗੁੰਝਲਦਾਰ ਨੱਕਾਸ਼ੀ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ : ਪੁਲਾੜ ਯਾਤਰੀ ਥਾਮਸ ਪੇਸਕੇਟ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ ਦਾ ਮਿਸ਼ਨ ਸਹੀ ਦਿਸ਼ਾ 'ਚ
ਫਰਾਂਸ ਦੀ ਪਹਿਲੀ ਮਹਿਲਾ ਨੂੰ ਭੇਟ ਕੀਤਾ ਚੰਦਨ ਦੇ ਬਕਸੇ 'ਚ 'ਪੋਚਮਪੱਲੀ ਇਕਤ'
ਰਾਸ਼ਟਰਪਤੀ ਮੈਕਰੋਨ ਦੀ ਪਤਨੀ ਬ੍ਰਿਗੇਟ ਮੈਕਰੋਨ ਨੂੰ ਚੰਦਨ ਦਾ ਬਕਸਾ ਤੋਹਫ਼ੇ ਵਜੋਂ ਦਿੱਤਾ ਗਿਆ। ਇਸ ਬਕਸੇ ਵਿੱਚ ਤੇਲੰਗਾਨਾ ਦੇ ਪੋਚਮਪੱਲੀ ਸ਼ਹਿਰ ਦਾ ਪੋਚਮਪੱਲੀ ਰੇਸ਼ਮ ਇਕਤ ਫੈਬਰਿਕ ਹੈ, ਜੋ ਭਾਰਤ ਦੀ ਅਮੀਰ ਟੈਕਸਟਾਈਲ ਵਿਰਾਸਤ ਦਾ ਇਕ ਮਨਮੋਹਕ ਪ੍ਰਮਾਣ ਹੈ। ਇਸ ਦੇ ਗੁੰਝਲਦਾਰ ਡਿਜ਼ਾਈਨ ਅਤੇ ਜੀਵੰਤ ਰੰਗਾਂ ਲਈ ਮਸ਼ਹੂਰ, ਪੋਚਮਪੱਲੀ ਰੇਸ਼ਮ ਇਕਤ ਸਾੜ੍ਹੀ ਭਾਰਤ ਦੀ ਸੁੰਦਰਤਾ, ਕਾਰੀਗਰੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰਦੀ ਹੈ, ਜੋ ਇਸ ਨੂੰ ਟੈਕਸਟਾਈਲ ਦੀ ਦੁਨੀਆ ਵਿੱਚ ਇਕ ਸੱਚਾ ਖਜ਼ਾਨਾ ਬਣਾਉਂਦੀ ਹੈ। ਇਕਤ ਰੇਸ਼ਮੀ ਕੱਪੜਾ ਸਜਾਵਟੀ ਚੰਦਨ ਦੀ ਲੱਕੜ ਦੇ ਬਕਸੇ ਵਿੱਚ ਪੇਸ਼ ਕੀਤਾ ਗਿਆ ਹੈ।
ਫ੍ਰੈਂਚ ਪੀਐੱਮ ਐਲਿਜ਼ਾਬੈਥ ਬੋਰਨ ਨੂੰ ਦਿੱਤਾ ਗਿਆ 'ਮਾਰਬਲ ਇਨਲੇ ਵਰਕ'
'ਮਾਰਬਲ ਇਨਲੇ ਵਰਕ' ਅਰਧ-ਕੀਮਤੀ ਪੱਥਰਾਂ ਦੀ ਵਰਤੋਂ ਕਰਕੇ ਸੰਗਮਰਮਰ 'ਤੇ ਕੀਤੀ ਗਈ ਕਲਾ ਦੇ ਸਭ ਤੋਂ ਆਕਰਸ਼ਕ ਕੰਮਾਂ 'ਚੋਂ ਇਕ ਹੈ। ਇਸ ਦਾ ਸੰਗਮਰਮਰ ਰਾਜਸਥਾਨ ਦੇ ਮਕਰਾਨਾ ਸ਼ਹਿਰ ਵਿੱਚ ਮਿਲਦਾ ਹੈ, ਜੋ ਕਿ ਉੱਚ ਗੁਣਵੱਤਾ ਵਾਲੇ ਸੰਗਮਰਮਰ ਲਈ ਮਸ਼ਹੂਰ ਹੈ। ਇਸ 'ਤੇ ਵਰਤੇ ਗਏ ਅਰਧ ਕੀਮਤੀ ਪੱਥਰ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਅਤੇ ਭਾਰਤ ਦੇ ਹੋਰ ਸ਼ਹਿਰਾਂ ਤੋਂ ਮੰਗਵਾਏ ਜਾਂਦੇ ਹਨ। ਸੰਗਮਰਮਰ ਵਿੱਚ ਅਰਧ-ਕੀਮਤੀ ਪੱਥਰਾਂ ਦੀ ਹੱਥੀਂ ਬਾਰੀਕ ਕਟਾਈ ਅਤੇ ਉੱਕਰੀ ਸ਼ਾਮਲ ਹੈ। ਪਹਿਲਾਂ ਇਹ ਕੀਮਤੀ ਪੱਥਰ ਕੁਝ ਖਾਸ ਡਿਜ਼ਾਈਨਾਂ ਵਿੱਚ ਬਹੁਤ ਸ਼ੁੱਧਤਾ ਨਾਲ ਕੱਟੇ ਜਾਂਦੇ ਹਨ, ਫਿਰ ਛੋਟੇ ਟੁਕੜਿਆਂ ਨੂੰ ਇਕ ਝਰੀ 'ਚ ਪਾ ਦਿੱਤਾ ਜਾਂਦਾ ਹੈ। ਇਹ ਸੰਗਮਰਮਰ ਦੇ ਫਰਨੀਚਰ ਦੇ ਟੁਕੜੇ ਨੂੰ ਕਲਾ ਦਾ ਇਕ ਸੁੰਦਰ ਅਤੇ ਰੰਗੀਨ ਮਾਸਟਰਪੀਸ ਬਣਾਉਂਦਾ ਹੈ।
ਇਹ ਵੀ ਪੜ੍ਹੋ : ਹੁਣ Twitter ਤੋਂ ਵੀ ਮਿਲੇਗਾ ਪੈਸੇ ਕਮਾਉਣ ਦਾ ਮੌਕਾ, ਕੰਪਨੀ ਨੇ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਕੀਤਾ ਐਲਾਨ
ਫਰਾਂਸ ਦੀ ਸੈਨੇਟ ਦੇ ਪ੍ਰਧਾਨ ਜੇਰਾਰਡ ਲਾਰਚਰ ਨੇ ਦਿੱਤਾ ਇਹ ਖਾਸ ਤੋਹਫ਼ਾ
ਫਰਾਂਸੀਸੀ ਸੈਨੇਟ ਦੇ ਪ੍ਰਧਾਨ ਗੇਰਾਰਡ ਲਾਰਚਰ ਨੂੰ ਪੇਸ਼ ਕੀਤੀ ਗਈ ਸਜਾਵਟੀ ਹਾਥੀ ਦੀ ਮੂਰਤੀ ਸ਼ੁੱਧ ਚੰਦਨ ਦੀ ਬਣੀ ਹੋਈ ਹੈ। ਸੁਗੰਧਿਤ ਚੰਦਨ ਦੀਆਂ ਬਣੀਆਂ ਇਹ ਮੂਰਤੀਆਂ ਸ਼ਾਨਦਾਰ ਹਨ। ਇਹ ਚੰਦਨ ਦੀ ਲੱਕੜ ਦੇ ਹਾਥੀ ਚਿੱਤਰ ਭਾਰਤੀ ਸੰਸਕ੍ਰਿਤੀ ਵਿੱਚ ਇਕ ਵਿਸ਼ੇਸ਼ ਸਥਾਨ ਰੱਖਦੇ ਹਨ, ਜੋ ਬੁੱਧੀ, ਸ਼ਕਤੀ ਅਤੇ ਚੰਗੀ ਕਿਸਮਤ ਦੇ ਪ੍ਰਤੀਕ ਹਨ। ਇਹ ਖੂਬਸੂਰਤ ਉੱਕਰੀਆਂ ਮੂਰਤੀਆਂ ਕੁਦਰਤ, ਸੱਭਿਆਚਾਰ ਅਤੇ ਕਲਾ ਵਿਚਾਲੇ ਇਕਸੁਰਤਾ ਨੂੰ ਦਰਸਾਉਂਦੀਆਂ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8