ਹਿਊਸਟਨ ਪੁੱਜਦਿਆਂ ਹੀ ਹੋਇਆ ਕੁਝ ਅਜਿਹਾ ਕਿ ਸਭ PM ਮੋਦੀ ਤੋਂ ਹੋਏ ਪ੍ਰਭਾਵਿਤ
Sunday, Sep 22, 2019 - 11:15 AM (IST)

ਹਿਊਸਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀ ਗਿਣਤੀ 'ਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਨ ਅਤੇ ਹੋਰ ਪ੍ਰੋਗਰਾਮਾਂ 'ਚ ਸ਼ਿਰਕਤ ਕਰਨ ਲਈ ਸ਼ਨੀਵਾਰ ਨੂੰ ਅਮਰੀਕਾ ਪੁੱਜੇ। ਹਿਊਸਟਨ ਹਵਾਈ ਅੱਡੇ ‘ਤੇ ਪੀ. ਐੱਮ. ਮੋਦੀ ਦੇ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਸਮੇਂ ਅਮਰੀਕੀ ਮਹਿਲਾ ਅਧਿਕਾਰੀ ਨੇ ਜਿਵੇਂ ਹੀ ਮੋਦੀ ਜੀ ਨੂੰ ਗੁਲਦਸਤਾ ਦਿੱਤਾ ਤਾਂ ਇਸ 'ਚੋਂ ਇਕ ਫੁੱਲ ਹੇਠਾਂ ਡਿੱਗ ਗਿਆ। ਜਦ ਪੀ. ਐੱਮ. ਮੋਦੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪ੍ਰੋਟੋਕੋਲ ਜਾਂ ਆਪਣੇ ਅਹੁਦੇ ਦੀ ਪਰਵਾਹ ਕੀਤੇ ਬਿਨਾ ਖੁਦ ਝੁੱਕ ਕੇ ਜ਼ਮੀਨ 'ਤੇ ਡਿੱਗੇ ਫੁੱਲ ਤੇ ਪੱਤੇ ਨੂੰ ਚੁੱਕ ਕੇ ਆਪਣੇ ਸਾਥੀ ਨੂੰ ਸੌਂਪ ਦਿੱਤਾ। ਇਹ ਦੇਖ ਕੇ ਉੱਥੇ ਖੜ੍ਹੇ ਅਧਿਕਾਰੀ ਵੀ ਹੈਰਾਨ ਹੋ ਗਏ। ਉਨ੍ਹਾਂ ਨੇ ਇਸ ਤਰ੍ਹਾਂ ਇਕ ਸੰਦੇਸ਼ ਦਿੱਤਾ ਹੈ ਕਿ ਉਹ ਖੁਦ ਵੀ ਸਫਾਈ ਦੇ ਸੰਕਲਪ ਨੂੰ ਬਹੁਤ ਗੰਭੀਰਤਾ ਨਾਲ ਨਿਭਾਉਂਦੇ ਹਨ।
#WATCH United States: PM Narendra Modi arrives in Houston, Texas. He has been received by Director, Trade and International Affairs, Christopher Olson and other officials. US Ambassador to India Kenneth Juster and Indian Ambassador to the US Harsh Vardhan Shringla also present. pic.twitter.com/3CqvtHkXlk
— ANI (@ANI) September 21, 2019
ਜ਼ਿਕਰਯੋਗ ਹੈ ਕਿ 'ਬਿੱਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਲਿੰਕਨ ਸੈਂਟਰ' ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ 'ਗਲੋਬਲ ਗੋਲਕੀਪਰਜ਼ ਐਵਾਰਡ' ਨਾਲ ਸਨਮਾਨਤ ਕੀਤਾ ਜਾਣਾ ਹੈ। ਇਹ ਪੁਰਸਕਾਰ ਸਵੱਛ ਭਾਰਤ ਅਭਿਆਨ ਦੀ ਅਗਵਾਈ ਕਰਨ ਲਈ ਦਿੱਤਾ ਜਾ ਰਿਹਾ ਹੈ।
ਹਾਓਡੀ ਮੋਦੀ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪੁੱਜੇ ਪੀ. ਐੱਮ. ਮੋਦੀ ਨੇ ਟਵੀਟ ਕਰਦਿਆਂ ਕਿਹਾ 'ਹਾਓਡੀ ਹਿਊਸਟਨ' ਭਾਵ `How Do You Do Houston' ਕਹਿ ਕੇ ਹਿਊਸਟਨ ਵਾਸੀਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਟਵੀਟ ਕਰਦਿਆਂ ਕਿਹਾ, 'ਹਾਓਡੀ ਹਿਊਸਟਨ', ਹਿਊਸਟਨ 'ਚ ਦੁਪਹਿਰ ਦਾ ਮੌਸਮ ਵਧੀਆ ਹੈ। ਇਸ ਗਤੀਸ਼ੀਲ ਅਤੇ ਊਰਜਾਵਾਨ ਸ਼ਹਿਰ 'ਚ ਅੱਜ ਤੇ ਕੱਲ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕਰਨ ਪ੍ਰਤੀ ਆਸਵੰਦ ਹਾਂ।''