PM ਮੋਦੀ ਨੇ 'ਵੰਦੇ ਭਾਰਤ' ਨੂੰ ਦਿਖਾਈ ਹਰੀ ਝੰਡੀ, ਕਿਹਾ-ਵਿਰੋਧੀਆਂ ਨੇ ਰੇਲਵੇ ਨੂੰ ਬਣਾਇਆ ਸਿਆਸਤ ਦਾ ਅਖਾੜਾ

Wednesday, Apr 12, 2023 - 12:09 PM (IST)

PM ਮੋਦੀ ਨੇ 'ਵੰਦੇ ਭਾਰਤ' ਨੂੰ ਦਿਖਾਈ ਹਰੀ ਝੰਡੀ, ਕਿਹਾ-ਵਿਰੋਧੀਆਂ ਨੇ ਰੇਲਵੇ ਨੂੰ ਬਣਾਇਆ ਸਿਆਸਤ ਦਾ ਅਖਾੜਾ

ਜੈਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਮੇਰ-ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈੱਸ ਨੂੰ ਬੁੱਧਵਾਰ ਨੂੰ ਦਿੱਲੀ ਤੋਂ ਵੀਡੀਓ ਕਾਨਫਰੈਂਸਿੰਗ ਨਾਲ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਜੈਪੁਰ ਦੇ ਰੇਲਵੇ ਸਟੇਸ਼ਨ 'ਤੇ ਆਯੋਜਿਤ ਉਦਘਾਟਨ ਪ੍ਰੋਗਰਾਮ ਤੋਂ ਵਰਚੁਅਲ ਰੂਪ ਨਾਲ ਜੁੜੇ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅਜਮੇਰ-ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਤੋਂ ਜੈਪੁਰ-ਦਿੱਲੀ ਵਿਚਾਲੇ ਆਉਣਾ-ਜਾਣਾ ਹੋਰ ਸੌਖਾ ਹੋ ਜਾਵੇਗਾ ਅਤੇ ਇਸ ਰੇਲ ਗੱਡੀ ਨਾਲ ਰਾਜਸਥਾਨ ਦੇ ਸੈਰ-ਸਪਾਟਾ ਉਦਯੋਗ ਨੂੰ ਵੀ ਬਹੁਤ ਮਦਦ ਮਿਲੇਗੀ। ਮੋਦੀ ਨੇ ਕਿਹਾ ਕਿ ਬੀਤੇ 2 ਮਹੀਨਿਆਂ 'ਚ ਇਹ 6ਵੀਂ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਹੈ, ਜਿਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰ ਰਹੇ ਹਾਂ। ਉੱਥੇ ਹੀ ਸਾਬਕਾ ਸਰਕਾਰਾਂ ਦੇ ਕਾਰਜਕਾਲ 'ਚ ਰੇਲਵੇ ਭਰਤੀਆਂ 'ਚ 'ਰਾਜਨੀਤੀ ਅਤੇ ਭ੍ਰਿਸ਼ਟਾਚਾਰ' ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਰੇਲਵੇ ਨੂੰ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਰੇਲਵੇ 'ਚ ਹਾਲਾਤ 2014 ਤੋਂ ਬਾਅਦ ਬਦਲਣੇ ਸ਼ੁਰੂ ਹੋਏ, ਜਦੋਂ ਦੇਸ਼ ਦੇ ਲੋਕਾਂ ਨੇ ਕੇਂਦਰ 'ਚ ਸਥਿਰ ਸਰਕਾਰ ਬਣਵਾਈ। 

PunjabKesari

ਪ੍ਰਧਾਨ ਮੰਤਰੀ ਨੇ ਕਿਹਾ,''ਜਦੋਂ ਤੋਂ ਇਹ ਆਧੁਨਿਕ ਰੇਲ ਸ਼ੁਰੂ ਹੋਈ ਹੈ, ਉਦੋਂ ਤੋਂ ਕਰੀਬ 60 ਲੱਖ ਲੋਕ ਇਸ 'ਚ ਸਫ਼ਰ ਕਰ ਚੁੱਕੇ ਹਨ। ਤੇਜ਼ ਰਫ਼ਤਾਰ ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਯਾਤਰੀਆਂ ਦਾ ਸਮਾਂ ਬਚਦਾ ਹੈ।'' ਉਨ੍ਹਾਂ ਕਿਹਾ,''ਵੰਦੇ ਭਾਰਤ ਰੇਲ ਅੱਜ ਵਿਕਾਸ, ਆਧੁਨਿਕਤਾ, ਸਥਿਰਤਾ ਅਤੇ ਆਤਮਨਿਰਭਰਤਾ ਦਾ ਜ਼ਰੀਆ ਬਣ ਚੁੱਕੀ ਹੈ। ਅੱਜ ਦੀ ਵੰਦੇ ਭਾਰਤ ਦੀ ਯਾਤਰਾ, ਕੱਲ ਸਾਨੂੰ ਵਿਕਸਿਤ ਭਾਰਤ ਦੀ ਯਾਤਰਾ ਵੱਲ ਲਿਜਾਏਗੀ।'' ਇਸ ਮੌਕੇ ਜੈਪੁਰ 'ਚ ਆਯੋਜਿਤ ਪ੍ਰੋਗਰਾਮ 'ਚ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ, ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ।

PunjabKesari


author

DIsha

Content Editor

Related News