PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ
Wednesday, Jan 01, 2025 - 10:11 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀ ਵਿਚ ਸੁੱਖ ਅਤੇ ਖੁਸ਼ਹਾਲੀ ਲਿਆਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਕਰ ਕੇ ਕਿਹਾ ਕਿ 2025 ਦੀਆਂ ਢੇਰ ਸਾਰੀਆਂ ਸ਼ੁੱਕਕਾਮਨਾਵਾਂ। ਇਹ ਸਾਲ ਸਾਰਿਆਂ ਲਈ ਨਵੇਂ ਮੌਕੇ, ਸਫ਼ਲਤਾ ਅਤੇ ਬੇਹੱਦ ਆਨੰਦ ਲੈ ਕੇ ਆਵੇ। ਸਾਰਿਆਂ ਨੂੰ ਬਿਹਤਰ ਸਿਹਤ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਮਿਲੇ।