ਹਿਮਾਚਲ ਹਾਦਸੇ ’ਤੇ PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜੇ ਦਾ ਐਲਾਨ

Tuesday, Feb 22, 2022 - 03:41 PM (IST)

ਊਨਾ– ਹਿਮਾਚਲ ਪ੍ਰਦੇਸ਼ ਦੇ ਊਨਾ ’ਚ ਸਥਿਤ ਪਟਾਕਾ ਫੈਟਕਰੀ ’ਚ ਹੋਏ ਧਮਾਕੇ ਦੀ ਘਟਨਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ‘ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਇਕ ਫੈਕਟਰੀ ’ਚ ਹੋਇਆ ਹਾਦਸਾ ਦੁਖਦ ਹੈ। ਜਿਨ੍ਹਾਂ ਲੋਕਾਂ ਨੂੰ ਇਸ ਵਿਚ ਆਪਣੀ ਜਾਨ ਗੁਆਉਣੀ ਪਈ ਹੈ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੁੰਘੀ ਹਮਦਰਦੀ ਹੈ। ਇਸਦੇ ਨਾਲ ਹੀ ਮੈਂ ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।’ 

 

ਉਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਕ ਹੋਰ ਟਵੀਟ ਕਰਕੇ ਕਿਹਾ ਕਿ ਹਾਦਸੇ ’ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਸਰਕਾਰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।

 

ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਕਰੀਬ 11 ਵਜੇ ਸੂਬੇ ਦੇ ਊਨਾ ਜ਼ਿਲ੍ਹੇ ਦੇ ਬਾਥੜੀ ’ਚ ਇਕ ਪਟਾਕਾ ਫੈਕਟਰੀ ’ਚ ਅਚਾਨਕ ਧਮਾਕਾ ਹੋ ਗਿਆ ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਗੰਭੀਰ ਰੂਪ ਨਾਲ ਝੂਲਸ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ’ਚ ਕੰਮ ਕਰਨ ਵਾਲੇ ਸਾਰੇ ਮਜ਼ਦੂਰ ਬਾਹਰੀ ਸੂਬਿਆਂ ਦੇ ਹਨ। ਹਾਲਾਂਕਿ ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਧਮਾਕੇ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਸਨ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ। 

ਨਾਜਾਇਜ਼ ਰੂਪ ਨਾਲ ਚੱਲ ਰਹੀ ਸੀ ਫੈਕਟਰੀ
ਊਨਾ ਦੀ ਜਿਸ ਫੈਕਟਰੀ ’ਚ ਧਮਾਕਾ ਹੋਇਆ ਹੈ ਉਹ ਨਾਜਾਇਜ਼ ਰੂਪ ਨਾਲ ਚੱਲ ਰਹੀ ਸੀ। ਇਹ ਫੈਕਟਰੀ ਕਦੋਂ ਤੋਂ ਇੱਥੇ ਚੱਲ ਰਹੀ ਹੈ ਅਤੇ ਕਿਸ ਤਰ੍ਹਾਂ ਸੰਚਾਲਿਤ ਹੋ ਰਹੀ ਸੀ ਇਸ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਹੈ। ਐੱਸ.ਪੀ. ਊਨਾ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। 


Rakesh

Content Editor

Related News