PM ਮੋਦੀ ਨੇ ਮਾਰਕੋਸ ਕਮਾਂਡੋ ਤੇ ਆਦਿਤਿਆ L1 ’ਤੇ ਪ੍ਰਗਟਾਇਆ ਮਾਣ, ਕਿਹਾ– ‘ਇਹ ਭਾਰਤ ਦੀ ਤਾਕਤ ਦਾ ਸਬੂਤ’
Monday, Jan 08, 2024 - 11:55 AM (IST)
ਨੈਸ਼ਨਲ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਬ ਸਾਗਰ ’ਚ ਸਮੁੰਦਰੀ ਡਾਕੂਆਂ ਵਲੋਂ ਅਗਵਾ ਕੀਤੇ ਇਕ ਮਾਲਵਾਹਕ ਜਹਾਜ਼ ਨੂੰ ਮੁਕਤ ਕਰਨ ਲਈ ਭਾਰਤੀ ਜਲ ਸੈਨਾ ਦੀ ਕਾਰਵਾਈ ਨੂੰ ‘ਬਹਾਦਰੀ’ ਦੱਸਿਆ ਹੈ। ਜੈਪੁਰ ’ਚ ਪੁਲਸ ਡਾਇਰੈਕਟਰ ਜਨਰਲਾਂ ਤੇ ਪੁਲਸ ਇੰਸਪੈਕਟਰ ਜਨਰਲਾਂ ਦੀ 58ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਭਾਰਤ ਦੇ ਪਹਿਲੇ ਸੋਲਰ ਮਿਸ਼ਨ ਆਦਿਤਿਆ ਐੱਲ-1 ਦੀ ਸਫ਼ਲਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਸ਼ਕਤੀ ਤੇ ਭਾਰਤੀ ਵਿਗਿਆਨੀਆਂ ਦੀ ਸ਼ਕਤੀ ਦਾ ਪ੍ਰਮਾਣ ਹੈ।
ਇਹ ਖ਼ਬਰ ਵੀ ਪੜ੍ਹੋ : ਸੂਰਤ 'ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ, ਅਯੁੱਧਿਆ ਭੇਜੀ ਜਾਵੇਗੀ
ਪੀ. ਐੱਮ. ਮੋਦੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਭਾਰਤੀ ਜਲ ਸੈਨਾ ਨੇ ਆਪਰੇਸ਼ਨ ਵੀਰਤਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਸੈਨਿਕਾਂ ਨੂੰ ਸੁਨੇਹਾ ਮਿਲਿਆ ਕਿ ਕਾਰਗੋ ਜਹਾਜ਼ ਨੂੰ ਖ਼ਤਰਾ ਹੈ, ਇਸ ਲਈ ਭਾਰਤੀ ਜਲ ਸੈਨਾ ਦੇ ਕਮਾਂਡੋ ਸਰਗਰਮ ਹੋ ਗਏ। ਜਹਾਜ਼ ’ਚ 21 ਮਲਾਹ ਸਵਾਰ ਸਨ, ਜਿਨ੍ਹਾਂ ’ਚੋਂ 15 ਭਾਰਤੀ ਸਨ। ਮਾਰਕੋਸ ਕਮਾਂਡੋਜ਼ ਨੇ ਸਾਰੇ ਮਲਾਹਾਂ ਨੂੰ ਬਚਾਇਆ। ਬਚਾਏ ਜਾਣ ਤੋਂ ਬਾਅਦ ਭਾਰਤੀ ਮਲਾਹ ਕਮਾਂਡੋਜ਼ ਦੀ ਬਹਾਦਰੀ ਦੀ ਤਾਰੀਫ਼ ਕਰ ਰਹੇ ਸਨ ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾ ਰਹੇ ਸਨ।
ਕਾਨਫਰੰਸ ’ਚ ਪੀ. ਐੱਮ. ਮੋਦੀ ਨੇ ਸੋਲਰ ਮਿਸ਼ਨ ਆਦਿਤਿਆ ਐੱਲ-1 ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੁਲਾੜ ਯਾਨ ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੂਰ ਆਪਣੀ ਮੰਜ਼ਿਲ ਐੱਲ-1 ਪੁਆਇੰਟ ’ਤੇ ਪਹੁੰਚ ਗਿਆ ਹੈ। ਇਹ ਉਹ ਸਥਾਨ ਹੈ, ਜਿਥੋਂ ਆਦਿਤਿਆ ਐੱਲ-1 ਸੂਰਜ ਨੂੰ ਸਾਫ਼-ਸਾਫ਼ ਦੇਖ ਸਕੇਗਾ ਤੇ ਇਸ ਦੇ ਚਮਤਕਾਰਾਂ ਦਾ ਅਧਿਐਨ ਕਰ ਸਕੇਗਾ। ਪੀ. ਐੱਮ. ਮੋਦੀ ਨੇ ਕਿਹਾ ਕਿ ਆਦਿਤਿਆ ਐੱਲ-1 ਦੀ ਸਫ਼ਲਤਾ ਭਾਰਤ ਦੀ ਤਾਕਤ ਤੇ ਭਾਰਤੀ ਵਿਗਿਆਨੀਆਂ ਦੇ ਹੁਨਰ ਦਾ ਸਬੂਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।