ਸ਼ਾਰਦਾ ਸਿਨਹਾ ਦੇ ਦਿਹਾਂਤ ''ਤੇ PM Modi ਨੇ ਜਤਾਇਆ ਦੁੱਖ, ਕਿਹਾ- ''ਉਨ੍ਹਾਂ ਦੇ ਗੀਤਾਂ ਦੀ ਗੂੰਜ ਹਮੇਸ਼ਾ ਰਹੇਗੀ''

Tuesday, Nov 05, 2024 - 11:35 PM (IST)

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪ੍ਰਸਿੱਧ ਲੋਕ ਗਾਇਕਾ ਸ਼ਾਰਦਾ ਸਿਨਹਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਸੰਗੀਤ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "ਪ੍ਰਸਿੱਧ ਲੋਕ ਗਾਇਕਾ ਸ਼ਾਰਦਾ ਸਿਨਹਾ ਜੀ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੁਆਰਾ ਗਾਏ ਮੈਥਿਲੀ ਅਤੇ ਭੋਜਪੁਰੀ ਲੋਕ ਗੀਤ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਮਸ਼ਹੂਰ ਹਨ।" ਉਨ੍ਹਾਂ ਕਿਹਾ, "ਵਿਸ਼ਵਾਸ ਦੇ ਮਹਾਨ ਤਿਉਹਾਰ ਛੱਠ ਨਾਲ ਸਬੰਧਤ ਉਨ੍ਹਾਂ ਦੇ ਸੁਰੀਲੇ ਗੀਤਾਂ ਦੀ ਗੂੰਜ ਹਮੇਸ਼ਾ ਬਣੀ ਰਹੇਗੀ। ਉਨ੍ਹਾਂ ਦਾ ਦਿਹਾਂਤ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਹਮਦਰਦੀ ਹੈ। ਓਮ ਸ਼ਾਂਤੀ!

ਦੱਸਣਯੋਗ ਹੈ ਕਿ ਸ਼ਾਰਦਾ ਸਿਨਹਾ ਪਿਛਲੇ ਕੁਝ ਦਿਨਾਂ ਤੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿਚ ਦਾਖ਼ਲ ਸਨ ਅਤੇ ਸੋਮਵਾਰ ਤੋਂ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਸਵੇਰੇ ਸ਼ਾਰਦਾ ਸਿਨਹਾ ਦੇ ਬੇਟੇ ਅੰਸ਼ੁਮਨ ਸਿਨਹਾ ਅਤੇ ਏਮਜ਼ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News