ਨਿਵੇਸ਼ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ : ਮੋਦੀ
Thursday, Jul 06, 2023 - 06:22 PM (IST)

ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਿਵੇਸ਼ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਅਤੇ ਦੇਸ਼ ਅੱਜ ਤਕਨੀਕੀ ਵਿਨਿਰਮਾਣ ਤੇ ਨਵੀਨੀਕਰਨ ਦੇ ਖੇਤਰ ਵਿਚ ਦੁਨੀਆ ਦੇ ਪ੍ਰਮੁੱਖ ਕੇਂਦਰ ਵਜੋਂ ਉਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਮੀਡੀਆ ਵਿਚ ਛਪੀ ਇਕ ਖ਼ਬਰ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਹੀ।
ਇਹ ਖ਼ਬਰ ਵੀ ਪੜ੍ਹੋ - ਵਪਾਰੀਆਂ ਨੇ GST ਅਧਿਕਾਰੀਆਂ ਨੂੰ ਹੀ ਕਰ ਲਿਆ ਅਗਵਾ, ਰਿਹਾਈ ਲਈ ਰੱਖੀ ਇਹ ਮੰਗ
ਇਸ ਖ਼ਬਰ ਮੁਤਾਬਕ ਹਿਊਲੇਟ ਪੈਕਾਰਡ ਐਂਟਰਪ੍ਰਾਈਜ਼ (ਐੱਚ. ਪੀ. ਈ.) ਨੇ ਸੋਧੇ ਹੋਏ ਉਤਪਾਦਨ ਨਾਲ ਜੁੜੀ ਉਤਸ਼ਾਹ (ਪੀ. ਐੱਲ. ਆਈ.) ਯੋਜਨਾ ਤਹਿਤ ਭਾਰਤ ਵਿਚ ਸਰਵਰ ਦਾ ਨਿਰਮਾਣ ਸ਼ੁਰੂ ਕਰਨ ਲਈ ਮੂਲ ਡਿਜ਼ਾਈਨ ਉਪਕਰਣ ਨਿਰਮਾਤਾ ਵੀ. ਵੀ. ਡੀ. ਐੱਨ. ਨਾਲ ਭਾਈਵਾਲੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਅਮਰੀਕੀ ਹੈੱਡਕੁਆਰਟਰ ਵਾਲੀ ਕੰਪਿਊਟਿੰਗ ਤਕਨੀਕ ਤੇ ਸਾਲਿਊਸ਼ਨ ਪ੍ਰੋਵਾਈਡਰ ਕੰਪਨੀ ਹਰਿਆਣਾ ਦੇ ਮਾਨੇਸਰ ਵਿਚ ਵੀ. ਵੀ. ਡੀ. ਐੱਨ. ਦੇ ਪਲਾਂਟ ਨਾਲ ਅਗਲੇ 5 ਸਾਲਾਂ ਵਿਚ ਇਕ ਅਰਬ ਡਾਲਰ ਤੋਂ ਵੱਧ ਕੀਮਤ ਦੇ ਸਰਵਰ ਬਣਾਏਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਬੁਢਾਪਾ ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਛੇਤੀ ਕਰੋ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗੀ ਪੈਨਸ਼ਨ
ਪ੍ਰਧਾਨ ਮੰਤਰੀ ਨੇ ਇਸ ਖਬਰ ਨੂੰ ਟਵੀਟ ਕਰਦੇ ਹੋਏ ਲਿਖਿਆ, ‘‘ਨਿਵੇਸ਼ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ। ਸਾਡੇ ਨੌਜਵਾਨਾਂ ਵੱਲੋਂ ਸੰਚਾਲਿਤ ਭਾਰਤ ਤਕਨੀਕੀ ਵਿਨਿਰਮਾਣ ਤੇ ਨਵੀਨੀਕਰਨ ਲਈ ਦੁਨੀਆ ਦੇ ਪ੍ਰਮੁੱਖ ਕੇਂਦਰ ਵਜੋਂ ਉਭਰ ਰਿਹਾ ਹੈ।’’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8