ਭਾਰਤ ਦੀ ਹਾਰ ''ਤੇ PM ਮੋਦੀ ਨੇ ਕੀਤਾ ਟਵੀਟ, ਲਿਖਿਆ- ਜਿੱਤ ਤੇ ਹਾਰ ਜੀਵਨ ਦਾ ਹਿੱਸਾ

07/10/2019 9:51:30 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਦੇ ਬਾਹਰ ਹੋਣ 'ਤੇ ਨਿਰਾਸ਼ ਹਨ ਪਰ ਨਿਊਜ਼ੀਲੈਂਡ ਦੇ ਵਿਰੁੱਧ ਰੋਮਾਂਚਕ ਮੁਕਾਬਲੇ 'ਚ ਟੀਮ ਦੇ ਜੁਝਾਰੂਪਨ ਤੋਂ ਉਹ ਬਹੁਤ ਪ੍ਰਭਾਵਿਤ ਹਨ। ਨਿਊਜ਼ੀਲੈਂਡ ਦੇ 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੋਟੀ ਕ੍ਰਮ ਦੇ ਬੱਲੇਬਾਜ਼ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਸੰਕਟ 'ਚ ਸੀ ਪਰ ਰਵਿੰਦਰ ਜਡੇਜਾ ਨੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਟੀਮ ਨੂੰ ਵਾਪਸੀ ਦਵਾਈ ਪਰ ਭਾਰਤ ਨੂੰ ਹਾਲਾਂਕਿ ਇਸ ਦੇ ਬਾਵਜੂਦ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


ਮੋਦੀ ਨੇ ਟਵੀਟ ਕੀਤਾ, ‘‘ਨਿਰਾਸ਼ਾਜਨਕ ਨਤੀਜਾ ਪਰ ਅੰਤ ਤਕ ਟੀਮ ਇੰਡੀਆ ਦਾ ਜੁਝਾਰੂਪਨ ਦੇਖ ਕੇ ਚੰਗਾ ਲੱਗਾ। ਭਾਰਤ ਨੇ ਪੂਰੇ ਟੂਰਨਾਮੈਂਟ ’ਚ ਕਾਫੀ ਵਧੀਆ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੀਤੀ, ਜਿਸ ’ਤੇ ਸਾਨੂੰ ਕਾਫੀ ਮਾਣ ਹੈ। ਭਵਿੱਖ ਲਈ ਟੀਮ ਨੂੰ ਸ਼ੁੱਭਕਾਮਨਾਵਾਂ।’ ਭਾਰਤੀ ਟੀਮ ਨੇ ਸੈਮੀਫਾਈਨਲ ਦੇ ਆਪਣੇ ਸਫਰ ਦੇ ਦੌਰਾਨ ਸਿਰਫ ਇਕ ਮੈਚ ਗੁਆਇਆ ਸੀ ਤੇ ਲੀਗ ਪੜਾਅ ਤੋਂ ਬਾਅਦ ਚੋਟੀ 'ਤੇ ਰਹੀ ਸੀ।


Gurdeep Singh

Content Editor

Related News