PM ਮੋਦੀ ਨੇ ਨਹੀਂ ਗਾਇਆ 'ਜੀਨਾ ਇਸੀ ਕਾ ਨਾਮ ਹੈ' AI ਜਨਰੇਟਿਡ ਵੀਡੀਓ ਵਾਇਰਲ
Wednesday, Jan 08, 2025 - 05:08 PM (IST)
Fact Check By Boom
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ AI ਜਨਰੇਟਿਡ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ। ਇਸ ਕਲਿੱਪ ਵਿੱਚ ਉਹ ਰਾਜ ਕਪੂਰ ਸਟਾਰਰ ਫਿਲਮ ਅਨਾੜੀ ਦਾ ਗੀਤ 'ਜੀਨਾ ਇਸੀ ਕਾ ਨਾਮ ਹੈ' ਗਾਉਂਦੇ ਨਜ਼ਰ ਆ ਰਹੇ ਹਨ, ਜਿਸ ਨੂੰ ਮਸ਼ਹੂਰ ਗਾਇਕ ਮੁਕੇਸ਼ ਨੇ ਗਾਇਆ ਸੀ।
ਯੂਜ਼ਰਸ ਇਸ ਵੀਡੀਓ ਨੂੰ ਸੱਚ ਮੰਨ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਪੀ.ਐੱਮ. ਮੋਦੀ ਨੇ ਅਦਾਕਾਰ ਰਾਜ ਕਪੂਰ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਗਾਇਕ ਮੁਕੇਸ਼ ਦੁਆਰਾ ਗਾਏ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ।
ਬੂਮ ਨੇ ਆਪਣੇ ਫੈਕਟ ਚੈੱਕ ਵਿੱਚ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਇਹ ਪੀ.ਐੱਮ. ਮੋਦੀ ਦੀ ਅਸਲੀ ਆਵਾਜ਼ ਨਹੀਂ ਹੈ ਪਰ ਇਸ ਨੂੰ AI ਵਾਇਸ ਕਲੋਨਿੰਗ ਤਕਨੀਕ ਦੀ ਮਦਦ ਨਾਲ ਬਣਾਇਆ ਗਿਆ ਹੈ।
ਫੇਸਬੁੱਕ 'ਤੇ ਇਸ ਆਡੀਓ ਕਲਿੱਪ ਨੂੰ ਵੀਡੀਓ ਫਾਰਮੈਟ 'ਚ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਪੀ.ਐੱਮ. ਮੋਦੀ ਦੀ ਇਕ ਤਸਵੀਰ ਮੌਜੂਦ ਹੈ।
ਇਸ ਨੂੰ ਪੋਸਟ ਕਰਦੇ ਹੋਏ, ਇੱਕ ਯੂਜ਼ਰਸ ਨੇ ਇਸ ਨੂੰ ਅਭਿਨੇਤਾ ਰਾਜ ਕਪੂਰ ਦੀ ਜਨਮ ਸ਼ਤਾਬਦੀ ਨਾਲ ਜੋੜਦੇ ਹੋਏ ਲਿਖਿਆ,'ਗਾਇਕ ਮੁਕੇਸ਼ ਦੁਆਰਾ ਗਾਏ ਗੀਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਆਪਣੀ ਆਵਾਜ਼ ਦਿੱਤੀ। ਜੋ ਆਮ ਤੌਰ 'ਤੇ ਕਿਸੇ ਨੂੰ ਵੀ ਅਵਿਸ਼ਵਾਸ਼ਯੋਗ ਲੱਗੇਗਾ ਪਰ ਇਹ ਸੱਚ ਹੈ। ਤੁਸੀਂ ਸੁਣੋ।'
ਪੋਸਟ ਦਾ ਆਰਕਾਈਵਡ ਲਿੰਕ.
ਫੈਕਟ ਚੈੱਕ : ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ AI ਜਨਰੇਟਿਡ ਹੈ
ਰਾਜ ਕਪੂਰ ਦੇ ਜਨਮਦਿਨ 'ਤੇ ਪੀ.ਐੱਮ. ਮੋਦੀ ਦੇ ਗੀਤ ਗਾਉਣ ਨਾਲ ਸਬੰਧਤ ਕੀਵਰਡਸ ਦੀ ਖੋਜ ਕਰਨ 'ਤੇ, ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਭਰੋਸੇਯੋਗ ਖਬਰ ਨਹੀਂ ਮਿਲੀ।
ਇਸ ਤੋਂ ਇਲਾਵਾ ਜਦੋਂ ਅਸੀਂ ਯੂਟਿਊਬ 'ਤੇ ਇਸ ਦੀ ਖੋਜ ਕੀਤੀ ਤਾਂ ਸਾਨੂੰ ਕਈ ਵੱਖ-ਵੱਖ ਵੀਡੀਓ ਮਿਲੇ, ਜਿਸ 'ਚ ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ 'ਚ ਇਹੀਂ ਗੀਤ ਸੁਣਾਈ ਦੇ ਰਿਹਾ ਸੀ। 'ਮੋਦੀ ਮਿਊਜ਼ਿਕ ਪ੍ਰੋਡਕਸ਼ਨ' ਨਾਂ ਦੇ ਇਕ ਚੈਨਲ ਨੇ ਵੀ ਇਸ ਗੀਤ ਦੇ ਇਕ ਛੋਟੇ ਜਿਹੇ ਹਿੱਸੇ ਸ਼ੇਅਰ ਕੀਤਾ ਸੀ। ਚੈਨਲ ਨੇ ਇਸ ਦੇ ਨਾਲ ਦੱਸਿਆ ਸੀ ਕਿ ਇਸ 'ਚ ਪੀ.ਐੱਮ. ਮੋਦੀ ਦੀ ਆਵਾਜ਼ AI ਨਿਰਮਿਤ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)