ਜਲ ਸੈਨਾ ਨੂੰ ਮਿਲਿਆ ‘INS ਵਿਕ੍ਰਾਂਤ’, PM ਮੋਦੀ ਬੋਲੇ- ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ ਹੈ

Friday, Sep 02, 2022 - 11:31 AM (IST)

ਕੋਚੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪਹਿਲੇ ਦੇਸ਼ ’ਚ ਬਣਾਏ ਗਏ ਸਮੁੰਦਰੀ ਜਹਾਜ਼ INS ਵਿਕ੍ਰਾਂਤ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਇਸ ਜਹਾਜ਼ ਨੂੰ ਜਲ ਸੈਨਾ ਦੇ ਬੇੜੇ ’ਚ ਸ਼ਾਮਲ ਕੀਤਾ ਹੈ। ਜਲ ਸੈਨਾ ਲਈ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ 25 ਸਾਲ ਬਾਅਦ ਵਿਕ੍ਰਾਂਤ ਇਕ ਵਾਰ ਫਿਰ ਤੋਂ ਨਵੇਂ ਰੂਪ ਅਤੇ ਨਵੀਂ ਤਾਕਤ ਨਾਲ ਜਲ ਸੈਨਾ ਦੀ ਸ਼ਾਨ ਬਣ ਗਿਆ ਹੈ।

 

ਵਿਕ੍ਰਾਂਤ ਦਾ ਅਰਥ ਹੈ ਜੇਤੂ, ਬਹਾਦਰ ਅਤੇ ਪ੍ਰਤਿਸ਼ਠਾਵਾਨ। ਵਿਕ੍ਰਾਂਤ ਭਾਰਤ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਬੇੜਾ ਹੈ। ਇਸ ਨੂੰ ਬਣਾਉਣ ’ਚ 20 ਕਰੋੜ ਤੋਂ ਜ਼ਿਆਦਾ ਦੀ ਲਾਗਤ ਆਈ ਹੈ। ਇਹ ਭਾਰਤੀ ਜਲ ਸੈਨਾ ਲਈ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਅਤੇ ਬਣਾਇਆ ਗਿਆ ਪਹਿਲਾ ਏਅਰਕ੍ਰਾਫਟ ਜਹਾਜ਼ ਵੀ ਹੈ। ਇਸ ਨਾਲ ਜਲ ਸੈਨਾ ਦੀ ਮਾਰਕ ਸਮਰੱਥਾ ਕਈ ਗੁਣਾ ਵਧ ਗਈ ਹੈ।

ਇਹ ਵੀ ਪੜ੍ਹੋ- ਭਗਵਾਨ ਗਣੇਸ਼ ਦਾ ਵੀ ਬਣਾਇਆ ਗਿਆ ਆਧਾਰ ਕਾਰਡ, ਜਨਮ ਤਾਰੀਖ਼ ਦੇ ਨਾਲ ਜਾਣੋ ‘ਬੱਪਾ’ ਦਾ ਪੂਰਾ ਪਤਾ

PunjabKesari

ਇਹ ਵੀ ਪੜ੍ਹੋ- ਆਪਰੇਸ਼ਨ ਲੋਟਸ ਖ਼ਿਲਾਫ ਹੱਲਾ-ਬੋਲ, ‘ਆਪ’ ਵਿਧਾਇਕਾਂ ਨੇ ਰਾਸ਼ਟਰਪਤੀ ਨੂੰ ਮਿਲਣ ਦਾ ਮੰਗਿਆ ਸਮਾਂ

ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੇ ਕੁਝ ਖ਼ਾਸ ਅੰਸ਼-

ਵਿਕ੍ਰਾਂਤ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਹੁਨਰ ਅਤੇ ਪ੍ਰਭਾਵ ਦਾ ਪ੍ਰਮਾਣ ਹੈ।
ਵਿਕ੍ਰਾਂਤ ਭਾਰਤ ਦੇ ਸਵੈ-ਨਿਰਭਰ ਬਣਨ ਦਾ ਇਕ ਵਿਲੱਖਣ ਪ੍ਰਤੀਬਿੰਬ ਹੈ।
ਭਾਰਤੀ ਜਲ ਸੈਨਾ ਨੂੰ ਅੱਜ ਤੋਂ ਨਵਾਂ ਝੰਡਾ ਮਿਲ ਗਿਆ ਹੈ।
ਜੇਕਰ ਟੀਚੇ ਅਤੇ ਸਫ਼ਰ ਲੰਬੇ ਹਨ, ਸਮੁੰਦਰ ਅਤੇ ਚੁਣੌਤੀਆਂ ਬੇਅੰਤ ਹਨ ਤਾਂ ਭਾਰਤ ਦਾ ਜਵਾਬ ਵਿਕ੍ਰਾਂਤ ਹੈ।
ਅੱਜ INS ਵਿਕ੍ਰਾਂਤ ਨੇ ਦੇਸ਼ ਨੂੰ ਇਕ ਨਵੇਂ ਆਤਮਵਿਸ਼ਵਾਸ ਨਾਲ ਭਰ ਦਿੱਤਾ ਹੈ।

PunjabKesari

INS ਵਿਕ੍ਰਾਂਤ ਦੇ ਹਰ ਹਿੱਸੇ ਦੀਆਂ ਆਪਣੀਆਂ ਖੂਬੀਆਂ, ਤਾਕਤ, ਆਪਣੀ ਇਕ ਵਿਕਾਸ ਯਾਤਰਾ ਹੈ।
ਭਾਰਤੀ ਜਲ ਸੈਨਾ ਨੇ ਔਰਤਾਂ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ।

ਜਿਵੇਂ ਸਮਰੱਥ ਲਹਿਰਾਂ ਲਈ ਕੋਈ ਦਾਇਰ ਨਹੀਂ ਹੁੰਦਾ, ਉਵੇਂ ਭਾਰਤ ਦੀਆਂ ਧੀਆਂ ਲਈ ਕੋਈ ਪਾਬੰਦੀ ਨਹੀਂ ਹੋਵੇਗੀ।
ਵਿਕ੍ਰਾਂਤ ਜਦੋਂ ਸਮੁੰਦਰੀ ਖੇਤਰ ਦੀ ਸੁਰੱਖਿਆ ਲਈ ਉਤਰੇਗਾ ਤਾਂ ਉਸ ’ਤੇ ਮਹਿਲਾ ਸੈਨਿਕ ਵੀ ਤਾਇਨਾਤ ਰਹਿਣਗੀਆਂ। 
ਸਮੁੰਦਰ ਦੀ ਅਥਾਹ ਸ਼ਕਤੀ ਨਾਲ ਔਰਤਾਂ ਨਵੇਂ ਭਾਰਤ ਦੀ ਬੁਲੰਦ ਪਹਿਚਾਣ ਬਣ ਰਹੀਆਂ ਹਨ।

ਇਹ ਵੀ ਪੜ੍ਹੋ-  ਭਾਰਤ ’ਚ 2021 ’ਚ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀਆਂ ਦੇ ਮਾਮਲਿਆਂ ’ਚ ਵਾਧਾ: NCRB

PunjabKesari


Tanu

Content Editor

Related News