PM ਮੋਦੀ ਨੇ ਟਵੀਟ ਕਰ ਕੇ ਨਿਤੀਸ਼ ਕੁਮਾਰ ਨੂੰ ਦਿੱਤੀ ਵਧਾਈ, ਆਖੀ ਇਹ ਗੱਲ

11/16/2020 6:45:11 PM

ਨਵੀਂ ਦਿੱਲੀ— ਬਿਹਾਰ 'ਚ ਇਕ ਵਾਰ ਤੋਂ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਤੀਸ਼ ਕੁਮਾਰ ਨੂੰ ਇਕ ਵਾਰ ਫਿਰ ਮੁੱਖ ਮੰਤਰੀ ਬਣਨ 'ਤੇ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ 'ਤੇ ਨਿਤੀਸ਼ ਕੁਮਾਰ ਜੀ ਨੂੰ ਵਧਾਈ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਬਿਹਾਰ ਸਰਕਾਰ ਵਿਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਪਰਿਵਾਰ ਬਿਹਾਰ ਦੇ ਵਿਕਾਸ ਲਈ ਮਿਲ ਕੇ ਕੰਮ ਕਰੇਗਾ। ਮੈਂ ਬਿਹਾਰ ਦੀ ਬਿਹਤਰੀ ਲਈ ਕੇਂਦਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੰਦਾ ਹਾਂ। 
PunjabKesari
ਦੱਸ ਦੇਈਏ ਕਿ ਸਹੁੰ ਚੁੱਕ ਸਮਾਗਮ ਦੌਰਾਨ ਰਾਜਭਵਨ 'ਚ ਰਾਜਪਾਲ ਫਾਗੂ ਚੌਹਾਨ ਨੇ ਨਿਤੀਸ਼ ਕੁਮਾਰ ਨੂੰ ਸਹੁੰ ਚੁਕਾਈ। ਨਿਤੀਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਵੀ ਮੌਜੂਦ ਰਹੇ। ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਨੇ ਸਹੁੰ ਚੁੱਕ ਸਮਾਰੋਹ ਦਾ ਬਾਈਕਾਟ ਕੀਤਾ। 

ਇਹ ਵੀ ਪੜ੍ਹੋ: ਨਿਤੀਸ਼ ਕੁਮਾਰ ਨੇ ਬਣਾਇਆ ਰਿਕਾਰਡ, 7ਵੀਂ ਵਾਰ ਚੁੱਕੀ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ

ਦੱਸ ਦੇਈਏ ਕਿ ਬਿਹਾਰ ਵਿਚ ਹਾਲ ਹੀ 'ਚ ਵਿਧਾਨ ਸਭਾ ਚੋਣਾਂ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਨੂੰ 125 ਸੀਟਾਂ ਮਿਲੀਆਂ, ਜਿਨ੍ਹਾਂ 'ਚੋਂ ਨਿਤੀਸ਼ ਕੁਮਾਰ ਦੀ ਜਦਯੂ ਪਾਰਟੀ ਨੂੰ 43 ਸੀਟਾਂ ਮਿਲੀਆਂ ਅਤੇ ਭਾਜਪਾ ਨੂੰ 74 ਸੀਟਾਂ ਹਾਸਲ ਹੋਈਆਂ। ਨਿਤੀਸ਼ ਕੁਮਾਰ ਨੇ 2010 ਅਤੇ 2015 ਵਿਚ ਚੁਣਾਵੀ ਜਿੱਤ ਤੋਂ ਬਾਅਦ ਗਾਂਧੀ ਮੈਦਾਨ ਵਿਚ ਵੱਡੀ ਗਿਣਤੀ 'ਚ ਆਮ ਲੋਕਾਂ ਅਤੇ ਮਾਣਯੋਗ ਲੋਕਾਂ ਦੀ ਮੌਜੂਦਗੀ 'ਚ ਸਹੁੰ ਚੁੱਕੀ ਸੀ ਪਰ ਇਸ ਵਾਰ ਕੋਵਿਡ-19 ਲਾਗ ਕਾਰਨ ਇਹ ਸੰਭਵ ਨਹੀਂ ਹੋ ਸਕਿਆ।


Tanu

Content Editor

Related News