ਮਹਾਰਾਸ਼ਟਰ-ਗੁਜਰਾਤ ਦੇ ਸਥਾਪਨਾ ਦਿਵਸ ਮੌਕੇ PM ਮੋਦੀ ਨੇ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਦਿੱਤੀ ਵਧਾਈ

05/01/2022 1:04:23 PM

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਹਾਰਾਸ਼ਟਰ ਅਤੇ ਗੁਜਰਾਤ ਦੇ ਸਥਾਪਨਾ ਦਿਵਸ ਮੌਕੇ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਮਹਾਰਾਸ਼ਟਰ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਗੁਜਰਾਤ ਦੀ ਤਰੱਕੀ ਜਾਰੀ ਰਹਿਣ ਦੀ ਕਾਮਨਾ ਕੀਤੀ। ਦੱਸ ਦੇਈਏ ਕਿ ਸਾਲ 1960 ’ਚ ਇਕ ਮਈ ਦੇ ਦਿਨ ਹੀ ਮਹਾਰਾਸ਼ਟਰ ਅਤੇ ਗੁਜਰਾਤ ਵੱਖ-ਵੱਖ ਸੂਬਿਆਂ ਦੇ ਰੂਪ ’ਚ ਹੋਂਦ ’ਚ ਆਏ ਸਨ। ਇਸਤੋਂ ਪਹਿਲਾਂ ਦੋਵੇਂ ਸੂਬੇ ਬੰਬੰਈ ਪ੍ਰਾਂਤ ਦਾ ਹਿੱਸਾ ਸਨ। ਪ੍ਰਧਾਨ ਮੰਤਰੀ ਨੇ ਇਕ ਟਵੀਟ ’ਚ ਕਿਹਾ, ‘ਮਹਾਰਾਸ਼ਟਰ ਦਿਵਸ ਮੌਕੇ ਸੂਬੇ ਦੋ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ।’

ਰਾਸ਼ਟਰ ਦੀ ਤਰੱਕੀ ’ਚ ਇਸ ਸੂਬੇ ਨੇ ਬੇਮਿਸਾਲ ਯੋਗਦਾਨ ਦਿੱਤਾ ਹੈ। ਮਹਾਰਾਸ਼ਟਰ ਦੇ ਲੋਕਾਂ ਨੇ ਵੱਖ-ਵੱਖ ਖੇਤਰਾਂ ’ਚ ਆਪਣੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਮੈਂ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਮਰਾਠੀ ਭਾਸ਼ਾ ’ਚ ਵੀ ਲੋਕਾਂ ਨੂੰ ਵਧਾਈ ਦਿੱਤੀ। ਇਕ ਹੋਰ ਟਵੀਟ ’ਚ ਮੋਦੀ ਨੇ ਕਿਹਾ, ‘ਗੁਜਰਾਤ ਦੇ ਸਥਾਪਨਾ ਦਿਵਸ ਮੌਕੇ ਸੂਬੇ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ।


Rakesh

Content Editor

Related News