ਪ੍ਰਧਾਨ ਮੰਤਰੀ ਮੋਦੀ ਨੇ 'ਇੰਫੈਂਟ੍ਰੀ ਦਿਵਸ' ਦੇ ਮੌਕੇ 'ਤੇ ਫੌਜੀਆਂ ਨੂੰ ਦਿੱਤੀ ਵਧਾਈ

10/27/2019 11:32:38 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਐਤਵਾਰ ਨੂੰ 'ਇੰਫੈਂਟ੍ਰੀ ਦਿਵਸ' ਦੇ ਮੌਕੇ 'ਤੇ ਫੌਜੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਪੈਦਲ ਫੌਜੀ ਟੁਕੜੀ ਲਗਨ ਅਤੇ ਬਹਾਦਰੀ ਦਾ ਪ੍ਰਤੀਕ ਹੈ। ਦੱਸ ਦੇਈਏ ਕਿ ਇੰਫੈਂਟ੍ਰੀ ਦਿਵਸ ਦਾ ਆਯੋਜਨ 27 ਅਕਤੂਬਰ ਨੂੰ ਹੁੰਦਾ ਹੈ। ਇਸ ਤਾਰੀਕ ਨੂੰ 1947 'ਚ ਫੌਜੀਆਂ ਨੇ ਜੰਮੂ-ਕਸ਼ਮੀਰ 'ਚ ਪਾਕਿਸਤਾਨ ਸਮਰਥਿਤ ਘੁਸਪੈਠੀਆਂ ਨੂੰ ਬਾਹਰ ਕੱਢਣ ਲਈ ਪਹੁੰਚੇ ਸਨ।

PunjabKesari

ਮੋਦੀ ਨੇ ਟਵੀਟ 'ਚ ਲਿਖਿਆ ਹੈ, ''ਇੰਫੈਂਟ੍ਰੀ ਦਿਵਸ 'ਤੇ ਸਾਡੀ ਪੈਦਲ ਟੁਕੜੀ ਦੇ ਬਹਾਦਰ ਫੌਜੀਆਂ ਨੂੰ ਵਧਾਈ। ਸਾਡੀ ਇੰਫੈਂਟ੍ਰੀ ਲਗਨ ਅਤੇ ਬਹਾਦਰੀ ਦਾ ਪ੍ਰਤੀਕ ਹੈ। ਉਨ੍ਹਾਂ ਦੀ ਬਹਾਦਰੀ ਲਈ ਹਰ ਭਾਰਤੀ ਉਨ੍ਹਾਂ ਦਾ ਧੰਨਵਾਦ ਕਰਦਾ ਹੈ।'' ਦੀਵਾਲੀ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ''ਦੇਸ਼ਵਾਸੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ 'ਤੇ ਬਹੁਤ-ਬਹੁਤ ਵਧਾਈਆਂ। ਰੌਸ਼ਨੀ ਦਾ ਇਹ ਤਿਉਹਾਰ ਸਾਡੇ ਸਾਰਿਆਂ ਦੇ ਜੀਵਨ 'ਚ ਨਵੀਂ ਰੌਸ਼ਨੀ ਲੈ ਕੇ ਆਵੇ ਅਤੇ ਸਾਡਾ ਦੇਸ਼ ਸਦਾ ਸੁਖੀ, ਖੁਸ਼ਹਾਲੀ ਅਤੇ ਖੁਸ਼ਕਿਸਮਤੀ ਭਰਿਆ ਬਣਿਆ ਰਹੇ।''


Iqbalkaur

Content Editor

Related News