ਆਂਗਨਵਾੜੀ ਵਰਕਰਾਂ ਨੂੰ PM ਮੋਦੀ ਦਾ ਤੋਹਫਾ, ਭੱਤਾ ਵਧਾਉਣ ਦਾ ਕੀਤਾ ਐਲਾਨ

Tuesday, Sep 11, 2018 - 11:20 AM (IST)

ਨੈਸ਼ਨਲ ਡੈਸਕ— ਪ੍ਰਧਾਨਮੰਤਰੀ ਨੇ ਮੰਗਲਵਾਰ ਨੂੰ ਨਰਿੰਦਰ ਮੋਦੀ ਐਪ ਅਤੇ ਵੀਡੀਓ ਲਿੰਕ ਰਾਹੀਂ ਆਸ਼ਾ, ਆਂਗਨਵਾੜੀ ਵਰਕਰਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਰਕਰਾਂ ਨੂੰ ਆਪਣੇ ਲੱਖਾਂ ਹੱਥ ਦੇ ਰੂਪ 'ਚ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਧਿਆਨ ਪੋਸ਼ਣ ਅਤੇ ਗੁਣਵੱਤਾ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ 'ਤੇ ਹੈ ਅਤੇ ਟੀਕਾਕਰਨ ਦੀ ਪ੍ਰਕਿਰਿਆ ਤੇਜ਼ ਗਤੀ ਨਾਲ ਚੱਲ ਰਹੀ ਹੈ, ਜਿਸ ਨਾਲ ਔਰਤਾਂ ਅਤੇ ਬੱਚਿਆਂ ਨੂੰ ਮਦਦ ਮਿਲੇਗੀ। 
ਅਕਤੂਬਰ ਤੋਂ ਲਾਗੂ ਹੋਵੇਗੀ ਯੋਜਨਾ
ਕੇਂਦਰ ਸਰਕਾਰ ਨੇ ਦੇਸ਼ਭਰ 'ਚ ਆਸ਼ਾ ਕਰਮਚਾਰੀਆਂ ਦੇ ਭੱਤੇ ਦੌਗੁਣਾ ਕਰਨ ਅਤੇ ਆਂਗਨਵਾੜੀ ਵਰਕਰਾਂ ਦੀ ਤਨਖਾਹ 3000 ਰੁਪਏ ਵਧਾ ਕੇ 4500 ਰੁਪਏ ਕਰਨ ਦਾ ਫੈਸਲਾ ਲਿਆ ਹੈ। ਇਹ ਵਧੀ ਹੋਈ ਤਨਖਾਹ ਅਗਲੇ ਮਹੀਨੇ ਯਾਨੀ ਇਕ ਅਕਤੂਬਰ ਤੋਂ ਲਾਗੂ ਕੀਤੀਜਾਵੇਗੀ। ਮੋਦੀ ਨੇ ਦੱਸਿਆ ਕਿ ਆਸ਼ਾ ਵਰਕਰਾਂ ਦੇ ਭੱਤੇ ਨੂੰ ਦੌਗੁਣਾ ਕਰਨ ਦੇ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਨੇ ਪ੍ਰਧਾਨਮੰਤਰੀ ਜੀਵਨ ਜਯੋਤੀ ਬੀਮਾ ਅਤੇ ਪਧਾਨਮੰਤਰੀ ਸੁਰੱਖਿਆ ਬੀਮਾ ਯੋਜਨਾ ਮੁਫਤ ਦਿੱਤੀ ਜਾਵੇਗੀ। 
ਰਾਸ਼ਟਰੀ ਪੋਸ਼ਣ ਮਿਸ਼ਨ ਇਕ ਵੱਡੀ ਪਹਿਲ
ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਪੋਸ਼ਣ ਦਾ ਸਿੱਧਾ ਸੰਬੰਧ ਸਿਹਤ ਨਾਲ ਹੁੰਦਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸਾਡੀ ਸਰਕਾਰ ਨੇ ਝੁੰਝਨੂ ਤੋਂ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਹ ਸਾਡੇ ਲਈ ਬਹੁਤ ਵੱਡਾ ਮਿਸ਼ਨ ਹੈ। ਇਸ 'ਚ ਆਸ਼ਾ, ਆਂਗਨਵਾੜੀ ਵਰਕਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਪ੍ਰਧਾਨਮੰਤਰੀ ਨੇ ਆਸ਼ਾ, ਆਂਗਨਵਾੜੀ ਵਰਕਰਾਂ ਦੇ ਯੋਗਦਾਨ ਦੀ ਤਾਰੀਫ ਕੀਤੀ। 
ਟੀਕਾਕਰਨ ਮੁਹਿੰਮ ਨੂੰ ਮਿਲੀ ਸਫਲਤਾ
ਪ੍ਰਧਾਨਮੰਤਰੀ ਨੇ ਟੀਕਾਕਰਨ ਲਈ ਸਰਕਾਰ ਦੀ ਪਹਿਲ ਦਾ ਜ਼ਿਕਰ ਕਰਦੇ ਹੋਏ ਮੁਹਿੰਮ ਨੂੰ ਪਹਿਲਾਂ ਜ਼ਿਆਦਾ ਸਫਲਤਾ ਨਹੀਂ ਮਿਲੀ। 2014 ਦੇ ਬਾਅਦ ਸਰਕਾਰ ਨੇ ਨਵੀਂ ਰਣਨੀਤੀ ਤਹਿਤ ਕੰਮ ਕਰਨਾ ਸ਼ੁਰੂ ਕੀਤਾ। ਇਸ ਦੇ ਤਹਿਤ ਟੀਕਾਕਰਨ ਮੁਹਿੰਮ ਨੂੰ ਦੂਰ ਦੇ ਇਲਾਕਿਆਂ 'ਚ ਵਧਾਉਣ ਦਾ ਕੰਮ ਕੀਤਾ ਗਿਆ ਹੈ। ਹੁਣ ਤੱਕ 3 ਕਰੋੜ ਤੋਂ ਜ਼ਿਆਦਾ ਬੱਚਿਆਂ ਅਤੇ 85 ਲੱਖ ਤੋਂ ਜ਼ਿਆਦਾ ਔਰਤਾਂ ਦਾ ਟੀਕਾਕਰਨ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਮਜ਼ੋਰ ਨੀਂਹ 'ਤੇ ਮਜ਼ਬੂਤ ਇਮਾਰਤ ਖੜ੍ਹੀ ਨਹੀਂ ਹੋ ਸਕਦੀ ਹੈ।


Related News