ਕਾਫ਼ਿਲੇ ’ਚ 12 ਕਰੋੜ ਰੁਪਏ ਦੀ ਕਾਰ ਦੇ ਸ਼ਾਮਲ ਹੋਣ ਮਗਰੋਂ ਮੋਦੀ ਫ਼ਕੀਰ ਹੋਣ ਦਾ ਨਹੀਂ ਕਰ ਸਕਦੇ ਦਾਅਵਾ : ਰਾਊਤ

Monday, Jan 03, 2022 - 11:59 AM (IST)

ਕਾਫ਼ਿਲੇ ’ਚ 12 ਕਰੋੜ ਰੁਪਏ ਦੀ ਕਾਰ ਦੇ ਸ਼ਾਮਲ ਹੋਣ ਮਗਰੋਂ ਮੋਦੀ ਫ਼ਕੀਰ ਹੋਣ ਦਾ ਨਹੀਂ ਕਰ ਸਕਦੇ ਦਾਅਵਾ : ਰਾਊਤ

ਮੁੰਬਈ (ਭਾਸ਼ਾ)–ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਾਫ਼ਿਲੇ ’ਚ 12 ਕਰੋੜ ਦੀ ਕਾਰ ਦੇ ਸ਼ਾਮਲ ਹੋਣ ਮਗਰੋਂ ਖ਼ੁਦ ਦੇ ਫ਼ਕੀਰ ਹੋਣ ਦਾ ਦਾਅਵਾ ਨਹੀਂ ਕਰ ਸਕਦੇ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਹਫਤਾਵਾਰੀ ਕਾਲਮ ‘ਰੋਖਠੋਕ’ ’ਚ ਰਾਊਤ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਹਮੇਸ਼ਾ ਭਾਰਤ ’ਚ ਬਣੀ ਕਾਰ ਦੀ ਵਰਤੋਂ ਕਰਨ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜਾਨ ਨੂੰ ਖ਼ਤਰਾ ਹੋਣ ਦੇ ਬਾਵਜੂਦ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਨਾ ਬਦਲਣ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਰਾਊਤ ਨੇ ਕਾਲਮ ’ਚ ਲਿਖਿਆ ਹੈ ਕਿ 28 ਦਸੰਬਰ ਨੂੰ ਮੀਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਲਿਆਂਦੀ ਗਈ 12 ਕਰੋੜ ਕਾਰ ਦੀ ਤਸਵੀਰ ਪ੍ਰਕਾਸ਼ਿਤ ਕੀਤੀ। ਉਹ ਵਿਅਕਤੀ ਜੋ ਖ਼ੁਦ ਨੂੰ ਫ਼ਕੀਰ ਅਤੇ ਪ੍ਰਧਾਨ ਸੇਵਕ ਕਹਿੰਦੇ ਹਨ, ਵਿਦੇਸ਼ਾਂ ’ਚ ਬਣੀ ਕਾਰ ਦੀ ਵਰਤੋਂ ਕਰ ਰਹੇ ਹਨ। ਮੋਦੀ ਦੀ ਸੁਰੱਖਿਆ ਅਤੇ ਸਹੂਲਤ ਅਹਿਮ ਹੈ ਪਰ ਹੁਣ ਪ੍ਰਧਾਨ ਸੇਵਕ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿ ਮੈਂ ਫਕੀਰ ਹਾਂ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਐੱਸ. ਪੀ. ਜੀ. ਨੇ ਪ੍ਰਧਾਨ ਮੰਤਰੀ ਦੇ ਕਾਫ਼ਿਲੇ ’ਚ ਮਰਸੀਡੀਜ਼ ਮੇਬੈਕ ਐੱਸ-650 ਨਾਮੀ ਕਾਰ ਨੂੰ ਸ਼ਾਮਲ ਕੀਤਾ ਹੈ। ਇਸ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News