ਪ੍ਰਧਾਨ ਮੰਤਰੀ ਮੋਦੀ ਦਾ ਕਾਂਗਰਸ ''ਤੇ ਹਮਲਾ : ਘਰ ''ਚ ਲੋਕਤੰਤਰ ਨਹੀਂ, ਦੇਸ਼ ''ਚ ਕਿਵੇਂ ਕਰੋਗੇ ਪਾਲਣ
Sunday, Dec 03, 2017 - 07:26 PM (IST)

ਸੁਰੇਂਦਰਨਗਰ— ਕਾਂਗਰਸ ਪ੍ਰਧਾਨ ਦੀ ਚੋਣ ਦਾ ਮਜ਼ਾਕ ਬਣਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਗਾਇਆ ਕਿ ਪਾਰਟੀ ਦਾ ਸੰਗਠਨਿਕ ਚੋਣਾਂ 'ਚ ਧੋਖਾਧੜੀ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਗੁਜਰਾਤ ਦੇ ਸੁਰੇਂਦਰਨਗਰ ਜ਼ਿਲੇ 'ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਸੀਨੀਅਰ ਅਹੁਦੇ ਲਈ ਚੋਣਾਂ ਦੇ ਨਤੀਜੇ ਦਾ ਪਹਿਲਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮੋਦੀ ਨੇ ਕਿਹਾ ਕਿ ਤੁਹਾਡੀ ਪਾਰਟੀ 'ਚ ਲੋਕਤੰਤਰ ਨਹੀਂ ਤਾਂ ਤੁਸੀਂ ਦੇਸ਼ 'ਚ ਕਿਵੇਂ ਲੋਕਤੰਤਰ ਦਾ ਪਾਲਣ ਕਰੋਗੇ।
ਪ੍ਰਧਾਨ ਮੰਤਰੀ ਨੇ ਗੁਜਰਾਤ ਵਿਧਾਨਸਭਾ ਚੋਣਾਂ ਦੇ ਲਈ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ 'ਚ ਪ੍ਰਧਾਨ ਅਹੁਦੇ ਲਈ ਚੋਣ ਹੋਈ ਹੈ, ਨਤੀਜਾ ਕੀ ਹੋਵੇਗਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਜਦੋਂ ਉਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਲਈ ਕਾਂਗਰਸ ਪਾਰਟੀ ਦੀ ਬੈਠਕ ਹੋਈ ਸੀ ਤਾਂ ਸਰਦਾਰ ਪਟੇਲ ਨੂੰ ਜਵਾਹਰ ਲਾਲ ਨਹਿਰੂ ਨਾਲੋਂ ਜ਼ਿਆਦਾ ਵੋਟਾਂ ਮਿਲੀਆਂ ਸਨ। ਪਰ ਉਸ ਵੇਲੇ ਚੋਣਾਂ 'ਚ ਧੋਖਾਧੜੀ ਹੋਈ ਤੇ ਨਹਿਰੂ ਜਿੱਤ ਗਏ। ਮੋਦੀ ਨੇ ਕਿਹਾ ਕਿ ਇਹੀ ਮੋਰਾਰਜੀ ਦੇਸਾਈ ਦੇ ਨਾਲ ਵੀ ਹੋਇਆ। ਕਾਂਗਰਸ ਦਾ ਚੋਣਾਂ 'ਚ ਧੋਖਾਧੜੀ ਕਰਨ ਦਾ ਇਤਿਹਾਸ ਹੈ।
ਕਾਂਗਰਸ ਨੇਤਾ ਸ਼ਹਿਜ਼ਾਦ ਪੂਨਾਵਾਲਾ ਦਾ ਉਨ੍ਹਾਂ ਦੇ ਪਹਿਲੇ ਨਾਂ ਨਾਲ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਸ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਸਵਾਲ ਚੁੱਕੇ ਸਨ ਕਿ ਚੋਣਾਂ 'ਚ ਧੋਖਾਧੜੀ ਹੋਈ ਸੀ। ਮੋਦੀ ਨੇ ਦੋਸ਼ ਲਗਾਇਆ ਕਿ ਪਾਰਟੀ ਨੇ ਉਸ ਦਾ ਸਮੂਹਿਕ ਤੌਰ 'ਤੇ ਬਾਈਕਾਟ ਕੀਤਾ ਹੈ। ਮੋਦੀ ਨੇ ਕਿਹਾ ਕਿ ਗੁਜਰਾਤ 'ਚ ਇਕ ਕਹਾਵਤ ਹੈ ਕਿ ਖੂਹ 'ਚ ਪਾਣੀ ਹੋਵੇ ਤਾਂ ਹੀ ਬਾਲਟੀ ਭਰੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਦੇ ਇਕ ਹੋਰ ਚੋਣ ਰੈਲੀ ਨੂੰ ਸੰਬੋਧਿਤ ਕਰਨ ਦਾ ਪ੍ਰੋਗਰਾਮ ਹੈ। ਗੁਜਰਾਤ ਦੀ 182 ਮੈਂਬਰੀ ਵਿਧਾਨਸਭਾ ਦੇ ਲਈ 9 ਤੇ 14 ਦਸੰਬਰ ਨੂੰ ਦੋ ਪੜਾਅ 'ਚ ਵੋਟਾਂ ਪੈਣੀਆਂ ਹਨ।