ਕੇਦਾਰਨਾਥ ''ਚ ਮੀਡੀਆ ਦੇ ਰੂ-ਬ-ਰੂ ਹੋਏ ਮੋਦੀ, ਕਿਹਾ- ''ਭਗਵਾਨ ਤੋਂ ਮੰਗਣ ਨਹੀਂ ਆਇਆ''

05/19/2019 10:24:47 AM

ਉੱਤਰਾਖੰਡ— ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਕੇਦਾਰਨਾਥ ਅਤੇ ਬਰਦੀਨਾਥ ਦੀ ਯਾਤਰਾ 'ਤੇ ਪਹੁੰਚੇ ਪੀ. ਐੱਮ. ਮੋਦੀ ਨੇ ਐਤਵਾਰ ਦੀ ਸਵੇਰ ਨੂੰ ਮੀਡੀਆ ਨਾਲ ਗੱਲਬਾਤ ਕੀਤੀ। ਕੇਦਾਰਨਾਥ ਸਥਿਤ ਪਵਿੱਤਰ ਗੁਫਾ ਅੰਦਰ ਧਿਆਨ ਲਾਉਣ ਤੋਂ ਬਾਅਦ ਉਨ੍ਹਾਂ ਨੇ ਸਵੇਰੇ ਉਠ ਕੇ ਕੇਦਾਰਨਾਥ ਮੰਦਰ ਵਿਚ ਪੂਜਾ ਕੀਤੀ। ਪੂਜਾ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਧੰਨਵਾਦੀ ਹਾਂ ਕਿ ਚੋਣ ਕਮਿਸ਼ਨ ਦੀ ਵਜ੍ਹਾ ਕਰ ਕੇ ਦੋ ਦਿਨ ਧਿਆਨ ਕਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੰਬੇ ਸਮੇਂ ਬਾਅਦ ਗੁਫਾ ਵਿਚ ਧਿਆਨ ਲਾਉਣ ਦਾ ਮੌਕਾ ਮਿਲਿਆ ਹੈ।

PunjabKesari

ਇਹ ਪੁੱਛੇ ਜਾਣ 'ਤੇ ਕੇਦਾਰਨਾਥ ਧਾਮ ਵਿਚ ਉਨ੍ਹਾਂ ਨੇ ਭਗਵਾਨ ਤੋਂ ਕੀ ਮੰਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੇਰਾ ਵਿਸ਼ਵਾਸ ਮੰਗਣ ਵਿਚ ਨਹੀਂ ਹੈ। ਮੈਂ ਕੁਝ ਨਹੀਂ ਮੰਗਦਾ, ਕਿਉਂਕਿ ਉਸ ਨੇ ਤੁਹਾਨੂੰ ਮੰਗਣ ਯੋਗ ਨਹੀਂ ਬਣਾਇਆ ਹੈ ਸਗੋਂ ਕਿ ਦੇਣ ਯੋਗ ਬਣਾਇਆ ਹੈ। ਭਗਵਾਨ ਨੇ ਜੋ ਦੇਣ ਯੋਗ ਸਮਰੱਥਾ ਦਿੱਤੀ ਹੈ, ਉਸ ਸਾਨੂੰ ਸਮਾਜ ਨੂੰ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਭਗਵਾਨ ਬਾਬਾ ਕੇਦਾਰਨਾਥ ਦਾ ਭਾਰਤ ਹੀ ਨਹੀਂ ਪੂਰੀ ਮਨੁੱਖੀ ਜਾਤੀ ਲਈ ਉਨ੍ਹਾਂ ਦੀ ਖੁਸ਼ਹਾਲੀ ਅਤੇ ਕਲਿਆਣ ਲਈ ਆਸ਼ੀਰਵਾਦ ਬਣਿਆ ਰਹੇ। 

 

PunjabKesari


ਮੋਦੀ ਨੇ ਇਸ ਦੇ ਨਾਲ ਹੀ ਕੇਦਾਰਨਾਥ ਧਾਮ ਵਿਚ ਚੱਲ ਰਹੇ ਕੰੰਮਾਂ ਨੂੰ ਲੈ ਕੇ ਕਿਹਾ ਕਿ ਮੈਂ ਇਨ੍ਹਾਂ 'ਤੇ ਨਜ਼ਰ ਰੱਖਦਾ ਹਾਂ ਅਤੇ ਕਈ ਵਾਰ ਵੀਡੀਓ ਕਾਨਫਰੰਸਿੰਗ ਜ਼ਰੀਏ ਜਾਇਜ਼ਾ ਲੈਂਦਾ ਹਾਂ। ਕੇਦਾਰਨਾਥ ਅਤੇ ਬਦਰੀਨਾਥ ਦੇ ਕਿਵਾੜ ਖੁੱਲ੍ਹਦੇ ਹਨ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਸਾਨੂੰ ਵੀ ਜਾਣਾ ਚਾਹੀਦਾ ਹੈ। ਉਸ ਤੋਂ ਦੋ ਹਫਤੇ ਪਹਿਲਾਂ ਬਹੁਤ ਵੱਡਾ ਕੰਮ ਪ੍ਰਸ਼ਾਸਨ ਨੂੰ ਕਰਨਾ ਪੈਂਦਾ ਹੈ। ਹਾਲਾਂਕਿ ਇਨ੍ਹਾਂ ਚੀਜ਼ਾਂ ਦੀ ਚਰਚਾ ਬਹੁਤ ਘੱਟ ਹੁੰਦੀ ਹੈ, ਜਦਕਿ ਕੋਈ ਇਕ ਗੜਬੜ ਹੋ ਜਾਵੇ ਤਾਂ ਉਸ ਦੀ ਚਰਚਾ ਜ਼ਿਆਦਾ ਹੁੰਦੀ ਹੈ। ਉਨ੍ਹਾਂ ਨੇ ਮੀਡੀਆ ਦਾ ਵੀ ਧੰਨਵਾਦ ਜ਼ਾਹਰ ਕਰਦੇ ਹੋਏ ਕਿਹਾ ਕਿ ਚੋਣਾਂ 'ਚ ਰੁੱਝੇ ਹੋਣ ਦੇ ਬਾਵਜੂਦ ਉਹ ਕੇਦਾਰਨਾਥ ਪਹੁੰਚੇ ਅਤੇ ਇਸ ਤੋਂ ਚੰਗਾ ਸੰਦੇਸ਼ ਜਾਵੇਗਾ ਕਿ ਕੇਦਾਰਨਾਥ 'ਚ ਸੁੱਖ-ਸਹੂਲਤਾਂ ਵਿਕਸਿਤ ਹੋ ਚੁੱਕੀਆਂ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਲੋਕ ਸਿੰਗਾਪੁਰ ਅਤੇ ਦੁਬਈ ਤੋਂ ਇਲਾਵਾ ਕੇਦਾਰਨਾਥ ਅਤੇ ਭਾਰਤ ਦੀਆਂ ਹੋਰ ਥਾਵਾਂ 'ਤੇ ਵੀ ਜਾਣ, ਕਿਉਂਕਿ ਆਪਣੇ ਦੇਸ਼ ਵਿਚ ਵੀ ਦੇਖਣ ਲਾਇਕ ਬਹੁਤ ਕੁਝ ਹੈ।


Tanu

Content Editor

Related News