ਪਾਪੂਆ ਨਿਊ ਗਿਨੀ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਜੇਮਸ ਮੈਰਾਪੇ ਨੇ ਪੈਰ ਛੂਹ ਕੇ ਕੀਤਾ ਨਿੱਘਾ ਸਵਾਗਤ

05/21/2023 6:30:47 PM

ਪੋਰਟ ਮੋਰੇਸਬੀ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ 'ਤੇ ਹਨ। ਦੌਰੇ ਦੇ ਦੂਜੇ ਪੜਾਅ ਵਿਚ ਉਹ ਹਿੰਦ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਦੇਸ਼ ਪਾਪੂਆ ਨਿਊ ਗਿਨੀ ਪਹੁੰਚ ਚੁੱਕੇ ਹਨ। ਇੱਥੇ ਪਹੁੰਚਣ 'ਤੇ ਪੀ.ਐੱਮ. ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। PM ਮੋਦੀ ਦਾ ਸਵਾਗਤ ਕਰਨ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮੈਰਾਪੇ ਖ਼ੁਦ ਹਵਾਈ ਅੱਡੇ 'ਤੇ ਪਹੁੰਚੇ ਅਤੇ ਉਹਨਾਂ ਨੇ ਪੈਰ ਛੂਹ ਕੇ ਮੋਦੀ ਦਾ ਸਵਾਗਤ ਕੀਤਾ। ਮੋਦੀ ਪਾਪੂਆ ਨਿਊ ਗਿਨੀ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੂੰ ਇਨ੍ਹਾਂ ਵਿਦੇਸ਼ੀ ਦੌਰਿਆਂ 'ਤੇ ਕਾਫੀ ਮਾਣ-ਸਨਮਾਨ ਮਿਲ ਰਿਹਾ ਹੈ, ਪਰ ਪਾਪੂਆ ਨਿਊ ਗਿਨੀ 'ਚ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਜਿਹਾ ਵਿਸ਼ੇਸ਼ ਸਨਮਾਨ ਮਿਲੇਗਾ, ਜੋ ਕੁਝ ਹੀ ਨੇਤਾਵਾਂ ਨੂੰ ਮਿਲਿਆ ਹੈ।

 

 

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੇ ਫੈਨ ਹੋਏ ਅਮਰੀਕੀ ਰਾਸ਼ਟਰਪਤੀ ਬਾਈਡੇਨ, ਬੋਲੇ-"ਮੈਨੂੰ ਤੁਹਾਡਾ ਆਟੋਗ੍ਰਾਫ ਲੈਣਾ ਚਾਹੀਦਾ ਹੈ"

ਪੀ.ਐੱਮ ਮੋਦੀ ਨੂੰ ਮਿਲੇਗਾ ਵਿਸ਼ੇਸ਼ ਸਨਮਾਨ

ਪ੍ਰਧਾਨ ਮੰਤਰੀ ਮੋਦੀ ਦੀ ਪਾਪੂਆ ਨਿਊ ਗਿਨੀ ਦੀ ਇਹ ਪਹਿਲੀ ਯਾਤਰਾ ਹੈ ਅਤੇ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਹੈ। ਇਸ ਕਰਕੇ ਵੀ ਇਹ ਦੌਰਾ ਬਹੁਤ ਖ਼ਾਸ ਹੈ। ਆਮ ਤੌਰ 'ਤੇ ਪਾਪੂਆ ਨਿਊ ਗਿਨੀ 'ਚ ਸ਼ਾਮ ਤੋਂ ਬਾਅਦ ਰਾਜਾਂ ਦੇ ਮੁਖੀਆਂ ਦਾ ਰਵਾਇਤੀ ਸਵਾਗਤ ਨਹੀਂ ਕੀਤਾ ਜਾਂਦਾ, ਪਰ ਪ੍ਰਧਾਨ ਮੰਤਰੀ ਮੋਦੀ ਦੇ ਮਾਮਲੇ 'ਚ ਪਾਪੂਆ ਨਿਊ ਗਿਨੀ ਆਪਣੀ ਪਰੰਪਰਾ ਨੂੰ ਬਦਲਣ ਜਾ ਰਿਹਾ ਹੈ। ਪਾਪੂਆ ਨਿਊ ਗਿਨੀ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਰਵਾਇਤੀ ਸਵਾਗਤ ਕੀਤਾ ਗਿਆ।  ਪੀ.ਐੱਮ. ਮੋਦੀ ਪਹਿਲੇ ਸ਼ਖ਼ਸ ਹਨ, ਜਿਸ ਲਈ ਦੇਸ਼ ਨੇ ਆਪਣੀ ਪੁਰਾਣੀ ਪਰੰਪਰਾ ਨੂੰ ਤੋੜਿਆ ਹੈ। ਪਾਪੂਆ ਨਿਊ ਗਿਨੀ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਜਦੋਂ ਹਵਾਈ ਅੱਡੇ 'ਤੇ ਉਤਰਨਗੇ ਤਾਂ ਉਨ੍ਹਾਂ ਨੂੰ 19 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਭਾਰਤ ਦੀ ਅਹਿਮੀਅਤ ਅਤੇ ਵਿਸ਼ਵ ਪੱਧਰ 'ਤੇ ਪੀ.ਐੱਮ ਮੋਦੀ ਦੀ ਵਧਦੀ ਭਰੋਸੇਯੋਗਤਾ ਨੂੰ ਦੇਖਦੇ ਹੋਏ ਉੱਥੋਂ ਦੀ ਸਰਕਾਰ ਨੇ ਆਪਣੀ ਪਰੰਪਰਾ ਨੂੰ ਤੋੜਨ ਦਾ ਫ਼ੈਸਲਾ ਲਿਆ ਹੈ।

ਪੀ.ਐੱਮ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ 

PunjabKesari

ਪਾਪੂਆ ਨਿਊ ਗਿਨੀ ਵਿੱਚ ਵਸੇ ਭਾਰਤੀ ਲੋਕਾਂ ਨੇ ਵੀ ਪੀ.ਐੱਮ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਇੱਥੇ ਪਹੁੰਚ ਕੇ ਕਈ ਲੋਕਾਂ ਨਾਲ ਮੁਲਾਕਾਤ ਕੀਤੀ। ਕਈ ਭਾਰਤੀ ਲੋਕਾਂ ਨੇ ਪੀ.ਐੱਮ ਮੋਦੀ ਨੂੰ ਤੋਹਫ਼ੇ ਦਿੱਤੇ। ਕਈ ਲੋਕ ਪੀ.ਐੱਮ ਮੋਦੀ ਨਾਲ ਫੋਟੋ ਖਿਚਵਾਉਣ ਲਈ ਵੀ ਉਤਸ਼ਾਹਿਤ ਨਜ਼ਰ ਆਏ।

ਫਿਪਿਕ ਸੰਮੇਲਨ 'ਚ ਹੋਣਗੇ ਸ਼ਾਮਲ 

ਪ੍ਰਧਾਨ ਮੰਤਰੀ ਮੋਦੀ ਫੋਰਮ ਫਾਰ ਇੰਡੀਆ-ਪੈਸੀਫਿਕ ਕਾਰਪੋਰੇਸ਼ਨ (FIPIC) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਹਨ। ਇਸ ਬੈਠਕ 'ਚ 14 ਦੇਸ਼ਾਂ ਦੇ ਨੇਤਾ ਹਿੱਸਾ ਲੈਣਗੇ। ਪਾਪੂਆ ਨਿਊ ਗਿਨੀ ਦਾ ਦੌਰਾ ਕਰਨ ਤੋਂ ਬਾਅਦ ਪੀ.ਐੱਮ ਮੋਦੀ ਸਿੱਧੇ ਆਸਟ੍ਰੇਲੀਆ ਜਾਣਗੇ। ਉੱਥੇ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਆਸਟ੍ਰੇਲੀਆ 'ਚ ਹੈਰਿਸ ਪਾਰਕ ਖੇਤਰ ਨੂੰ ਹੁਣ ਤੋਂ 'ਲਿਟਲ ਇੰਡੀਆ' ਵਜੋਂ ਜਾਣਿਆ ਜਾਵੇਗਾ। ਇਸ ਦਾ ਐਲਾਨ ਪ੍ਰਧਾਨ ਮੰਤਰੀ ਦੇ ਕਮਿਊਨਿਟੀ ਪ੍ਰੋਗਰਾਮ ਦੌਰਾਨ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News