ਮੋਦੀ ਦਾ ਇਸ਼ਾਰਾ : ਆਮ ਸ਼ਿਸ਼ਟਾਚਾਰ ਜਾਂ ਪ੍ਰੋਟੋਕੋਲ?

Tuesday, Dec 02, 2025 - 09:50 AM (IST)

ਮੋਦੀ ਦਾ ਇਸ਼ਾਰਾ : ਆਮ ਸ਼ਿਸ਼ਟਾਚਾਰ ਜਾਂ ਪ੍ਰੋਟੋਕੋਲ?

24 ਨਵੰਬਰ, 2025 ਨੂੰ ਅਯੁੱਧਿਆ ਦੇ ਰਾਮ ਮੰਦਰ ’ਚ ਝੰਡਾ ਲਹਿਰਾਉਣ ਦੀ ਰਸਮ ਦੀਆਂ ਤਾਜ਼ਾ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ ਇਕੱਠਿਆਂ ਹਿੱਸਾ ਲਿਆ। ਉਨ੍ਹਾਂ ਇਕੱਠਿਆਂ ਪ੍ਰਾਰਥਨਾ ਕੀਤੀ ਤੇ ਇਕ ਵਿਲੱਖਣ ਢੰਗ ਨਾਲ ਭਗਵਾਂ ਧਾਰਮਿਕ ਝੰਡਾ ਵੀ ਲਹਿਰਾਇਆ।

ਕਿਸੇ ਨੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕੀ ਮੋਦੀ ਨੇ ਭਾਗਵਤ ਨੂੰ ਪਹਿਲਾਂ ਗਰਭ ਗ੍ਰਹਿ ’ਚ ਦਾਖਲ ਹੋਣ ਦੀ ਇਜਾਜ਼ਤ ਦੇਣ ਲਈ ਸਪੱਸ਼ਟ ਤੌਰ ’ਤੇ ਆਪਣੇ ਆਪ ਨੂੰ ਰੋਕਿਆ ਸੀ ਜਾਂ ਹੈਰਾਨੀਜਨਕ ਢੰਗ ਨਾਲ ਸੈਂਟਰ ਸਟੇਜ ਨੂੰ ਛੱਡ ਦਿੱਤਾ ਸੀ। ਇਸ ਕਾਰਨ ਇਹ ਸਵਾਲ ਉੱਠ ਕਰ ਰਹੇ ਹਨ ਕਿ ਕੀ ਇਹ ਕਦਮ ਪ੍ਰੋਟੋਕੋਲ ਨੂੰ ਦਰਸਾਉਂਦਾ ਹੈ ਜਾਂ ਇਸ ਦਾ ਕੋਈ ਹੋਰ ਅਰਥ ਕੱਢਿਆ ਜਾਏ ?

ਆਰ.ਐੱਸ.ਐੱਸ. ਤੇ ਭਾਜਪਾ ਦਰਮਿਆਨ ਤਣਾਅ 2025 ’ਚ ਵੀ ਜਾਰੀ ਰਿਹਾ, ਖਾਸ ਕਰ ਕੇ ਨਵੇਂ ਭਾਜਪਾ ਰਾਸ਼ਟਰੀ ਪ੍ਰਧਾਨ ਦੀ ਨਿਯੁਕਤੀ ’ਚ ਦੇਰੀ ਨੂੰ ਲੈ ਕੇ। ਆਰ. ਐੱਸ. ਐੱਸ. ਨੇ ਕਥਿਤ ਤੌਰ ’ਤੇ ਮੋਦੀ ਦੀ ਪਸੰਦ ਵਾਲੇ ਉਮੀਦਵਾਰਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।

ਸੂਬਾ ਪੱਧਰੀ ਭਾਜਪਾ ਲੀਡਰਸ਼ਿਪ ’ਚ ਤਬਦੀਲੀਆਂ ’ਤੇ ਆਰ. ਐੱਸ. ਐੱਸ. ਦਾ ਵਧੇਰੇ ਪ੍ਰਭਾਵ ਰਿਹਾ ਹੈ। ਰਾਸ਼ਟਰੀ ਲੀਡਰਸ਼ਿਪ ’ਤੇ ਡੈੱਡਲਾਕ 2025 ’ਚ ਵੀ ਬਣਿਆ ਰਿਹਾ। ਅਯੁੱਧਿਆ ਸਮਾਗਮ ਇਸੇ ਪਿਛੋਕੜ ’ਚ ਹੋਇਆ। ਹਾਲਾਂਕਿ ਸਮਾਰੋਹ ਤੋਂ ਬਾਅਦ ਭਾਗਵਤ ਦੀਆਂ ਟਿੱਪਣੀਆਂ ਸੰਗਠਨਾਤਮਕ ਮਾਮਲਿਆਂ ਦੀ ਬਜਾਏ ਝੰਡੇ ਦੇ ਅਧਿਆਤਮਿਕ ਪ੍ਰਤੀਕਵਾਦ ’'ਤੇ ਵਧੇਰੇ ਕੇਂਦ੍ਰਿਤ ਸਨ।

ਭਾਜਪਾ ਨੇਤਾਵਾਂ ਨੇ ਸੰਘ ਪਰਿਵਾਰ ਅੰਦਰ ਆਮ ਰਸਮਾਂ ਨੂੰ ਸਤਿਕਾਰ ਦੇ ਮਾਮਲੇ ਵਜੋਂ ਸਵੀਕਾਰ ਕੀਤਾ ਹੈ ਪਰ ਇਹ ਅੰਦਾਜ਼ੇ ਜਾਰੀ ਹਨ ਕਿ ਕੀ ਮੋਦੀ ਦੀ ਭਾਈਵਾਲੀ ਚੋਣ ਦੌਰ ਤੋਂ ਪਹਿਲਾਂ ਜਾਣਬੁੱਝ ਕੇ ਰੁਖ ਨੂੰ ਨਰਮ ਕਰਨ ਦਾ ਸੰਕੇਤ ਦਿੰਦੀ ਹੈ ?

ਕੀ ਇਹ ਬਣਾਈਆਂ ਗਈਆਂ ਤਰੇੜਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਸੀ ਜਾਂ ਸਿਰਫ਼ ਇੱਕੋ ਜਿਹੀ ਸੋਚ ਵਾਲੇ ਮਾਹੌਲ ’ਚ ਆਮ ਸ਼ਿਸ਼ਟਾਚਾਰ ਸੀ? ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਸੰਘ ਨੇ ਸਮਾਗਮ ਤੋਂ ਬਾਅਦ ਭਾਜਪਾ ਲੀਡਰਸ਼ਿਪ ’ਤੇ ਤੁਰੰਤ ਟਿੱਪਣੀ ਨਹੀਂ ਕੀਤੀ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਨਾਗਪੁਰ ਇਸ ਨੂੰ ਸ਼ਾਂਤੀ ਦਾ ਮਾਮਲਾ ਮੰਨਦਾ ਹੈ ? ਜਾਣਕਾਰ ਨਿਰੀਖਕ ਅਸਰ ਦਾ ਪਤਾ ਲਾਉਣ ਲਈ ਭਾਜਪਾ ਪ੍ਰਧਾਨ ਦੇ ਐਲਾਨ ’ਤੇ ਨਜ਼ਰ ਰੱਖਣਾ ਚਾਹੁੰਦੇ ਹਨ।


author

Harpreet SIngh

Content Editor

Related News