ਅੱਤਵਾਦ ਤੇ ਸਾਇਬਰ ਸਕਿਓਰਿਟੀ ਨਾਲ ਇਕੱਠੇ ਨਜਿੱਠਣਗੇ ਭਾਰਤ ਤੇ ਇਟਲੀ: ਪ੍ਰਧਾਨ ਮੰਤਰੀ ਮੋਦੀ

Monday, Oct 30, 2017 - 06:46 PM (IST)

ਅੱਤਵਾਦ ਤੇ ਸਾਇਬਰ ਸਕਿਓਰਿਟੀ ਨਾਲ ਇਕੱਠੇ ਨਜਿੱਠਣਗੇ ਭਾਰਤ ਤੇ ਇਟਲੀ: ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ— ਭਾਰਤ ਦੇ ਦੋ ਦਿਨਾਂ ਦੇ ਅਧਿਕਾਰਿਕ ਦੌਰੇ 'ਤੇ ਆਏ ਇਟਲੀ ਦੇ ਪ੍ਰਧਾਨ ਮੰਤਰੀ ਪਾਓਲੋ ਜੇਂਟਿਲੋਨੀ ਦੇ ਨਾਲ ਪ੍ਰਧਾਨ ਮੰਤਰੀ ਨੇ ਸੰਯੁਕਤ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਤਾਂ ਦੁਹਰਾਈ ਹੀ, ਨਾਲ ਹੀ ਨਾਲ ਅੱਤਵਾਦ ਤੇ ਸਾਈਬਰ ਸਕਿਓਰਿਟੀ ਵਰਗੇ ਮਾਮਲਿਆਂ ਨਾਲ ਨਜਿੱਠਣ ਦੀ ਗੱਲ ਵੀ ਕਹੀ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਰਾਸ਼ਟਰਪਤੀ ਭਵਨ 'ਚ ਜੇਂਟਿਲੋਨੀ ਦਾ ਰਸਮੀ ਸਵਾਗਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਜੇਂਟਿਲੋਨੀ ਦੇ ਨਾਲ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਕੀਤੀ। ਦੱਸਣਯੋਗ ਹੈ ਕਿ ਜੇਂਟਿਲੋਨੀ ਇਕ ਦਹਾਕੇ ਬਾਅਦ ਭਾਰਤ ਆਏ ਹਨ। ਇਸ ਤੋਂ ਪਹਿਲਾਂ ਫਰਵਰੀ 2007 'ਚ ਪ੍ਰਧਾਨ ਮੰਤਰੀ ਰੋਮਾਨੋ ਪ੍ਰੋਡੀ ਨੇ ਭਾਰਤ ਦਾ ਦੌਰਾ ਕੀਤਾ ਸੀ।
ਸੰਯੁਕਤ ਪ੍ਰੈੱਸ ਕਾਨਫਰੰਸ ਨੂੰ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਤੇ ਇਟਲੀ ਗੱਲਬਾਤ ਅਜਿਹੇ ਵੇਲੇ ਹੋ ਰਹੀ ਹੈ ਜਦੋਂ ਅਸੀਂ ਆਪਣੇ ਡਿਪਲੋਮੈਟਿਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾਉਣ ਵਾਲੇ ਹਾਂ। ਅਸੀਂ ਦੋਵੇਂ ਹੀ ਇਨ੍ਹਾਂ ਸਬੰਧਾਂ ਨੂੰ ਨਵੀਂਆਂ ਉੱਚਾਈਆਂ ਤੱਕ ਲਿਜਾਣ ਦੇ ਇੱਛੁਕ ਹਾਂ। ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਦੀ ਸਮੀਖਿਆ ਕੀਤੀ ਹੈ। ਭਾਰਤ ਤੇ ਇਟਲੀ ਵਿਸ਼ਵ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਹਨ। ਲੱਗਭਗ 8.8 ਮਿਲੀਅਨ ਡਾਲਰ ਦੇ ਦੋ-ਪੱਖੀ ਵਪਾਰ 'ਚ ਕਾਫੀ ਵਾਧਾ ਹੋਣ ਦੀ ਉਮੀਦ ਹੈ। ਅਸੀਂ ਮਜ਼ਬੂਤ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨਾ ਚਾਹਾਂਗੇ। 
ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਅੱਤਵਾਦ ਤੇ ਸਾਇਬਰ ਸਕਿਓਰਿਟੀ ਨਾਲ ਨਜਿੱਠਣ ਲਈ ਵਚਨਬੱਧ ਹਾਂ। ਸਾਂਝੀਆਂ ਚੁਣੌਤੀਆਂ ਤੇ ਹਿੱਤਾਂ ਦੇ ਮਾਮਲੇ 'ਚ ਇਕ ਦੂਜੇ ਦਾ ਸਮਰਥਨ ਕਰਨ 'ਤੇ ਸਹਿਮਤ ਹਾਂ। ਮੈਂ ਇਕ ਵਾਰ ਫਿਰ ਇਟਲੀ ਦੇ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਹ ਭਾਰਤ ਆਏ ਤੇ ਮੈਨੂੰ ਉਨ੍ਹਾਂ ਨਾਲ ਵੱਖ-ਵੱਖ ਮਾਮਲਿਆਂ 'ਤੇ ਚਰਚਾ ਕਰਨ ਦਾ ਮੌਕਾ ਮਿਲਿਆ।
ਇਟਲੀ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤੀ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਟਲੀ ਤੇ ਭਾਰਤ ਦੋਵੇਂ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਯਾਤਰਾ ਦਾ ਵਿਚਾਰ ਇਸ ਮੌਕੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਅੱਗੇ ਵਧਾਉਣਾ ਹੈ। ਇਟਲੀ 'ਚ ਹਾਲਾਤ ਕਾਫੀ ਸਥਿਰ ਹਨ। ਭਾਰਤੀ ਲੋਕਤੰਤਰ ਦੀ ਮਹਨਤਾ ਦੁਨੀਆ ਲਈ ਸੰਦੇਸ਼ ਹੈ। ਇਹ ਰਿਸ਼ਤਿਆਂ ਦੇ ਰੀਲਾਂਚਿੰਗ ਦਾ ਸਮਾਂ ਹੈ। ਸਾਡੇ ਡਿਪਲੋਮੈਟਿਕ ਸਬੰਧਾਂ ਦੀ ਰੀਲਾਂਚਿੰਗ ਨਾਲ ਸਾਨੂੰ ਬਿਹਤਰ ਕਰਨ ਦਾ ਜ਼ਿਆਦਾ ਮੌਕਾ ਮਿਲੇਗਾ।
ਦੱਸਣਯੋਗ ਹੈ ਕਿ ਮਾਰਚ 2018 'ਚ ਭਾਰਤ ਤੇ ਇਟਲੀ ਆਪਣੇ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾਉਣਗੇ।


Related News