ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ’ਚ PM ਮੋਦੀ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਦਿੱਤੀ ਇਹ ਨਸੀਹਤ

01/17/2023 11:52:49 PM

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਕਾਰਜਕਾਰਨੀ ਦੀ ਬੈਠਕ ’ਚ ਕਿਹਾ ਕਿ ਭਾਜਪਾ ਮੁਸਲਮਾਨਾਂ ਵਿਚਾਲੇ ਜਾਵੇ ਅਤੇ ਪੇਸ਼ੇਵਰ ਮੁਸਲਮਾਨਾਂ ਤੱਕ ਆਪਣੀ ਗੱਲ ਸਹੀ ਤਰੀਕੇ ਨਾਲ ਪਹੁੰਚਾਵੇ। ਮੁਸਲਿਮ ਸਮਾਜ ਬਾਰੇ ਗ਼ਲਤ ਬਿਆਨ ਨਾ ਦਿਓ। ਭਾਜਪਾ ਆਗੂਆਂ ਨੂੰ ਬੇਲੋੜੀ ਬਿਆਨਬਾਜ਼ੀ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਭਾਜਪਾ ਵਰਕਰ ਪਸਮਾਂਦਾ ਅਤੇ ਬੋਰਾ ਮੁਸਲਿਮ ਭਾਈਚਾਰੇ ਵਿਚਕਾਰ ਪਹੁੰਚਣ। ਪੀ. ਐੱਮ. ਮੋਦੀ ਨੇ ਕਿਹਾ ਕਿ ਭਾਜਪਾ ਵਰਕਰ ਸਰਹੱਦੀ ਪਿੰਡਾਂ ’ਚ ਜਾਣ। ਇਕ ਸੂਬੇ ’ਚ ਦੂਜੇ ਸੂਬੇ ਦਾ ਸੱਭਿਆਚਾਰਕ ਪ੍ਰੋਗਰਾਮ ਹੋਵੇ। ਭਾਜਪਾ ਨੂੰ ਸਮਾਜਿਕ ਅੰਦੋਲਨ ਬਣਾਓ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਨੇ ਵਰਕਰਾਂ ਨੂੰ ਸਖ਼ਤ ਮਿਹਨਤ ਕਰਨ ਲਈ ਕਿਹਾ।

ਇਹ ਖ਼ਬਰ ਵੀ ਪੜ੍ਹੋ : ਹਵਸ ਦੇ ਭੁੱਖੇ ਭੇੜੀਏ ਨੇ ਹੈਵਾਨੀਅਤ ਦੀਆਂ ਟੱਪੀਆਂ ਹੱਦਾਂ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਨੌਜਵਾਨਾਂ ਨੂੰ ਜਾਗਰੂਕ ਕਰੋ : PM ਮੋਦੀ

ਮੋਦੀ ਨੇ ਕਿਹਾ ਕਿ ਦੇਸ਼ ’ਚ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਨੇ ਭਾਰਤ ਦੇ ਸਿਆਸੀ ਇਤਿਹਾਸ ਨੂੰ ਨਹੀਂ ਦੇਖਿਆ ਹੈ। ਉਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਦੇ ਕੁਕਰਮਾਂ, ਅੱਤਿਆਚਾਰ, ਦੁਰਵਿਵਹਾਰ ਅਤੇ ਕੁਸ਼ਾਸਨ ਦਾ ਕੋਈ ਪਤਾ ਨਹੀਂ। ਅਸੀਂ ਕਿਵੇਂ ਮਾੜੇ ਸ਼ਾਸਨ ਤੋਂ ਚੰਗੇ ਸ਼ਾਸਨ ਵੱਲ ਆਏ ਹਾਂ, ਇਹ ਸੰਦੇਸ਼ ਅਸੀਂ ਨੌਜਵਾਨਾਂ ਤਕ ਪਹੁੰਚਾਉਣਾ ਹੈ। ਉਨ੍ਹਾਂ ਨੂੰ ਜਾਗ੍ਰਿਤ ਕਰਨਾ ਹੈ ਤੇ ਜਮਹੂਰੀ ਕਦਰਾਂ-ਕੀਮਤਾਂ ਨਾਲ ਜੋੜਨਾ ਹੈ। ਚੰਗੇ ਸ਼ਾਸਨ ਨਾਲ ਜੋੜਨਾ ਹੈ ਅਤੇ ਚੰਗੇ ਪ੍ਰਸ਼ਾਸਨ ਦੀ ਮਹੱਤਤਾ ਦੱਸਣੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਰਕਰਾਂ ਨੇ ਭਾਜਪਾ ਜੋੜੋ ਮੁਹਿੰਮ ਚਲਾਉਣੀ ਹੈ, ਜਿਸ ’ਚ ਸਾਰੇ ਲੋਕਾਂ ਨੂੰ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਾਨੂੰ ਸੰਵੇਦਨਸ਼ੀਲਤਾ ਨਾਲ ਸਮਾਜ ਦੇ ਸਾਰੇ ਅੰਗਾਂ ਨਾਲ ਜੁੜਨਾ ਹੈ। ਭਾਜਪਾ ਨੇ ਵੋਟਾਂ ਦੀ ਚਿੰਤਾ ਕੀਤੇ ਬਿਨਾਂ ਦੇਸ਼ ਅਤੇ ਸਮਾਜ ਨੂੰ ਬਦਲਣ ਦਾ ਕੰਮ ਕਰਨਾ ਹੈ।

ਇਹ ਖ਼ਬਰ ਵੀ ਪੜ੍ਹੋ : ਸਸਕਾਰ ’ਤੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਜੀਜੇ-ਸਾਲੇ ਦੀ ਦਰਦਨਾਕ ਮੌਤ

ਫੜਨਵੀਸ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ, “ਜੇ ਕੋਈ ਕਮੀ ਹੈ, ਤਾਂ ਉਸ ਨੂੰ ਭਾਜਪਾ ਨੂੰ ਦੂਰ ਕਰਨਾ ਹੋਵੇਗਾ। ਅਸੀਂ ਵੋਟਾਂ ਲਈ ਨਹੀਂ, ਸਮਾਜ ਨੂੰ ਬਦਲਣ ਲਈ ਜੁੜਨਾ ਹੈ। ਰਾਜਨੀਤੀ ਦੇ ਵਿਚਾਰ ਤੋਂ ਪਰ੍ਹੇ ਹਟ ਕੇ ਸਾਨੂੰ ਸਮਾਜਿਕ ਨੀਤੀ ਦੇ ਸਬੰਧ ’ਚ ਅੰਮ੍ਰਿਤਕਾਲ ਨੂੰ ਨਵੇਂ ਢੰਗ ਨਾਲ ਪਰਿਭਾਸ਼ਿਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਅਜਿਹਾ ਯਤਨ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਇਕ ਅਜਿਹੀ ਪਾਰਟੀ ਹੈ, ਜਿਸ ਦੇ ਬਹੁਤ ਸਾਰੇ ਮੈਂਬਰ ਹਨ। ਸਾਰੇ ਵਰਕਰਾਂ ਦੀ ਕਾਨਫਰੰਸ ਜਮਹੂਰੀ ਢੰਗ ਨਾਲ ਨਹੀਂ ਹੋ ਸਕਦੀ। ਸਾਡੇ ਪ੍ਰਾਇਮਰੀ ਮੈਂਬਰਾਂ ਦੀ ਕਨਵੈਨਸ਼ਨ ਵੀ ਹਰ ਜ਼ਿਲ੍ਹੇ ’ਚ ਹੋਣੀ ਚਾਹੀਦੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਭਾਜਪਾ ਇਸ ਦੀ ਤਿਆਰੀ ਕਰੇਗੀ। ਫੜਨਵੀਸ ਨੇ ਕਿਹਾ, “ਉਨ੍ਹਾਂ ਦਾ ਭਾਸ਼ਣ ਕਿਸੇ ਸਿਆਸਤਦਾਨ ਦਾ ਨਹੀਂ, ਸਗੋਂ ਇਕ ਰਾਜਨੇਤਾ ਦਾ ਸੀ। ਉਨ੍ਹਾਂ ਨੇ ਪਾਰਟੀ ਤੋਂ ਉੱਪਰ ਉੱਠ ਕੇ ਦੇਸ਼ ਲਈ ਪਾਰਟੀ ਦਾ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਵੱਲੋਂ ਦਰਸਾਏ ਮਾਰਗ ਦਾ ਵੀ ਸੰਕਲਪ ਲਿਆ ਗਿਆ। ਉਨ੍ਹਾਂ ਕਿਹਾ ਕਿ ਜੋ ਸੰਕਲਪ ਲੈਂਦਾ ਹੈ, ਉਹ ਇਤਿਹਾਸ ਸਿਰਜਦਾ ਹੈ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਫੜਨਵੀਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ’ਚ ਚੋਣ ਰਾਜਨੀਤੀ ਜਾਂ ਚੋਣਾਂ ਦਾ ਕੋਈ ਜ਼ਿਕਰ ਨਹੀਂ ਸੀ ਸਗੋਂ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿਆਸੀ ਪਾਰਟੀ ਵਜੋਂ ਹਰ ਥਾਂ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਦੇ ਸ਼ਬਦ ਸੰਗਠਨ ਲਈ ਹੀ ਸਨ। ਪ੍ਰਧਾਨ ਮੰਤਰੀ ਨੇ ਭਾਜਪਾ ਸੰਗਠਨ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਦਾ ਮੰਤਰ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਇਸ ਦੌਰ ਨੂੰ ਵਿਕਾਸ ਦੇ ਦੌਰ ’ਚ ਨਹੀਂ ਬਦਲ ਸਕੇ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨੇ ਸਮਾਜ ਦੇ ਹਾਸ਼ੀਏ ’ਤੇ ਪਏ ਵਰਗਾਂ ਨੂੰ ਜੋੜਨ ਦੀ ਗੱਲ ਕਰਨ ਵੇਲੇ ਕਿਸੇ ਧਰਮ ਜਾਂ ਜਾਤ ਦਾ ਨਾਂ ਨਹੀਂ ਲਿਆ।


Manoj

Content Editor

Related News