ਪੀ.ਐੱਮ. ਮੋਦੀ ਨੇ ਕਿਹਾ- ਸਾਡੇ ਏਜੰਡੇ 'ਚ ਗਰੀਬ ਅਤੇ ਜ਼ਰੂਰਤਮੰਦ ਕੇਂਦਰ 'ਚ ਹੋਣਾ ਚਾਹੀਦੈ

Wednesday, Jul 22, 2020 - 09:22 PM (IST)

ਪੀ.ਐੱਮ. ਮੋਦੀ ਨੇ ਕਿਹਾ- ਸਾਡੇ ਏਜੰਡੇ 'ਚ ਗਰੀਬ ਅਤੇ ਜ਼ਰੂਰਤਮੰਦ ਕੇਂਦਰ 'ਚ ਹੋਣਾ ਚਾਹੀਦੈ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੰਡੀਆ ਆਈਡੀਆ ਸਮਿਟ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮੰਨਦੇ ਹਾਂ ਕਿ ਦੁਨੀਆ ਨੂੰ ਬਿਹਤਰ ਭਵਿੱਖ ਦੀ ਜ਼ਰੂਰਤ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਭਵਿੱਖ ਨੂੰ ਅੰਜਾਮ ਦੇਣਾ ਹੈ। ਸਾਡੇ ਏਜੰਡੇ 'ਚ ਗਰੀਬ ਅਤੇ ਜ਼ਰੂਰਤਮੰਦ ਕੇਂਦਰ 'ਚ ਹੋਣਾ ਚਾਹੀਦਾ ਹੈ।

ਯੂ.ਐੱਸ.-ਇੰਡੀਆ ਬਿਜ਼ਨਸ ਕੌਂਸਲ (ਯੂ.ਐੱਸ.ਆਈ.ਬੀ.ਸੀ.) ਵਲੋਂ ਆਯੋਜਿਤ ਸਮਿਟ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਸਾਰਿਕ ਆਰਥਿਕ ਲਚੀਲਾਪਣ ਹਾਸਲ ਕਰਣ ਲਈ ਸਾਨੂੰ ਮਜ਼ਬੂਤ ਘਰੇਲੂ ਸਮਰੱਥਾਵਾਂ ਨੂੰ ਵਿਕਸਤ ਕਰਨਾ ਪਏਗਾ। ਇਸਦਾ ਅਰਥ ਹੈ ਕਿ ਨਿਰਮਾਣ ਅਤੇ ਵਿੱਤੀ ਪ੍ਰਣਾਲੀਆਂ ਨੂੰ ਸਹੀ ਕਰਣ ਲਈ ਕੋਸ਼ਿਸ਼ਾਂ ਘਰੇਲੂ ਪੱਧਰ 'ਤੇ ਜ਼ਰੂਰੀ ਹਨ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਪਾਰ 'ਚ ਵੀ ਪਰਿਵਰਤਨ ਲਿਆਉਣਾ ਹੋਵੇਗਾ।  

ਭਾਰਤ ਮੌਕਿਆਂ ਦੀ ਭੂਮੀ ਦੇ ਤੌਰ 'ਤੇ ਉਭਰ ਰਿਹਾ ਹੈ।  ਉਦਾਹਰਣ ਦਿੰਦਾ ਹਾਂ। ਹਾਲ ਹੀ 'ਚ ਇੱਕ ਰਿਪੋਰਟ ਸਾਹਮਣੇ ਆਈ। ਇਸ 'ਚ ਕਿਹਾ ਗਿਆ ਕਿ ਭਾਰਤ 'ਚ ਪਹਿਲੀਂ ਵਾਰ ਸ਼ਹਿਰੀ ਇਲਾਕਿਆਂ ਤੋਂ ਜ਼ਿਆਦਾ ਪੇਂਡੂ ਇਲਾਕਿਆਂ 'ਚ ਇੰਟਰਨੈੱਟ ਯੂਜ਼ਰ ਹਨ। ਅੱਜ ਪੂਰੀ ਦੁਨੀਆ ਭਾਰਤ ਨੂੰ ਲੈ ਕੇ ਸਕਾਰਾਤਮਕ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਭਾਰਤ ਖੁੱਲ੍ਹੇਪਣ, ਮੌਕਿਆਂ ਅਤੇ ਤਕਨੀਕ ਦਾ ਸਭ ਤੋਂ ਬਿਹਤਰ ਕੌਂਬੀਨੇਸ਼ਨ ਦੇ ਰਿਹਾ ਹੈ। 

ਭਾਰਤ ਤੁਹਾਨੂੰ ਹੈਲਥ ਕੇਅਰ 'ਚ ਇਨਵੈਸਟਮੈਂਟ ਲਈ ਸੱਦਾ ਦੇ ਰਿਹਾ ਹੈ। ਭਾਰਤ ਦਾ ਹੈਲਥ ਕੇਅਰ ਸੈਕਟਰ ਸਾਲਾਨਾ 22% ਤੋਂ ਜ਼ਿਆਦਾ ਦੀ ਦਰ ਨਾਲ ਵੱਧ ਰਿਹਾ ਹੈ। ਸਾਡੀਆਂ ਕੰਪਨੀਆਂ ਮੈਡੀਕਲ ਤਕਨਾਲੋਜੀ, ਟੈਲੀਮੈਡੀਸਿਨ ਅਤੇ ਡਾਇਗਨੋਸਟਿਕ ਦੇ ਪ੍ਰੋਡਕਸ਼ਨ 'ਚ ਤਰੱਕੀ ਕਰ ਰਹੀਆਂ ਹਨ।


author

Inder Prajapati

Content Editor

Related News