''ਸਵਦੇਸ਼ੀ ਗ੍ਰੀਨ ਹਾਈਡ੍ਰੋਜਨ ਪਲਾਂਟ ਦੇਸ਼ ਦੇ ਜ਼ੀਰੋ ਕਾਰਬਨ ਨਿਕਾਸੀ ਦ੍ਰਿਸ਼ਟੀਕੋਣ ਨੂੰ ਬਣਾ ਰਹੇ ਮਜ਼ਬੂਤ'' : PM ਮੋਦੀ
Monday, Aug 04, 2025 - 10:52 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਨਦਿਆਲ ਪੋਰਟ ਅਥਾਰਟੀ ਕਾਂਡਲਾ ਵਿਖੇ ਦੇਸ਼ ਦੇ ਪਹਿਲੇ ਸਵਦੇਸ਼ੀ ਗਰੀਨ ਹਾਈਡ੍ਰੋਜਨ ਪਲਾਂਟ ਨੂੰ ਇਕ ਸ਼ਲਾਘਾਯੋਗ ਯਤਨ ਦੱਸਦਿਆਂ ਕਿਹਾ ਹੈ ਕਿ ਇਹ ਦੇਸ਼ ਦੇ ਜ਼ੀਰੋ ਕਾਰਬਨ ਨਿਕਾਸੀ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਐਤਵਾਰ ਨੂੰ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਇਹ ਇਕ ਸ਼ਲਾਘਾਯੋਗ ਯਤਨ ਹੈ, ਜੋ ਸਥਿਰਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸਾਡੇ ਜ਼ੀਰੋ ਕਾਰਬਨ ਨਿਕਾਸੀ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਬਣਾਉਂਦਾ ਹੈ।
ਉਨ੍ਹਾਂ ਇਹ ਜਵਾਬ ਦੀਨਦਿਆਲ ਪੋਰਟ ਅਥਾਰਟੀ ਕਾਂਡਲਾ ਵੱਲੋਂ ਇਕ ਪੋਸਟ ਦੇ ਜਵਾਬ ’ਚ ਦਿੱਤਾ। ਅਥਾਰਟੀ ਨੇ ਆਪਣੀ ਪੋਸਟ ’ਚ ਕਿਹਾ ਸੀ ਕਿ ਗਰੀਨ ਨਵੀਨਤਾ ਨਾਲ ਤਰੱਕੀ ਨੂੰ ਤੇਜ਼ ਕਰਨ ਦੀ ਲੋੜ ਹੈ। ਦੀਨਦਿਆਲ ਪੋਰਟ ਅਥਾਰਟੀ ਕਾਂਡਲਾ ਨੇ ਮਾਣ ਨਾਲ ਕਾਂਡਲਾ ਵਿਖੇ ਬੰਦਰਗਾਹ ਖੇਤਰ ’ਚ ਭਾਰਤ ਦਾ ਪਹਿਲਾ ਮੇਕ-ਇਨ-ਇੰਡੀਆ ਗਰੀਨ ਹਾਈਡ੍ਰੋਜਨ ਪਲਾਂਟ ਲਾਂਚ ਕੀਤਾ ਹੈ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਕਤ ਦ੍ਰਿਸ਼ਟੀਕੋਣ ਵੱਲ ਇਹ ਇਕ ਸ਼ਕਤੀਸ਼ਾਲੀ ਕਦਮ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਗੁਜਰਾਤ ਦੇ ਕਾਂਡਲਾ ’ਚ ਦੀਨਦਿਆਲ ਬੰਦਰਗਾਹ ਅਥਾਰਟੀ ਵਿਖੇ ਦੇਸ਼ ’ਚ ਹੀ ਬਣੇ ਇਕ ਮੈਗਾਵਾਟ ਸਮਰੱਥਾ ਵਾਲੇ ਗਰੀਨ ਹਾਈਡ੍ਰੋਜਨ ਊਰਜਾ ਪਲਾਂਟ ਦਾ ਉਦਘਾਟਨ ਕੀਤਾ। ਭਾਰਤ ਨੇ 2070 ਤੱਕ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ- ਧਾਰਮਿਕ ਸਥਾਨ 'ਤੇ ਜਾ ਰਹੇ ਸ਼ਰਧਾਲੂਆਂ ਦੀ ਨਹਿਰ 'ਚ ਜਾ ਡਿੱਗੀ ਗੱਡੀ, 11 ਦੀ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e