ਪੀ.ਐੱਮ. ਮੋਦੀ ਨੇ ਦਸ਼ਾਸ਼ਵਮੇਧ ਘਾਟ ''ਤੇ ਕਰੂਜ਼ ਤੋਂ ਕੀਤੇ ਆਰਤੀ ਦੇ ਦਰਸ਼ਨ

Monday, Dec 13, 2021 - 08:16 PM (IST)

ਕਾਸ਼ੀ - ਦਸ਼ਾਸ਼ਵਮੇਧ ਘਾਟ 'ਤੇ ਗੰਗਾ ਆਰਤੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਕਰੂਜ਼ 'ਤੇ ਸਵਾਰ ਹੋ ਕੇ ਆਰਤੀ ਦੇ ਦਰਸ਼ਨ ਕਰ ਰਹੇ ਹਨ। ਮੰਤਰਾਂ ਦੇ ਜਾਪ ਨਾਲ ਆਰਤੀ ਕੀਤੀ ਜਾ ਰਹੀ ਹੈ। ਚਾਰੇ ਪਾਸੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਸਾਰੇ ਸ਼ਰਧਾਲੂ ਹਰ ਹਰ ਮਹਾਦੇਵ ਦਾ ਜਾਪ ਕਰ ਰਹੇ ਹਨ। ਜਿੱਥੇ ਵੀ ਜਿਸ ਨੂੰ ਥਾਂ ਮਿਲੀ, ਉਹ ਉੱਥੇ ਖੜ੍ਹ ਕੇ ਆਰਤੀ ਦੇ ਦਰਸ਼ਨ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪੀ.ਐੱਮ. ਮੋਦੀ ਰੋਲ ਆਨ ਰੋਲ ਆਫ ਦੀ ਸਵਾਰੀ ਕਰ ਰਹੇ ਹਨ। ਘਾਟ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੈ। ਦਸ਼ਾਸ਼ਵਮੇਧ ਘਾਟ ਦੀ ਬ੍ਰਹਮਤਾ ਅਤੇ ਵਿਸ਼ਾਲਤਾ ਵੱਖ-ਵੱਖ ਰੂਪ ਨਾਲ ਦਿਖਾਈ ਦਿੰਦੀ ਹੈ। ਇੱਥੇ ਹਜ਼ਾਰਾਂ ਦੀਵੇ ਜਗਾਏ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦੇ ਨਿਰਮਾਣ ਕੰਮ ’ਚ ਸ਼ਾਮਲ ਰਹੇ ਮਜ਼ਦੂਰਾਂ ਦੇ ਇਕ ਸਮੂਹ ’ਤੇ ਫੁੱਲਾਂ ਦੀ ਵਰਖਾ ਕੀਤੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕੀਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਜ਼ਦੂਰਾਂ, ਇੰਜੀਨੀਅਰਾਂ ਅਤੇ ਸ਼ਿਲਪਕਾਰਾਂ ਨੇ ਕਾਸ਼ੀ ਕਾਰੀਡੋਰ ਦੇ ਨਿਰਮਾਣ ਅਤੇ ਪ੍ਰਾਚੀਨ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ਨੂੰ ਨਵਾਂ ਰੂਪ ਦੇਣ ’ਚ ਯੋਗਦਾਨ ਦਿੱਤਾ ਹੈ। ਇਸ ਪੂਰੇ ਖੇਤਰ ਨੂੰ ਹੁਣ ਕਾਸ਼ੀ ਵਿਸ਼ਵਨਾਥ ਧਾਮ ਦੇ ਨਾਂ ਤੋਂ ਜਾਣਿਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Inder Prajapati

Content Editor

Related News