ਪ੍ਰਧਾਨ ਮੰਤਰੀ ਨੇ ''ਪੋਈਲਾ ਬੋਈਸ਼ਾਖ'' ਅਤੇ ''ਵਿਸ਼ੂ'' ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ
Friday, Apr 15, 2022 - 10:23 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼-ਦੁਨੀਆ 'ਚ ਰਹਿ ਰਹੇ ਬਾਂਗਲਾ ਭਾਈਚਾਰੇ ਦੇ ਲੋਕਾਂ ਨੂੰ ਬਾਂਗਲਾ ਨਵੇਂ ਸਾਲੇ 'ਪੋਈਲਾ ਬੋਈਸ਼ਾਖ' ਅਤੇ ਕੇਰਲ ਵਾਸੀਆਂ ਨੂੰ ਉਨ੍ਹਾਂ ਦੇ ਨਵੇਂ 'ਵਿਸ਼ੂ' ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਮੌਕੇ ਲੋਕਾਂ ਦੇ ਸੰਸਕ੍ਰਿਤੀ ਦਾ ਪ੍ਰਤੀਕ ਹੈ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੇ ਜੀਵਨ 'ਚ ਆਨੰਦ, ਸ਼ਾਂਤੀ ਅਤੇ ਖ਼ੁਸ਼ਹਾਲੀ ਲੈ ਕੇ ਆਏ। ਸਾਡੀ ਸਾਰੀਆਂ ਇੱਛਾਵਾਂ ਪੂਰੀਆਂ ਹੋਣ।''
ਵਿਸਾਖੀ ਮਹੀਨੇ ਦਾ ਪਹਿਲਾ ਦਿਨ ਬਾਂਗਲਾ ਭਾਈਚਾਰੇ ਲਈ ਖ਼ਾਸਾ ਮਹੱਤਵ ਰੱਖਦਾ ਹੈ। ਉਹ ਇਸ ਦਿਨ ਨੂੰ 'ਪੋਈਲਾ ਬੋਈਸ਼ਾਖ' ਯਾਨੀ ਨਵੇਂ ਸਾਲ ਦੇ ਰੂਪ 'ਚ ਧੂਮਧਾਮ ਨਾਲ ਮਨਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕੇਰਲ 'ਚ ਮਨਾਏ ਜਾਣ ਵਾਲੇ ਵਿਸ਼ੂ ਮੌਕੇ ਦੇਸ਼ ਭਰ 'ਚ ਰਹਿ ਰਹੇ ਮਲਯਾਲੀ ਭਾਸ਼ਾ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਨ੍ਹਾਂ ਲੋਕਾਂ ਦੀ ਬਿਹਤਰ ਸਿਹਤ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਮੋਦੀ ਨੇ ਟਵੀਟ ਕੀਤਾ,''ਵਿਸ਼ੂ ਦੇ ਵਿਸ਼ੇਸ਼ ਮੌਕੇ ਤੁਹਾਨੂੰ ਸਾਰਿਆਂ ਨੂੰ ਵਧਾਈ, ਖ਼ਾਸ ਕਰ ਕੇ ਦੁਨੀਆ ਭਰ 'ਚ ਰਹਿ ਰਹੇ ਮਲਯਾਲੀ ਭਾਸ਼ਾ ਦੇ ਲੋਕਾਂ ਨੂੰ। ਮੈਂ ਕਾਮਨਾ ਕਰਦਾ ਹਾਂ ਕਿ ਇਹ ਨਵਾਂ ਸਾਲ ਤੁਹਾਨੂੰ ਸਾਰਿਆਂ ਦੇ ਜੀਵਨ 'ਚ ਖੁਸ਼ੀ ਅਤੇ ਉੱਤਮ ਸਵਸਥ ਲੈ ਕੇ ਆਏ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ