‘PM ਮੋਦੀ ਭਾਰਤ ਦੇ ਪ੍ਰਮੁੱਖ ਸਿੱਖਾਂ ਨੂੰ ਨਹੀਂ ਮਿਲੇ, ਸਿਰਸਾ ਕਰ ਰਹੇ ਗੁੰਮਰਾਹ’
Saturday, Feb 19, 2022 - 05:13 PM (IST)
ਨਵੀਂ ਦਿੱਲੀ- ਐੱਸ. ਜੀ. ਪੀ. ਸੀ. ਅੰਮ੍ਰਿਤਸਰ ਦੇ ਮੈਂਬਰ, ਪ੍ਰਸਿੱਧ ਪਰਉਪਕਾਰੀ ਅਤੇ ਉੱਘੇ ਕਾਰੋਬਾਰੀ ਭੁਪਿੰਦਰ ਸਿੰਘ ਆਨੰਦ ਨੇ ਭਾਰਤ ਦੇ ਪ੍ਰਮੁੱਖ ਸਿੱਖਾਂ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਬੀਤੇ ਕੱਲ ਹੋਈ ਮੀਟਿੰਗ ਨੂੰ ਅੱਖੋਂ ਪਰੋਖੇ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਗੁੰਮਰਾਹ ਕੀਤਾ ਹੈ। ਸਿਰਸਾ ਨੇ ਸਰਕਾਰ ਦੇ ਇਕ ਭਰੋਸੇਮੰਦ ਸਾਥੀ ਵਜੋਂ ਆਪਣਾ ਅਕਸ ਬਣਾਉਣ ਲਈ ਉਨ੍ਹਾਂ ਦੀ ਵਰਤੋਂ ਕਰਕੇ ਸਿੱਖਾਂ ਦੀ ਇਮਾਨਦਾਰੀ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਸਿੱਖਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਸਿਰਸਾ ਰਾਹੀਂ। ਭੁਪਿੰਦਰ ਨੇ ਅੱਗੇ ਕਿਹਾ, “ਕਿਸਾਨ ਅੰਦੋਲਨ ਦੌਰਾਨ 700 ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਅਤੇ ਹੈਰਾਨੀ ਦੀ ਗੱਲ ਹੈ ਕਿ ਮੀਟਿੰਗ ’ਚ ਹਿੱਸਾ ਲੈਣ ਵਾਲੇ ਸਿੱਖ ਸਰਕਾਰ ਤੋਂ ਇਕ ਮਿੰਟ ਦਾ ਮੌਨ ਵੀ ਨਹੀਂ ਮੰਗ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਸਕੇ।’’
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰ ਸਿੱਖ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਦਾ ਕੀਤਾ ਸੁਆਗਤ
ਭੁਪਿੰਦਰ ਮੁਤਾਬਕ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਸਿੱਖ ਭਾਈਚਾਰੇ ਦੇ ਕੁਝ ਮੈਂਬਰ ਬਾਕੀਆਂ ਨਾਲੋਂ ਪ੍ਰਧਾਨ ਮੰਤਰੀ ਨਾਲ ਬੈਠਣ ਦੇ ਹੱਕਦਾਰ ਸਨ, ਜੋ ਸਿਰਸਾ ਵੱਲੋਂ ਆਪਣੇ ਨਿਹਿਤ ਏਜੰਡੇ ਲਈ ਖਾਲੀ ਥਾਂ ਭਰ ਰਹੇ ਸਨ। ਅਸਲ ਵਿਚ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਮੁੱਖ ਸਿੱਖਾਂ ਨੂੰ ਨਹੀਂ ਮਿਲੇ। ਸਿਰਸਾ ਦੇ ਨਿੱਜੀ ਸਹਾਇਕ ਅਤੇ ਡੀ.ਅੱੈਸ. ਜੀ. ਐੱਮ. ਸੀ. ਦੇ ਦਾਗੀ ਕਰਮਚਾਰੀ ਨਰਿੰਦਰ ਸਿੰਘ ਨੇ ਵੀ ਆਪਣੇ ਆਪ ਨੂੰ ਭਾਰਤ ਦੇ ਪ੍ਰਮੁੱਖ ਸਿੱਖ ਵਜੋਂ ਦਰਸਾ ਕੇ ਪ੍ਰਧਾਨ ਮੰਤਰੀ ਨਾਲ ਤਸਵੀਰ ਖਿਚਵਾਈ। ਉਨ੍ਹਾਂ ਕਿਹਾ ਕਿ ਇਹ ਚਿੰਤਾਜਨਕ ਹੈ ਕਿ ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਗ੍ਰਹਿ ਰਾਜ ਮੰਤਰੀ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰਨ ਵਿਚ ਅਸਫਲ ਰਹੇ, ਜੋ ਕਿ ਲਖੀਮਪੁਰ ਖੀਰੀ ਵਿਖੇ ਬੇਕਸੂਰ ਕਿਸਾਨਾਂ ਦੇ ਬੇਰਹਿਮੀ ਨਾਲ ਕਤਲ ਵਿਚ ਕਥਿਤ ਤੌਰ ’ਤੇ ਸ਼ਾਮਲ ਹੈ।
ਇਹ ਵੀ ਪੜ੍ਹੋ: PM ਨੂੰ ਮਿਲਿਆ ਅਫ਼ਗਾਨ ਸਿੱਖ-ਹਿੰਦੂ ਵਫ਼ਦ, ਇੰਝ ਕੀਤਾ ਨਰਿੰਦਰ ਮੋਦੀ ਦਾ ਸਨਮਾਨ
ਇਹ ਮੰਦਭਾਗਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਟੀਮ ਇਕ ਭਗੌੜੇ ਦੇ ਜਾਲ ਵਿਚ ਫਸ ਗਈ ਹੈ, ਜੋ ਪਹਿਲਾਂ ਹੀ ਚੈਰਿਟੀ ਫੰਡਾਂ ਦੇ ਘਪਲੇ ਕਾਰਨ ਯਾਤਰਾ ਪਾਬੰਦੀ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਸਿੱਖ ਆਪਣੇ ਆਪ ਨੂੰ ਭਾਜਪਾ ਤੋਂ ਵੱਖ ਕਰਨ ਬਾਰੇ ਵਿਚਾਰ ਕਰ ਰਹੇ ਹਨ।