ਇਕਾਨੋਮੀ-ਸਿਸਟਮ-ਡਿਮਾਂਡ: ਸਵੈ-ਨਿਰਭਰ ਲਈ PM ਮੋਦੀ ਨੇ ਦੱਸੇ ਦੇਸ਼ ਦੇ 5 ਪਿਲਰ

05/12/2020 9:25:58 PM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਨੂੰ 5ਵੀਂ ਵਾਰ ਸੰਬੋਧਿਤ ਕੀਤਾ, ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ। ਪੀ.ਐਮ. ਮੋਦੀ  ਨੇ ਨਾਲ ਹੀ ਕਿਹਾ ਕਿ ਹੁਣ ਜ਼ਰੂਰੀ ਹੈ ਕਿ ਭਾਰਤ ਨੂੰ ਸਵੈ-ਨਿਰਭਰ ਬਣਾਇਆ ਜਾਵੇ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਪੰਜ ਥੰਮ੍ਹਾਂ (Pillars) ਦਾ ਜ਼ਿਕਰ ਕੀਤਾ, ਜਿਸਦੇ ਤਹਿਤ ਦੇਸ਼ ਨੂੰ ਸਵੈ-ਨਿਰਭਰ ਬਣਾਉਣ 'ਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਜਿਨ੍ਹਾਂ ਪੰਜ ਥੰਮ੍ਹਾਂ (Pillars) ਦਾ ਜ਼ਿਕਰ ਕੀਤਾ, ਉਨ੍ਹਾਂ 'ਚ ....

1. ਆਰਥਿਕਤਾ (Economy): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਮਾਲੀ ਹਾਲਤ ਨੂੰ ਤੇਜੀ ਨਾਲ ਅੱਗੇ ਵਧਾਉਣਾ ਹੋਵੇਗਾ, ਸਿਰਫ ਰਫਤਾਰ ਨਹੀਂ ਵਧਾਉਣੀ ਹੋਵੇਗੀ ਸਗੋਂ ਕੁਆਂਟਮ ਜੰਪ ਵੀ ਲਗਾਉਣਾ ਹੋਵੇਗਾ।

2. ਬੁਨਿਆਦੀ ਢਾਂਚਾ (Infrastructure): ਪੀ.ਐਮ. ਮੋਦੀ ਨੇ ਕਿਹਾ ਕਿ ਦੇਸ਼ 'ਚ ਅਜਿਹੇ ਬੁਨਿਆਦੀਨ ਢਾਂਚੇ ਦਾ ਨਿਰਮਾਣ ਕੀਤਾ ਜਾਵੇਗਾ, ਜੋ ਆਧੁਨਿਕ ਹੋਵੇ ਅਤੇ ਦੇਸ਼ ਨੂੰ ਅੱਗੇ ਵਧਾਉਣ ਦਾ ਕੰਮ ਕਰੇ।

3. ਸਿਸਟਮ (System):  ਸਾਨੂੰ ਇੱਕ ਅਜਿਹਾ ਸਿਸਟਮ ਤਿਆਰ ਕਰਣਾ ਹੋਵੇਗਾ, ਜੋ ਦੇਸ਼ ਦੀ 21ਵੀਂ ਸਦੀ ਦੇ ਸੁਪਨਿਆਂ ਨੂੰ ਪੂਰਾ ਕਰੇ .

4. ਡੈਮੋਗ੍ਰਾਫੀ (Demography): ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਜਵਾਨ ਦੇਸ਼ ਹੈ, ਜਿੱਥੇ ਕਰੋੜਾਂ ਜਵਾਨ ਹਨ। ਅਜਿਹੇ 'ਚ ਇਹੀ ਸਾਡੀ ਊਰਜਾ ਦੇ ਸਰੋਤ ਹਨ, ਜੋ ਦੇਸ਼ ਨੂੰ ਅੱਗੇ ਵਧਾਉਣਗੇ।

5. ਮੰਗ (Demand): ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਲਈ ਇੱਕ ਬਾਜ਼ਾਰ ਦੇ ਨਾਲ-ਨਾਲ ਸਭ ਤੋਂ ਵੱਡੀ ਡਿਮਾਂਡ ਦਾ ਖੇਤਰ ਵੀ ਹੈ, ਇਸ ਦੇ ਠੀਕ ਇਸਤੇਮਾਲ ਕੀਤੇ ਜਾਣ ਦੀ ਜ਼ਰੂਰਤ ਹੈ।

ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ, ਜਿਸ ਦੇ ਬਾਰੇ ਆਉਣ ਵਾਲੇ ਦਿਨਾਂ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।


Inder Prajapati

Content Editor

Related News