PM ਮੋਦੀ ਨੇ ਭਾਰਤੀ ਕੋਸਟ ਗਾਰਡ ਦੇ ਸਥਾਪਨਾ ਦਿਵਸ ''ਤੇ ਦਿੱਤੀ ਵਧਾਈ

02/01/2023 11:19:58 AM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਤੱਟ ਰੱਖਿਆ ਫ਼ੋਰਸ (ਭਾਰਤੀ ਕੋਸਟ ਗਾਰਡ) ਨੂੰ ਉਸ ਦੇ ਸਥਾਪਨਾ ਦਿਵਸ 'ਤੇ ਬੁੱਧਵਾਰ ਨੂੰ ਵਧਾਈ ਦਿੱਤੀ ਅਤੇ ਦੇਸ਼ ਦੇ ਕਿਨਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਉਸ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਤੱਟ ਰੱਖਿਅਕ ਫ਼ੋਰਸ ਦੀ ਸਥਾਪਨਾ 1977 'ਚ ਹੋਈ ਸੀ।

PunjabKesari

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਭਾਰਤੀ ਤੱਟ ਰੱਖਿਅਕ ਫ਼ੋਰਸ ਦੇ ਸਥਾਪਨਾ ਦਿਵਸ 'ਤੇ ਸਾਰੇ ਤੱਟ ਰੱਖਿਅਕ ਕਰਮੀਆਂ ਨੂੰ ਵਧਾਈ। ਭਾਰਤੀ ਤੱਟ ਰੱਖਿਅਕ ਫ਼ੋਰਸ ਆਪਣਏ ਪੇਸ਼ੇਵਰਾਨਾ ਅੰਦਾਜ਼ ਅਤੇ ਦੇਸ਼ ਦੇ ਕਿਨਾਰਿਆਂ ਨੂੰ ਸੁਰੱਖਿਅਤ ਰੱਖਣ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦੀ ਹੈ। ਮੈਂ ਉਨ੍ਹਾਂ ਨੂੰ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ ਵੀ ਦਿੰਦਾ ਹਾਂ।''

 


DIsha

Content Editor

Related News