ਹਰਿਆਣਾ ''ਚ ਲਗਾਤਾਰ ਦੂਜੇ ਸਾਲ ਖਿਡਾਰੀਆਂ ਦਾ ਸਨਮਾਨ ਸਮਾਰੋਹ ਰੱਦ

Sunday, Jun 23, 2019 - 01:37 PM (IST)

ਹਰਿਆਣਾ ''ਚ ਲਗਾਤਾਰ ਦੂਜੇ ਸਾਲ ਖਿਡਾਰੀਆਂ ਦਾ ਸਨਮਾਨ ਸਮਾਰੋਹ ਰੱਦ

ਪਾਨੀਪਤ—ਸੂਬੇ 'ਚ 3,000 ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ 24 ਜੂਨ ਨੂੰ ਪੰਚਕੂਲਾ 'ਚ ਹੋਣ ਵਾਲਾ ਸਮਾਰੋਹ ਰੱਦ ਕਰ ਦਿੱਤਾ ਹੈ। ਹੁਣ ਲਗਭਗ 90 ਕਰੋੜ ਦੀ ਸਨਮਾਨ ਰਾਸ਼ੀ ਖਿਡਾਰੀਆਂ ਦੇ ਬੈਂਕ ਅਕਾਊਂਟ 'ਚ ਪਾਈ ਜਾ ਰਹੀ ਹੈ। ਖੇਡ ਵਿਭਾਗ ਦਾ ਤਰਕ ਹੈ ਕਿ ਮੰਚ 'ਤੇ ਇੱਕ ਖਿਡਾਰੀ ਨੂੰ ਸਨਮਾਨਿਤ ਕਰਨ 'ਚ ਘੱਟ ਤੋਂ ਘੱਟ 5 ਮਿੰਟ ਵੀ ਲੱਗਦੇ ਤਾਂ ਲਗਭਗ 15 ਹਜ਼ਾਰ ਮਿੰਟ (250 ਘੰਟੇ ਮਤਲਬ ਕਿ 10 ਦਿਨਾਂ ਤੋਂ ਜ਼ਿਆਦਾ ਸਮਾਂ) ਲੱਗਦਾ ਹੈ। ਜੋ ਇੱਕ ਦਿਨ 'ਚ ਨਹੀਂ ਹੋ ਸਕਦਾ ਹੈ। ਇਸ ਲਈ ਸਮਾਰੋਹ ਰੱਦ ਕਰਨ ਦਾ ਫੈਸਲਾ ਲਿਆ ਹੈ। 

ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਬਹੁਤ ਸਾਰੇ ਖਿਡਾਰੀਆਂ ਦੇ ਖਾਤਿਆਂ 'ਚ ਰਾਸ਼ੀ ਪਹੁੰਚ ਚੁੱਕੀ ਹੈ ਅਤੇ ਬਾਕੀ ਨੂੰ ਵੀ ਜਲਦੀ ਹੀ ਰਾਸ਼ੀ ਮਿਲ ਜਾਵੇਗੀ। ਇਸ ਸਮਾਰੋਹ 'ਚ ਮੁੱਖ ਮੰਤਰੀ ਨੂੰ ਸਾਲ 2016-17, ਸਾਲ 2017-18 ਅਤੇ 2018-19 ਦੌਰਾਨ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਸੀ। ਇਨ੍ਹਾਂ 'ਚ ਰਾਸ਼ਟਰਮੰਡਲ, ਏਸ਼ੀਅਨ ਅਤੇ ਪੈਰਾ-ਏਸ਼ੀਅਨ ਖੇਡਾਂ 'ਚ ਮੈਡਲ ਜੇਤੂ ਖਿਡਾਰੀ ਸ਼ਾਮਲ ਹੋਣੇ ਸੀ। ਇਨ੍ਹਾਂ ਤੋਂ ਇਲਾਵਾ ਸੀਨੀਅਰ ਅਤੇ ਜੂਨੀਅਰ ਵਰਗ ਦੇ ਹੋਰ ਮੈਡਲਿਸਟ ਖਿਡਾਰੀਆਂ ਨੂੰ ਵੀ ਰਿਵਾਰਡ ਦਿੱਤੇ ਜਾਣੇ ਸੀ। ਇਸ ਫੈਸਲੇ ਦਾ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ ਹੈ। ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਸਰਕਾਰ ਦੇ ਕੋਲ 4 ਸਾਲ 'ਚ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਸਮਾਂ ਨਹੀਂ ਹੈ।

ਅਮਿਤ ਸ਼ਾਹ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਹੋ ਗਿਆ ਸੀ ਸਮਾਰੋਹ ਟਾਲਣ ਦਾ ਫੈਸਲਾ-
ਯੋਗ ਦਿਵਸ 'ਤੇ ਸੂਬੇ ਪੱਧਰੀ ਪ੍ਰੋਗਰਾਮ ਦੇ ਸੱਦਾ ਪੱਤਰ 'ਚ ਖੇਡ ਮੰਤਰੀ ਅਨਿਲ ਵਿਜ ਦਾ ਨਾਂ ਨਹੀਂ ਸੀ, ਜਦਕਿ ਪ੍ਰੋਗਰਾਮ ਵਿਜ ਦਾ ਹੀ ਆਯੂਸ਼ ਵਿਭਾਗ ਕਰ ਰਿਹਾ ਸੀ। ਇਸ 'ਤੇ ਵਿਜ ਨੇ ਨਾਰਾਜ਼ਗੀ ਜਤਾਈ ਸੀ। ਬਾਅਦ 'ਚ ਵਿਜ ਨੂੰ ਪ੍ਰੋਗਰਾਮ 'ਚ ਬੁਲਾਇਆ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਲਖੀ ਦੇ ਚੱਲਦਿਆਂ ਸਮਾਰੋਹ ਰੱਦ ਕੀਤਾ ਗਿਆ ਹੈ। ਸਮਾਰੋਹ ਦੀਆਂ ਤਿਆਰੀਆਂ ਪਹਿਲਾਂ ਹੀ ਹੌਲੀ ਕਰ ਦਿੱਤੀਆਂ ਗਈਆਂ ਸੀ। ਪਾਰਟੀ ਨੇ ਨਹੀਂ ਚਾਹੁੰਦੀ ਸੀ ਕਿ ਗ੍ਰਹਿ ਮੰਤਰੀ ਦੌਰੇ ਤੋਂ ਪਹਿਲਾਂ ਵਿਰੋਧੀ ਨੂੰ ਵਿਰੋਧ ਦਾ ਕੋਈ ਮੁੱਦਾ ਮਿਲੇ, ਕਿਉਕਿ ਖਿਡਾਰੀਆਂ ਨੂੰ ਲੰਬੇ ਸਮੇਂ ਤੋਂ ਸਨਮਾਨ ਰਾਸ਼ੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।


author

Iqbalkaur

Content Editor

Related News