ਪਾਰਲੀਮੈਂਟ ਨੂੰ ਸੁਥਰਾ ਰੱਖਣ ਲਈ ਪਲਾਸਟਿਕ ''ਤੇ ਲੱਗੇਗੀ ਪੂਰਨ ਪਾਬੰਦੀ
Wednesday, Sep 25, 2019 - 04:41 PM (IST)

ਨਵੀਂ ਦਿੱਲੀ—ਵਾਤਾਵਰਨ ਨੂੰ ਬਚਾਉਣ ਲਈ ਪਲਾਸਟਿਕ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਅਪਣਾਏ ਗਏ ਹੁਣ ਤੱਕ ਤਰੀਕਿਆਂ ਦੇ ਅਸਫਲ ਹੋਣ ਤੋਂ ਬਾਅਦ ਪੀਣ ਦੇ ਪਾਣੀ ਵਾਲੀਆਂ ਬੋਤਲਾਂ ਅਤੇ ਡਿਸਪੋਜ਼ੇਬਲ ਪਲਾਸਟਿਕ ਚੀਜ਼ਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਹੈ ਕਿ ਸੰਸਦ ਭਵਨ 'ਚ ਮੈਂਬਰਾਂ ਵੱਲੋਂ ਵੱਡੀ ਗਿਣਤੀ 'ਚ ਪਲਾਸਟਿਕ ਦੀਆਂ ਬੋਤਲਾਂ ਅਤੇ ਡਿਸਪੋਜ਼ੇਬਲ ਗਲਾਸਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਪਲਾਸਟਿਕ ਦੀ ਵਰਤੋਂ ਨੂੰ ਕਿਵੇ ਰੋਕਿਆ ਜਾਵੇ।
ਸੰਸਦ ਭਵਨ 'ਚ ਪਾਣੀ ਦੀਆਂ ਬੋਤਲਾਂ ਦੀ ਖਰੀਦ ਨਾਲ ਜੁੜੇ 2 ਅਧਿਕਾਰੀਆਂ ਨੇ ਦੱਸਿਆ ਹੈ ਕਿ ਰੋਜ਼ਾਨਾ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਰਿਜ਼ਮ ਕਾਰਪੋਰੇਸ਼ਨ ਤੋਂ 2,000 'ਰੇਲ ਨੀਰ' ਪਾਣੀ ਦੀਆਂ ਬੋਤਲਾਂ ਖਰੀਦੀਆਂ ਜਾਂਦੀਆਂ ਹਨ।
19 ਅਗਸਤ ਨੂੰ ਸੰਸਦ ਭਵਨ 'ਚ ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ 'ਤੇ ਜਾਰੀ ਕੀਤੇ ਪੱਤਰ ਤੋਂ ਬਾਅਦ ਸਾਲਾਨਾ 6,00,000 ਤੋਂ ਜ਼ਿਆਦਾ ਬੋਤਲਾਂ ਦੀ ਵਰਤੋਂ ਅਚਾਨਕ ਰੁਕ ਗਈ। ਸਾਰੀਆਂ ਬੈਠਕਾਂ 'ਚ ਪਾਣੀ ਦੀਆਂ ਬੋਤਲਾਂ ਨੂੰ ਗਲਾਸਾਂ 'ਚ ਬਦਲ ਦਿੱਤਾ ਸੀ ਪਰ ਜ਼ਿਆਦਾਤਰ ਅਧਿਕਾਰੀਆਂ ਨੇ ਘਰੋਂ ਪਾਣੀ ਦੀਆਂ ਬੋਤਲਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਸੀ।
ਸੰਸਦ ਭਵਨ ਦੇ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਪਹਿਚਾਣ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਹੈ ਹੁਣ ਸੁਰੱਖਿਆ ਕਰਮਚਾਰੀ ਸੰਸਦ ਭਵਨ 'ਚ ਦਾਖਲ ਹੋਣ ਦੌਰਾਨ ਹੋਣ ਵਾਲੀ ਚੈਕਿੰਗ 'ਚ ਪਲਾਸਟਿਕ ਦੀਆਂ ਚੀਜ਼ਾਂ ਨੂੰ ਵੀ ਭਵਨ 'ਚ ਦਾਖਲ ਹੋਣ ਤੋਂ ਰੋਕਣਗੇ। ਇਸ ਦੌਰਾਨ ਉਹ ਸੰਬੰਧਿਤ ਵਿਅਕਤੀ ਨੂੰ ਜਾਰੀ ਹੁਕਮ ਬਾਰੇ ਵੀ ਯਾਦ ਕਰਵਾਉਣਗੇ ਅਤੇ ਨਾਲ ਹੀ ਇਹ ਵੀ ਅਪੀਲ ਕਰਨਗੇ ਕਿ ਭਵਿੱਖ 'ਚ ਅਜਿਹੀਆਂ ਚੀਜ਼ਾਂ ਭਵਨ ਨਾ ਲਿਆਂਦੀਆਂ ਜਾਣ।
ਦੱਸਣਯੋਗ ਹੈ ਕਿ 15 ਅਗਸਤ 2019 ਨੂੰ 73ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਾਸ਼ਚਰ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ 2 ਅਕਤੂਬਰ 2019 ਨੂੰ ਮਹਾਤਮਾ ਗਾਂਧੀ ਦੀ 150 ਜਯੰਤੀ ਮੌਕੇ ਸਿਰਫ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਅਪੀਲ ਕਰਨਗੇ।