ਪਲਾਸਟਿਕ ਦੀ ਵਰਤੋਂ ਖਤਮ ਕਰਨ ਲਈ ਇਸ ਜੂਸਵਾਲੇ ਨੇ ਕੀਤੀ ਅਨੋਖੀ ਪਹਿਲ

2/6/2020 4:04:26 PM

ਕਰਨਾਟਕ— ਦੁਨੀਆ ਪਲਾਸਟਿਕ ਤੋਂ ਪਰੇਸ਼ਾਨ ਹੈ, ਕਿਉਂਕਿ ਇਹ ਅਜਿਹਾ ਕੂੜਾ ਹੈ, ਜਿਸ ਨੂੰ ਪੂਰੀ ਤਰ੍ਹਾਂ ਮਿਟਾਉਣ 'ਚ ਹਜ਼ਾਰਾਂ ਸਾਲ ਲੱਗ ਜਾਂਦੇ ਹਨ। ਪਹਾੜ, ਜੰਗਲ ਅਤੇ ਸਮੁੰਦਰ ਹਰ ਜਗ੍ਹਾ ਪਲਾਸਟਿਕ ਆਪਣੀ ਜਗ੍ਹਾ ਬਣਾ ਚੁਕਿਆ ਹੈ। ਮੱਛੀਆਂ ਇਸ ਨੂੰ ਖਾ ਕੇ ਮਰ ਰਹੀਆਂ ਹਨ। ਜੇਕਰ ਕੁਦਰਤ ਨੂੰ ਸਵੱਛ ਅਤੇ ਖੂਬਸੂਰਤ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਇਸ ਪਲਾਸਟਿਕ ਨੂੰ ਬਾਏ ਕਹਿ ਦਿਓ। ਕਰਨਾਟਕ 'ਚ ਇਕ ਜੂਸਵਾਲੇ ਨੇ ਇਹੀ ਕੀਤਾ ਹੈ। ਉਹ ਹੁਣ ਆਪਣੇ ਗਾਹਕਾਂ ਨੂੰ ਜੂਸ ਪਲਾਸਟਿਕ ਦੇ ਗਿਲਾਸ 'ਚ ਨਹੀਂ ਸਗੋਂ ਫਲ ਦੇ ਖੋਲ੍ਹ (ਸ਼ੈੱਲ) 'ਚ ਦਿੰਦਾ ਹੈ। ਉਨ੍ਹਾਂ ਦੀ ਦੁਕਾਨ ਜ਼ੀਰੋ ਵੇਸਟ ਹੈ। ਮਤਲਬ ਇੱਥੇ ਕੋਈ ਕੂੜਾ ਨਹੀਂ ਨਿਕਲਦਾ।PunjabKesariਇਕ ਨਿਊਜ਼ ਏਜੰਸੀ ਦੇ ਟਵੀਟ ਅਨੁਸਾਰ,''ਬੈਂਗਲੁਰੂ ਦੇ ਮਲੇਸ਼ਵਾਰਾਮ 'ਚ ਸਥਿਤ 'ਈਟ ਰਾਜਾ' ਨਾਂ ਦੀ ਇਸ ਜੂਸ ਦੀ ਦੁਕਾਨ 'ਚ ਗਾਹਕਾਂ ਨੂੰ ਪਲਾਸਟਿਕ ਦੇ ਗਿਲਾਸ ਦੀ ਜਗ੍ਹਾ ਫਲਾਂ ਦੇ ਖੋਲ੍ਹ (ਸ਼ੈੱਲ) 'ਚ ਜੂਸ ਦਿੱਤਾ ਜਾਂਦਾ ਹੈ। ਗਾਹਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਮਿਲੀ। ਉਹ ਕਹਿੰਦੇ ਹਨ ਕਿ ਇਹ ਪਲਾਸਟਿਕ ਨੂੰ ਨਾਂ ਕਹਿਣ ਦਾ ਚੰਗਾ ਰਸਤਾ ਹੈ। ਇਸਤੇਮਾਲ ਤੋਂ ਬਾਅਦ ਤੁਸੀਂ ਫਲ ਦੇ ਇਨ੍ਹਾਂ ਖੋਲ੍ਹ ਨੂੰ ਪਸ਼ੂਆਂ ਨੂੰ ਵੀ ਖੁਆ ਸਕਦੇ ਹੋ।PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Edited By DIsha