ਪਲਾਸਟਿਕ ਦੀਆਂ ਬੋਤਲਾਂ ਨਾਲ ਬਣੇਗਾ ਆਸਾਮ ''ਚ ਆਂਗਣਵਾੜੀ ਕੇਂਦਰ

02/08/2020 5:58:46 PM

ਹੈਲਾਕਾਂਡੀ— ਆਸਾਮ ਦੇ ਹੈਲਾਕਾਂਡੀ ਜ਼ਿਲੇ 'ਚ ਇਕ ਆਂਗਣਵਾੜੀ ਕੇਂਦਰ ਦਾ ਨਿਰਮਾਣ ਜੈਵਿਕ ਰੂਪ ਨਾਲ ਨਸ਼ਟ ਨਹੀਂ ਹੋਣ ਵਾਲੇ ਫਾਲਤੂ ਪਦਾਰਥ ਅਤੇ ਮਿੱਟੀ ਨਾਲ ਭਰੀਆਂ ਹੋਈਆਂ ਪਲਾਸਟਿਕ ਦੀਆਂ ਬੋਤਲਾਂ ਨਾਲ ਕੀਤਾ ਜਾਵੇਗਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲਾ ਐਡੀਸ਼ਨਲ ਡਿਪਟੀ ਕਮਿਸ਼ਨਰ ਆਰ.ਕੇ. ਦਾਮ ਨੇ ਦੱਸਿਆ ਕਿ ਸਿੰਘਲਾ ਇਲਾਕੇ ਦੇ ਲਾਲਾ ਬਲਾਕ 'ਚ 3.46 ਲੱਖ ਰੁਪਏ ਦੀ ਲਾਗਤ ਦੇ ਆਂਗਣਵਾੜੀ ਕੇਂਦਰ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਤੋਂ ਇਲਾਵਾ ਯੂ.ਐੱਨ.ਡੀ.ਪੀ., ਰਾਜ ਸਿੱਖਿਆ, ਸਮਾਜਿਕ ਕਲਿਆਣ ਅਤੇ ਪੀ.ਡਬਲਿਊ.ਡੀ. ਵਿਭਾਗ ਇਸ ਪ੍ਰਾਜੈਕਟ ਦਾ ਹਿੱਸਾ ਹਨ।

ਬੋਤਲਾਂ ਨੂੰ ਜੋੜਨ ਲਈ ਤਰਲ ਸੀਮੈਂਟ ਦੀ ਵਰਤੋਂ ਕੀਤੀ ਜਾਵੇਗੀ
ਅਧਿਕਾਰੀ ਨੇ ਕਿਹਾ ਕਿ ਕੂੜੇ ਨਾਲ ਭਰੀਆਂ ਬੋਤਲਾਂ ਨੂੰ ਜੋੜਨ ਲਈ ਤਰਲ ਸੀਮੈਂਟ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਜੈਵਿਕ ਇੱਟਾਂ (ਕੂੜੇ ਨਾਲ ਭਰੀਆਂ ਬੋਤਲਾਂ) 'ਚ ਛੇਕ ਕਰ ਕੇ ਕਮਰੇ ਨੂੰ ਭੂਚਾਲ ਰੋਧਕ ਬਣਾਇਆ ਜਾਵੇਗਾ।'' 'ਪਲਾਸਟਿਕ ਬੋਰਜਨ ਮੁਹਿੰਮ' ਦੇ ਅਧੀਨ ਜ਼ਿਲਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਕ ਕਾਰਜਸ਼ਾਲਾ ਅਤੇ ਇਕ ਰੈਲੀ ਦਾ ਆਯੋਜਨ ਕੀਤਾ ਸੀ, ਜਿਸ ਨਾਲ ਪਲਾਸਟਿਕ ਦੀਆਂ ਬੋਤਲਾਂ ਨੂੰ ਇਕੋਬ੍ਰਿਕ 'ਚ ਬਦਲਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਜ਼ਿਲਾ ਪ੍ਰਸ਼ਾਸਨ ਨੇ ਪਹਿਲਾਂ ਤੋਂ ਹੀ 'ਪਲਾਸਟਿਕ ਬੈਂਕ' ਸਥਾਪਤ ਕੀਤੇ ਹਨ, ਜਿੱਥੇ ਲੋਕ ਏਕਲ ਉਪਯੋਗ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਨੂੰ ਜਮ੍ਹਾ ਕਰ ਸਕਦੇ ਹਨ, ਜਿਨ੍ਹਾਂ ਨੂੰ ਬਾਅਦ 'ਚ ਜੈਵਿਕ ਇੱਟਾਂ 'ਚ ਬਦਲ ਦਿੱਤਾ ਜਾਵੇਗਾ।


DIsha

Content Editor

Related News