ਪਲਾਸਟਿਕ ਦੇ ਬੈਗ ''ਚੋਂ 7 ਟੋਟਿਆਂ ''ਚ ਮਿਲੀ ਲਾਸ਼, ਫੈਲੀ ਸਨਸਨੀ

Monday, Nov 11, 2024 - 05:54 PM (IST)

ਪਲਾਸਟਿਕ ਦੇ ਬੈਗ ''ਚੋਂ 7 ਟੋਟਿਆਂ ''ਚ ਮਿਲੀ ਲਾਸ਼, ਫੈਲੀ ਸਨਸਨੀ

ਮੁੰਬਈ- ਮੁੰਬਈ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਗੋਰਾਈ ਬੀਚ 'ਤੇ ਇਕ ਪਲਾਸਟਿਕ ਦੇ ਬੈਗ 'ਚ ਲਾਸ਼ ਦੇ 7 ਟੋਟੇ ਬਰਾਮਦ ਹੋਏ ਹਨ। ਇਸ ਦੇ ਚਲਦੇ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਉਥੇ ਹੀ ਲਾਸ਼ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਅਜੇ ਤਕ ਪਲਾਸਟਿਕ ਬੈਗ 'ਚ ਮਿਲੀ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਮੁੰਬਈ ਦੀ ਗੋਰਾਈ ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਦਾ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮਾਮਲੇ ਦੀ ਜਾਂਚ 'ਚ ਜੁਟੀ ਪੁਲਸ

ਪੁਲਸ ਨੇ ਦੱਸਿਆ ਕਿ ਗੋਰਾਈ ਬੀਚ ਦੇ ਬਾਬਰਪਾੜਾ ਖੇਤਰ ਦੇ ਸ਼ੇਫਾਲੀ ਪਿੰਡ ਤੋਂ ਲਾਸ਼ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਫੋਰੈਂਸਿਕ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਜਿਸ ਸਥਾਨ 'ਤੇ ਲਾਸ਼ ਬਰਾਮਦ ਹੋਈ ਹੈ, ਉਥੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਲਾਸ਼ ਦੇ ਟੋਟੇ ਕਰਕੇ ਉਸ ਨੂੰ ਪਲਾਸਟਿਕ ਦੇ ਬੈਗ 'ਚ ਪਾ ਕੇ ਸੁੱਟ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਲਈ ਪੁਲਸ ਵੱਲੋਂ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਿਥੋਂ ਲਾਸ਼ ਬਰਾਮਦ ਹੋਈ ਹੈ, ਉਥੋਂ ਦੇ ਸੀਸੀਟੀਵੀ ਫੁਟੇਜ ਵੀ ਖੰਘਾਲੇ ਜਾ ਰਹੇ ਹਨ। 


author

Rakesh

Content Editor

Related News