ਪਲਾਸਟਿਕ ਦੀਆਂ 20 ਖਾਲੀ ਬੋਤਲਾਂ ਲਿਆਓ, 2 ਰੈਸਟੋਰੈਂਟਾਂ ''ਚ ਮੁਫ਼ਤ ਖਾਣਾ ਖਾਓ

11/21/2019 11:28:47 AM

ਹਿਸਾਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਤੋਂ ਪਲਾਸਟਿਕ ਅਤੇ ਪਾਲੀਥੀਨ ਖਤਮ ਕਰਨ ਲਈ ਕੀਤੀ ਗਈ ਅਪੀਲ ਦਾ ਹੁਣ ਅਸਰ ਦਿੱਸਣ ਲੱਗਾ ਹੈ। ਹਿਸਾਰ 'ਚ ਨਗਰ ਨਿਗਮ ਕਾਰਪੋਰੇਸ਼ਨ ਨੇ 2 ਰੈਸਟੋਰੈਂਟਾਂ ਨਾਲ ਮਿਲ ਕੇ ਅਨੋਖੀ ਮੁਹਿੰਮ ਚਲਾਈ ਹੈ। ਇਹ ਉਹੀ ਬੋਤਲਾਂ ਹਨ ਜੋ ਹਮੇਸ਼ਾ ਕੋਲਡ ਡਰਿੰਕ ਜਾਂ ਫਿਰ ਪਾਣੀ ਆਦਿ ਪੀਣ ਤੋਂ ਬਾਅਦ ਸੁੱਟ ਦਿੱਤੀਆਂ ਜਾਂਦੀਆਂ ਹਨ ਪਰ ਹਿਸਾਰ 'ਚ ਜੇਕਰ ਕੋਈ ਜਨਤਾ ਰੈਸਟੋਰੈਂਟ ਅਤੇ ਹੋਂਦਾ ਰਾਮ ਦੇ ਢਾਬੇ 'ਤੇ 20 ਖਾਲੀ ਪਲਾਸਿਟਕ ਦੀਆਂ ਬੋਤਲਾਂ ਲਿਆਉਂਦਾ ਹੈ ਤਾਂ ਉਸ ਨੂੰ ਇੱਥੋਂ ਮੁਫ਼ਤ ਖਾਣਾ ਮਿਲੇਗਾ।

ਬੋਤਲ ਜਮ੍ਹਾ ਕਰਵਾਉਣ ਵਾਲੇ ਨੂੰ ਆਮ ਗਾਹਕ ਨਾਲ ਹੀ ਟੇਬਲ 'ਤੇ ਬਿਠਾ ਕੇ ਖਾਣਾ ਖੁਆਇਆ ਜਾਂਦਾ ਹੈ। ਇੰਨਾ ਹੀ ਨਹੀਂ 10 ਬੋਤਲ ਲਿਆਉਣ 'ਤੇ ਕੱਪੜੇ ਦਾ ਇਕ ਥੈਲਾ ਵੀ ਦਿੱਤਾ ਜਾਵੇਗਾ ਤਾਂ ਕਿ ਪਾਲੀਥੀਨ ਦੀ ਜਗ੍ਹਾ ਇਸ ਦੀ ਵਰਤੋਂ ਹੋ ਸਕੇ। ਇਸ ਮੁਹਿੰਮ ਦੀ ਸ਼ੁਰੂਆਤ ਹਿਸਾਰ ਦੇ ਨਗਰ ਨਿਗਮ ਕਾਰਪੋਰੇਸ਼ਨ ਨੇ ਕੀਤੀ ਹੈ। ਨਗਰ ਨਿਗਮ ਕਾਰਪੋਰੇਸ਼ਨ ਦੇ ਸੁਪਰੀਟੇਂਡਿੰਗ ਇੰਜੀਨੀਅਰ ਰਾਮਜੀਲਾਲ ਦਾ ਕਹਿਣਾ ਹੈ ਕਿ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਅਪੀਲ ਤੋਂ ਬਾਅਦ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹਿਸਾਰ 'ਚ 2 ਜਗ੍ਹਾ ਇਹ ਮੁਹਿੰਮ ਚੱਲ ਰਹੀ ਹੈ। ਇਨ੍ਹਾਂ 'ਚੋਂ ਇਕ ਢਾਬਾ ਹਿਸਾਰ ਦੇ ਫੁਆਰਾ ਚੌਕ ਸਥਿਤ ਜਨਤਾ ਰੈਸਟੋਰੈਂਟ ਹੈ ਤਾਂ ਦੂਜਾ ਮਾਡਲ ਟਾਊਨ ਸਥਿਤ ਹੋਂਦਾ ਰਾਮ ਦਾ ਹੈ। ਇੱਥੇ ਲੋਕ ਰੋਜ਼ਾਨਾ ਬੋਤਲਾਂ ਨਾਲ ਭਰਿਆ ਬੈਗ ਲੈ ਕੇ ਆ ਰਹੇ ਹਨ।


DIsha

Content Editor

Related News