ਆਸਮਾਨ ''ਚ ਉੱਡਦੇ ਜਹਾਜ਼ ਦਾ ਅਚਾਨਕ ਟੁੱਟਿਆ ਸ਼ੀਸ਼ਾ, ਕਰਾਉਣੀ ਪਈ ਐਮਰਜੈਂਸੀ ਲੈਂਡਿੰਗ
Thursday, May 02, 2024 - 01:07 PM (IST)
ਨਵੀਂ ਦਿੱਲੀ- ਆਸਮਾਨ 'ਚ ਉੱਡਦੇ ਜਹਾਜ਼ ਦਾ ਅਚਾਨਕ ਸ਼ੀਸ਼ਾ ਟੁੱਟ ਗਿਆ, ਜਿਸ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਦਰਅਸਲ ਵਿਸਤਾਰਾ ਏਅਰਲਾਈਨਜ਼ ਦੇ ਇਕ ਜਹਾਜ਼ ਦਾ ਗੜੇਮਾਰੀ ਦੇ ਚੱਲਦੇ ਕਾਕਪਿਟ ਦੇ ਸਾਹਮਣੇ ਲੱਗਾ ਸ਼ੀਸ਼ਾ ਟੁੱਟ ਗਿਆ। ਭੁਵਨੇਸ਼ਵਰ ਵਿਚ ਦਿੱਲੀ ਲਈ ਉੱਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਜਹਾਜ਼ ਗੜੇਮਾਰੀ ਦਰਮਿਆਨ ਫਸ ਗਿਆ। ਬਰਫ਼ ਦੇ ਟੁਕੜੇ ਇੰਨੀ ਜ਼ੋਰ ਦੀ ਡਿੱਗੇ ਕਿ ਜਹਾਜ਼ ਨੁਕਸਾਨਿਆ ਗਿਆ ਅਤੇ ਉਸ ਨੂੰ ਐਮਰਜੈਂਸੀ ਸਥਿਤੀ ਵਿਚ ਉਤਰਨਾ ਪਿਆ। ਏਅਰਪੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਜਹਾਜ਼ ਵਿਚ 169 ਯਾਤਰੀ ਸਵਾਰ ਸਨ, ਹਾਲਾਂਕਿ ਸਾਰੇ ਲੋਕ ਸੁਰੱਖਿਅਤ ਹਨ।
ਇਹ ਵੀ ਪੜ੍ਹੋ- IMD ਦਾ ਅਲਰਟ; ਇਸ ਮਹੀਨੇ ਗਰਮੀ ਨਹੀਂ ਵਿਖਾਏਗੀ ‘ਨਰਮੀ, ਲੂ ਵਧਾਏਗੀ ਲੋਕਾਂ ਦੀ ਪਰੇਸ਼ਾਨੀ
ਅਧਿਕਾਰੀ ਨੇ ਅੱਗੇ ਦੱਸਿਆ ਕਿ ਨਵੀਂ ਦਿੱਲੀ ਜਾਣ ਵਾਲੀ ਵਿਸਤਾਰਾ ਦੀ ਉਡਾਣ ਉੱਡਾਣ ਭਰਨ ਦੇ ਕਰੀਬ 10 ਮਿੰਟ ਬਾਅਦ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ 'ਤੇ ਵਾਪਸ ਉਤਰੀ। ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਓਡੀਸ਼ਾ ਦੇ ਕਈ ਹਿੱਸਿਆਂ ਵਿਚ ਗੜੇਮਾਰੀ ਹੋ ਰਹੀ ਹੈ। ਗੜੇਮਾਰੀ ਕਾਰਨ ਜਹਾਜ਼ ਦੀ ਵਿੰਡਸ਼ੀਲਡ ਵਿਚ ਦਰਾੜ ਪੈ ਗਈ ਅਤੇ ਇਹ ਨੁਕਸਾਨਿਆ ਗਿਆ। ਇਸ ਕਾਰਨ ਪਾਇਲਟ ਨੇ ਐਮਰਜੈਂਸੀ ਹਾਲਤ ਵਿਚ ਜਹਾਜ਼ ਨੂੰ ਮੁੜ ਭੁਵਨੇਸ਼ਵਰ ਹਵਾਈ ਅੱਡੇ 'ਤੇ ਲੈਂਡ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਗੜੇ ਡਿੱਗਣ ਦੀ ਵਜ੍ਹਾ ਕਾਰਨ ਜਹਾਜ਼ ਕਾਫੀ ਨੁਕਸਾਨਿਆ ਗਿਆ ਹੈ। ਜਹਾਜ਼ ਦੇ ਸ਼ੀਸ਼ੇ ਵਿਚ ਦਰਾੜ ਆਉਣ ਮਗਰੋਂ ਜਹਾਜ਼ ਦੇ ਅੰਦਰ ਬਾਹਰ ਦੀ ਹਵਾ ਤੇਜ਼ੀ ਨਾਲ ਆਉਣ ਲੱਗੀ, ਜਿਸ ਨਾਲ ਕਾਫੀ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ; ਹਿੰਦੂ ਵਿਆਹ ’ਚ ਸੱਤ ਫੇਰੇ ਹੋਣੇ ਲਾਜ਼ਮੀ, ਇਸ ਤੋਂ ਬਿਨਾਂ ਵਿਆਹ ਜਾਇਜ਼ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8