UAE ''ਚ ਫਸੇ ਨਾਗਰਿਕਾਂ ਨੂੰ ਲਿਆਉਣ ਲਈ ਕੇਰਲ ਤੋਂ ਜਹਾਜ਼ ਰਵਾਨਾ

05/07/2020 8:46:37 PM

ਕੋਚੀ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਲਈ ਏਅਰ ਇੰਡੀਆ ਐਕਸਪ੍ਰੈਸ ਦੇ 2 ਜਹਾਜ਼ ਵੀਰਵਾਰ ਨੂੰ ਕੇਰਲ ਤੋਂ ਰਵਾਨਾ ਹੋ ਗਏ। ਇਹ ਲੋਕ ਖਾੜੀ ਖੇਤਰ ਵਿਚ ਫਸੇ ਹੋਏ ਹਨ। ਇਨ੍ਹਾਂ ਜਹਾਜ਼ਾਂ ਤੋਂ ਅਬੂ-ਧਾਬੀ ਅਤੇ ਦੁਬਈ ਤੋਂ 340 ਯਾਤਰੀ ਵੀਰਵਾਰ ਦੇਰ ਰਾਤ ਤੱਕ ਕੋਚੀ ਅਤੇ ਕੋਝੀਕੋਡ ਪਹੁੰਚਣਗੇ। ਇਨ੍ਹਾਂ ਯਾਤਰੀਆਂ ਵਿਚ ਗਰਭਪਤੀ ਔਰਤਾਂ, ਨਵਜਾਤ ਬੱਚੇ ਅਤੇ ਮੈਡੀਕਲ ਐਮਰਜੰਸੀ ਵਾਲੇ ਲੋਕ ਸ਼ਾਮਲ ਹਨ।


Khushdeep Jassi

Content Editor

Related News