ਧੀ-ਪੁੱਤ ਨਾਲ ਮਿਲਣ ਦੀ ਆਸ ਰਹਿ ਗਈ ਅਧੂਰੀ : ਜਹਾਜ਼ ਹਾਦਸੇ ''ਚ ਜੋੜੇ ਦੀ ਮੌਤ
Friday, Jun 13, 2025 - 05:20 PM (IST)

ਅਹਿਮਦਾਬਾਦ- ਅਹਿਮਦਾਬਾਦ ਵਾਸੀ ਪਿਨਾਕਿਨ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਰੂਪਾਬੇਨ ਬ੍ਰਿਟੇਨ ਜਾਣ ਲਈ ਬਹੁਤ ਉਤਸ਼ਾਹਤ ਸਨ, ਕਿਉਂਕਿ ਉਨ੍ਹਾਂ ਦੇ 30 ਸਾਲਾ ਪੁੱਤ ਰੂਸ਼ਾਬ ਨੇ ਹਾਲ ਹੀ 'ਚ ਸਕਾਟਲੈਂਡ ਦੇ ਗਲਾਸਗੋ ਸ਼ਹਿਰ 'ਚ ਇਕ ਘਰ ਖਰੀਦਿਆ ਸੀ ਅਤੇ ਗ੍ਰਹਿ ਪ੍ਰਵੇਸ਼ ਸਮਾਰੋਹ ਦਾ ਆਯੋਜਨ ਕੀਤਾ ਸੀ। ਉਨ੍ਹਾਂ ਲਈ, ਉਨ੍ਹਾਂ ਦੀ ਬ੍ਰਿਟੇਨ ਯਾਤਰਾ ਇਕ ਹੋਰ ਕਾਰਨ ਨਾਲ ਵੀ ਵਿਸ਼ੇਸ਼ ਸੀ, ਕਿਉਂਕਿ ਲੰਬੇ ਸਮੇਂ ਬਾਅਦ ਇਹ ਜੋੜਾ ਆਪਣੀ ਧੀ ਅਤੇ 2 ਦੋਹਤਿਆਂ ਨੂੰ ਵੀ ਮਿਲਣ ਜਾ ਰਿਹਾ ਸੀ। ਸ਼ਾਹ ਜੋੜੇ ਦੀ ਆਪਣਿਆਂ ਨਾਲ ਮਿਲਣ ਦੀ ਖੁਸ਼ੀ ਅਤੇ ਸਾਰੇ ਸੁਫ਼ਨੇ ਵੀਰਵਾਰ ਦੇ ਜਹਾਜ਼ ਹਾਦਸੇ ਨਾਲ ਹੀ ਸੁਆਹ ਹੋ ਗਏ। ਹਾਦਸੇ 'ਚ ਜਹਾਜ਼ 'ਚ ਸਵਾਰ 241 ਯਾਤਰੀਆਂ ਸਣੇ 265 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵਿਆਹ ਦੇਖਣ ਮਗਰੋਂ ਲੰਡਨ ਵਾਪਸ ਨਹੀਂ ਜਾ ਸਕੀਆਂ ਮਾਵਾਂ-ਧੀਆਂ, ਪਲੇਨ ਕ੍ਰੈਸ਼ 'ਚ ਗਈ ਦੋਵਾਂ ਦੀ ਜਾਨ
ਪਿਨਾਕਿਨ ਸ਼ਾਹ (65) ਅਹਿਮਦਾਬਾਦ 'ਚ ਇਕ ਕੰਪਨੀ 'ਚ ਪ੍ਰਬੰਧਕ ਸਨ, ਜਦੋਂ ਕਿ 58 ਸਾਲਾ ਰੂਪਾਬੇਨ ਘਰੇਲੂ ਔਰਤ ਸੀ। ਪਿਨਾਕਿਨ ਸ਼ਾਹ ਦੇ ਭਤੀਜੇ ਉਤਸਵ ਸ਼ਾਹ ਨੇ ਕਿਹਾ,''ਪਰਿਵਾਰ ਦੇ ਮੈਂਬਰ ਵੀਰਵਾਰ ਸਵੇਰੇ ਉਨ੍ਹਾਂ ਨਾਲ ਮਿਲਣ ਗਏ ਸਨ। ਉਨ੍ਹਾਂ ਨੇ ਲੰਡਨ ਦੀ ਉਨ੍ਹਾਂ ਦੀ ਜਹਾਜ਼ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ, ਕਿਉਂਕਿ ਉਨ੍ਹਾਂ 'ਚੋਂ ਜ਼ਿਆਦਾਤਰ ਬਜ਼ੁਰਗ ਹਨ, ਇਸ ਲਈ ਉਹ ਉਨ੍ਹਾਂ ਨੂੰ ਮਿਲੇ ਪਰ ਉਨ੍ਹਾਂ ਨੂੰ ਹਵਾਈ ਅੱਡੇ ਨਹੀਂ ਛੱਡਿਆ।'' ਉਤਸਵ ਨੇ ਕਿਹਾ,''ਰੂਸ਼ਾਬ ਨੇ ਗਲਾਸਗੋ 'ਚ ਇਕ ਨਵਾਂ ਘਰ ਖਰੀਦਿਆ ਸੀ। ਪਰਿਵਾਰ ਬਹੁਤ ਉਤਸ਼ਾਹਤ ਸੀ, ਕਿਉਂਕਿ ਕੁਵੈਤ 'ਚ ਰਹਿਣ ਵਾਲੀ ਉਸ ਦੀ ਭੈਣ ਜਾਨਕੀ ਅਤੇ 2 ਬੱਚੇ ਵੀ ਬ੍ਰਿਟੇਨ 'ਚ ਆਉਣ ਵਾਲੇ ਸਨ।'' ਉਨ੍ਹਾਂ ਦੱਸਿਆ ਕਿ ਜਹਾਜ਼ ਹਾਦਸੇ ਤੋਂ ਬਾਅਦ ਜਾਨਕੀ ਵੀਰਵਾਰ ਰਾਤ ਭਾਰਤ ਆਈ ਅਤੇ ਲਾਸ਼ਾਂ ਦੀ ਪਛਾਣ ਲਈ ਆਪਣੇ ਡੀਐੱਨਏ ਨਮੂਨੇ ਦਿੱਤੇ, ਜਦੋਂ ਕਿ ਰੂਸ਼ਾਬ ਸ਼ੁੱਕਰਵਾਰ ਤੜਕੇ ਪਹੁੰਚਿਆ। ਉਤਸਵ ਨੇ ਕਿਹਾ,''ਰੂਸ਼ਾਬ ਸਦਮੇ 'ਚ ਹੈ ਅਤੇ ਸਦਮੇ ਕਾਰਨ ਉਹ ਬੇਸੁੱਧ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8