ਰਾਜਸਥਾਨ : ਮੁੜ ਮੀਂਹ ਨਾਲ ਡੁੱਬੀ ''ਪਿੰਕਸਿਟੀ'', ਕੰਮ ਧੰਦੇ ਹੋਏ ਠੱਪ
Saturday, Jul 29, 2023 - 01:24 PM (IST)

ਨੈਸ਼ਨਲ ਡੈਸਕ- ਰਾਜਸਥਾਨ 'ਚ ਲਗਾਤਾਰ ਮੀਂਹ ਨਾਲ ਪਿੰਕਸਿਟੀ ਫਿਰ ਡੁੱਬ ਗਈ ਹੈ। ਪੂਰੇ ਸ਼ਹਿਰ 'ਚ ਚਾਰੇ ਪਾਸੇ ਪਾਣੀ ਹੀ ਪਾਣੀ ਹੈ, ਇੰਨਾ ਹੀ ਨਹੀਂ ਜੈਪੁਰ ਦੇ ਰੇਲਵੇ ਸਟੇਸ਼ਨ ਪਾਣੀ 'ਚ ਡੁੱਬੇ ਹੋਏ ਹਨ, ਜਿਸ 'ਚ ਰੇਲਵੇ ਟਰੈਕ ਵੀ ਦਿਖਾਈ ਨਹੀਂ ਦੇ ਰਹੇ। ਸੜਕਾਂ ਪਾਣੀ 'ਚ ਡੁੱਬੀਆਂ ਹੋਈਆਂ ਹਨ। ਮੀਂਹ ਦਾ ਪਾਣੀ ਘਰਾਂ ਅਤੇ ਦੁਕਾਨਾਂ 'ਚ ਵੜ ਗਿਆ ਹੈ। ਸ਼ਹਿਰ 'ਚ ਪਾਣੀ ਭਰਨ ਕਾਰਨ ਜ਼ਿਆਦਾ ਦੁਕਾਨਾਂ ਬੰਦ ਹਨ, ਜਿਸ ਨਾਲ ਲੋਕਾਂ ਦੇ ਕੰਮ-ਧੰਦੇ 'ਤੇ ਵੀ ਡੂੰਘਾ ਅਸਰ ਪੈ ਰਿਹਾ ਹੈ।
ਜੈਪੁਰ 'ਚ ਸ਼ੁੱਕਰਵਾਰ ਰਾਤ ਭਰ ਭਾਰੀ ਮੀਂਹ ਪਿਆ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਆਵਾਜਾਈ ਠੱਪ ਹੋ ਗਈ ਹੈ। ਸ਼ੁੱਕਰਵਾਰ ਦੇਰ ਰਾਤ ਪਏ ਮੀਂਹ ਨਾਲ ਗੁਲਾਬੀ ਸ਼ਹਿਰ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ। ਰਾਜ ਦੀ ਰਾਜਧਾਨੀ 'ਚ ਮੀਂਹ ਜਾਰੀ ਰਹਿਣ ਕਾਰਨ ਪ੍ਰਸਿੱਧ ਪਰਕੋਡੇ ਬਜ਼ਾਰ ਸਮੇਤ ਚਾਰਦੀਵਾਰੀ ਵਾਲੇ ਸ਼ਹਿਰ ਦੇ ਬਜ਼ਾਰਾਂ 'ਚ ਪਾਣੀ ਭਰ ਗਿਆ। ਦੁਕਾਨਦਾਰਾਂ ਅਤੇ ਖਰੀਦਾਰਾਂ ਦੋਹਾਂ ਨੂੰ ਅਸਹੂਲਤ ਹੋਈ, ਕਿਉਂਕਿ ਮੀਂਹ ਦਾ ਪਾਣੀ ਉਨ੍ਹਾਂ ਦੀਆਂ ਦੁਕਾਨਾਂ 'ਚ ਭਰ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8