ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਪਾਇਲਟ ਹੋਇਆ ਬੇਹੋਸ਼, ਹੋਈ ਮੌਤ
Friday, Aug 18, 2023 - 02:57 AM (IST)

ਨਾਗਪੁਰ (ਭਾਸ਼ਾ): ਏਅਰਲਾਈਨ ਇੰਡੀਗੋ ਦੇ 40 ਸਾਲਾ ਪਾਇਲਟ ਦੀ ਵੀਰਵਾਰ ਨੂੰ ਨਾਗਪੁਰ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ਨੇੜੇ ਬੇਹੋਸ਼ ਹੋ ਕੇ ਡਿੱਗਣ ਕਾਰਨ ਮੌਤ ਹੋ ਗਈ। ਉਹ ਏਅਰਲਾਈਨ ਦੀ ਨਾਗਪੁਰ-ਪੁਣੇ ਫਲਾਈਟ ਉਡਾਉਣ ਲਈ ਜਾ ਰਿਹਾ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਟਾਫ਼ੀਆਂ ਖਾਣ ਮਗਰੋਂ ਵਿਗੜੀ ਬੱਚੀਆਂ ਦੀ ਸਿਹਤ, ਸਕੀਆਂ ਭੈਣਾਂ ਦੀ ਹੋਈ ਮੌਤ
ਉਨ੍ਹਾਂ ਦੱਸਿਆ ਕਿ ਕੈਪਟਨ ਮਨੋਜ ਸੁਬਰਾਮਨੀਅਮ ਦੁਪਹਿਰ ਕਰੀਬ 12 ਵਜੇ ਹਵਾਈ ਅੱਡੇ ਦੇ ਸੁਰੱਖਿਆ ਖੇਤਰ ਵਿਚ ਬੇਹੋਸ਼ ਹੋ ਗਏ। ਮਨੋਜ ਨੂੰ KIMS-ਕਿੰਗਸਵੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਲੱਗਦਾ ਹੈ ਕਿ ਪਾਇਲਟ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਹਸਪਤਾਲ ਦੇ ਬੁਲਾਰੇ ਏਜਾਜ਼ ਸ਼ਮੀ ਨੇ ਕਿਹਾ ਕਿ ਐਮਰਜੈਂਸੀ ਟੀਮ ਨੇ ਮਨੋਜ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।
ਇਹ ਖ਼ਬਰ ਵੀ ਪੜ੍ਹੋ - Credit Card ਦੇ ਨਾਂ 'ਤੇ ਠੱਗੀਆਂ ਮਾਰਨ ਵਾਲਾ ਗਿਰੋਹ ਬੇਪਰਦ, Kotak ਤੇ RBL ਬੈਂਕ ਦੇ ਮੁਲਾਜ਼ਮ ਵੀ ਗ੍ਰਿਫ਼ਤਾਰ
ਇੰਡੀਗੋ ਨੇ ਇਕ ਬਿਆਨ ਵਿਚ ਕਿਹਾ, “ਅੱਜ ਨਾਗਪੁਰ ਵਿਚ ਸਾਡੇ ਇਕ ਪਾਇਲਟ ਦੇ ਦੇਹਾਂਤ ਤੋਂ ਅਸੀਂ ਦੁਖੀ ਹਾਂ। ਉਹ ਨਾਗਪੁਰ ਹਵਾਈ ਅੱਡੇ 'ਤੇ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਦਕਿਸਮਤੀ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਸਾਡੀ ਹਮਦਰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8