ਕੋਰੋਨਾ ਦੀ ਤੀਜੀ ਲਹਿਰ ਦਾ ਲੋਕਾਂ ’ਚ ਨਹੀਂ ਡਰ, ਮਨਾਲੀ ’ਚ ਸੜਕਾਂ ’ਤੇ ਲੱਗੀ ਸੈਲਾਨੀਆਂ ਦੀ ਭੀੜ

Tuesday, Jul 06, 2021 - 04:39 PM (IST)

ਕੋਰੋਨਾ ਦੀ ਤੀਜੀ ਲਹਿਰ ਦਾ ਲੋਕਾਂ ’ਚ ਨਹੀਂ ਡਰ, ਮਨਾਲੀ ’ਚ ਸੜਕਾਂ ’ਤੇ ਲੱਗੀ ਸੈਲਾਨੀਆਂ ਦੀ ਭੀੜ

ਮਨਾਲੀ— ਦੇਸ਼ ਵਿਚ ਭਾਵੇਂ ਹੀ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਗਏ ਹਨ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ। ਵਿਗਿਆਨੀ ਲਗਾਤਾਰ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਅਤੇ ਤੀਜੀ ਲਹਿਰ ਨੂੰ ਲੈ ਕੇ ਸਾਵਧਾਨ ਰਹਿਣ ਦੀ ਹਿਦਾਇਤ ਦੇ ਰਹੇ ਹਨ। ਇਸ ਦੇ ਬਾਵਜੂਦ ਸੈਲਾਨੀ ਵੱਡੀ ਗਿਣਤੀ ’ਚ ਪਹਾੜੀ ਇਲਾਕਿਆਂ ਦਾ ਰੁਖ਼ ਕਰ ਰਹੇ ਹਨ। ਉੱਤਰ ਭਾਰਤ ਵਿਚ ਚੱਲ ਰਹੀ ਲੂ ਦਰਮਿਆਨ ਲੋਕ ਗਰਮੀ ਤੋਂ ਬਚਣ ਲਈ ਸ਼ਿਮਲਾ, ਮਨਾਲੀ, ਡਲਹੌਜੀ, ਲਾਹੌਲ-ਸਪਿਤੀ ਅਤੇ ਹੋਰ ਪਹਾੜੀ ਇਲਾਕਿਆਂ ਵਿਚ ਪਹੁੰਚ ਰਹੇ ਹਨ। ਬੀਤੇ ਦਿਨੀਂ ਮਨਾਲੀ ਤੋਂ ਇਕ ਅਜਿਹੀ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਮਾਲ ਰੋਡ ’ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ। 

PunjabKesari

ਸੈਲਾਨੀ ਸਮਾਜਿਕ ਦੂਰੀ ਦੇ ਨਿਯਮਾਂ ਦਾ ਉਲੰਘਣ ਕਰ ਕੇ ਮਨਾਲੀ ਅਤੇ ਸ਼ਿਮਲਾ ਵਰਗੀਆਂ ਥਾਵਾਂ ’ਤੇ ਘੁੰਮਦੇ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਮਨਾਲੀ ਅਤੇ ਸ਼ਿਮਲਾ ਵਿਚ ਤਾਂ ਬੀਤੇ ਵੀਕੈਂਡ ’ਤੇ ਸਾਰੇ ਹੋਟਲ ਫੁਲ ਹੋ ਗਏ ਸਨ। ਪੰਜਾਬ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸੜਕ ’ਤੇ ਰਾਤ ਗੁਜਾਰਨੀ ਪਈ ਸੀ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਸੂਬਾ ਸਰਕਾਰ ਦੀਆਂ ਤਿਆਰੀਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਸੈਰ-ਸਪਾਟਾ ਮਹਿਕਮੇ ਦੇ ਨਿਦੇਸ਼ ਅਮਿਤ ਕਸ਼ਯਪ ਨੇ ਦੱਸਿਆ ਕਿ ਜੂਨ ਮਹੀਨੇ ’ਚ ਕੋਰੋਨਾ ਪਾਬੰਦੀਆਂ ’ਚ ਦਿੱਤੀ ਗਈ ਢਿੱਲ ਮਗਰੋਂ ਸੂਬੇ ਵਿਚ ਰੋਜ਼ਾਨਾ 10 ਹਜ਼ਾਰ ਤੋਂ ਉੱਪਰ ਸੈਲਾਨੀ ਪਹੁੰਚ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਪੁਲਸ ਅਧਿਕਾਰੀ ਨੇ ਟਵੀਟ ਕਰ ਕੇ ਦੱਸਿਆ ਕਿ ਵੀਕੈਂਡ ਵਿਚ 10,000 ਤੋਂ ਵਧੇਰੇ ਵਾਹਨ ਪਰਵਾਣੂ ਨੂੰ ਪਾਰ ਕਰ ਕੇ ਸ਼ਿਮਲਾ ਵੱਲ ਵਧੇ ਹਨ। ਹੋਟਲ, ਹੋਮ ਸਟੇਅ ਭਰੇ ਹੋਏ ਹਨ।


author

Tanu

Content Editor

Related News