ਅਰਥਵਿਵਸਥਾ ਸੁਧਾਰਨ ਲਈ ਨੋਟਾਂ ’ਤੇ ਛਾਪੋ ਲਕਸ਼ਮੀ ਜੀ ਦਾ ਚਿੱਤਰ : ਸਵਾਮੀ
Wednesday, Jan 15, 2020 - 10:17 PM (IST)

ਖੰਡਵਾ (ਮੱਧ ਪ੍ਰਦੇਸ਼) – ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਜਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਦੇਸ਼ ਦੀ ਅਰਥਵਿਵਸਥਾ ਨੂੰ ਸੁਧਾਰਨ ਲਈ ਨੋਟਾਂ ’ਤੇ ਧਨ ਦੇਵੀ ਲਕਸ਼ਮੀ ਜੀ ਦਾ ਚਿੱਤਰ ਛਾਪਿਆ ਜਾਵੇ। ਉਨ੍ਹਾਂ ਨੇ ਇੰਡੋਨੇਸ਼ੀਆ ਵਿਚ ਨੋਟਾਂ ’ਤੇ ਭਗਵਾਨ ਗਣੇਸ਼ ਦੀ ਫੋਟੋ ਛਪੀ ਹੋਣ ਦੀਆਂ ਖਬਰਾਂ ਬਾਰੇ ਪੁੱਛੇ ਜਾਣ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਤਾਂ ਕਹਿੰਦਾ ਹਾਂ ਕਿ ਭਾਰਤੀ ਨੋਟ ’ਤੇ ਲਕਸ਼ਮੀ ਜੀ ਦਾ ਚਿੱਤਰ ਹੋਣਾ ਚਾਹੀਦਾ ਹੈ। ਗਣਪਤੀ ਵਿਘਨਹਰਤਾ ਹਨ ਪਰ ਦੇਸ਼ ਦੀ ਕਰੰਸੀ ਨੂੰ ਸੁਧਾਰਨ ਲਈ ਲਕਸ਼ਮੀ ਜੀ ਦਾ ਚਿੱਤਰ ਹੋ ਸਕਦਾ ਹੈ ਅਤੇ ਕਿਸੇ ਨੂੰ ਇਸ ਵਿਚ ਬੁਰਾ ਵੀ ਨਹੀਂ ਲੱਗਣਾ ਚਾਹੀਦਾ।
ਇਸ ਤੋਂ ਪਹਿਲਾਂ ਇਥੇ ਆਯੋਜਿਤ 3 ਰੋਜ਼ਾ ਸਵਾਮੀ ਵਿਵੇਕਾਨੰਦ ਵਖਿਆਨਮਾਲਾ ਦੇ ਸਮਾਪਨ ਸਮਾਰੋਹ ਵਿਚ ਸਵਾਮੀ ਨੇ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਦਾ ਡੀ. ਐੱਨ. ਏ. ਇਕ ਹੀ ਹੈ। ਦੋਵਾਂ ਦੇ ਪੂਰਵਜ ਵੀ ਇਕ ਹੀ ਹਨ। ਇੰਡੋਨੇਸ਼ੀਆ ਦੇ ਮੁਸਲਮਾਨ ਮੰਨਦੇ ਹਨ ਕਿ ਸਾਡੇ ਪੂਰਵਜ ਇਕ ਹੀ ਹਨ। ਸਵਾਮੀ ਨੇ ਸਵਾਲ ਕੀਤਾ ਕਿ ਪਰ ਇਸ ਨੂੰ ਭਾਰਤ ਦਾ ਮੁਸਲਮਾਨ ਕਿਉਂ ਨਹੀਂ ਮੰਨ ਰਿਹਾ।