3 ਸਾਲ ਬਾਅਦ ਜਿਉਂਦੀ ਹੋਈ ਮਰੀ ਹੋਈ ਧੀ, ਹਰ ਕੋਈ ਰਹਿ ਗਿਆ ਹੱਕਾ-ਬੱਕਾ
Wednesday, Aug 07, 2024 - 12:28 PM (IST)
ਨੈਸ਼ਨਲ ਡੈਸਕ- ਝਾਰਖੰਡ ਦੇ ਜਮਸ਼ੇਦਪੁਰ 'ਚ ਬੀਤੀ 30 ਜੁਲਾਈ ਨੂੰ ਇਕ ਅਜਿਹੀ ਘਟਨਾ ਵਾਪਰੀ, ਜਿਸ 'ਤੇ ਯਕੀਨ ਕਰਨਾ ਨਾ-ਮੁਮਕਿਨ ਹੈ। ਇੱਥੇ ਇਕ ਸ਼ਖ਼ਸ ਨੇ ਘਰ ਜਾਣ ਲਈ ਆਟੋ ਰਿਕਸ਼ਾ ਬੁੱਕ ਕਰਵਾਇਆ। ਜਿਵੇਂ ਹੀ ਉਹ ਸ਼ਖ਼ਸ ਆਟੋ 'ਚ ਬੈਠਿਆ ਤਾਂ ਉਸ ਨੇ ਉੱਥੇ ਇਕ ਲੜਕੀ ਦੀ ਤਸਵੀਰ ਦੇਖੀ। ਬੱਚੀ ਦੀ ਤਸਵੀਰ ਦੇਖ ਕੇ ਸ਼ਖ਼ਸ ਹੈਰਾਨ ਰਹਿ ਗਿਆ। ਉਸ ਨੇ ਆਟੋ ਡਰਾਈਵਰ ਨੂੰ ਪੁੱਛਿਆ- ਇਹ ਬੱਚੀ ਕੌਣ ਹੈ? ਜਵਾਬ ਮਿਲਿਆ- ਸਰ, ਇਹ ਮੇਰੀ ਭਾਣਜੀ ਹੈ। ਤਾਂ ਉਹ ਸ਼ਖ਼ਸ ਬੋਲਿਆ- ਨਹੀਂ, ਤੁਸੀਂ ਝੂਠ ਬੋਲ ਰਹੇ ਹੋ, ਇਹ ਮੇਰੀ ਧੀ ਹੈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਹੁਣ ਇਹ ਮਾਮਲਾ ਪੁਲਸ ਤੱਕ ਜਾ ਪਹੁੰਚਿਆ ਹੈ।
ਇਹ ਵੀ ਪੜ੍ਹੋ- ਰਿਐਕਟਰ ਧਮਾਕੇ ਕਾਰਨ ਧਾਤ ਦਾ ਟੁਕੜਾ ਘਰ ’ਤੇ ਡਿੱਗਿਆ, ਸ਼ਖ਼ਸ ਨੇ ਗੁਆਏ ਦੋਵੇਂ ਪੈਰ
ਦੱਸਿਆ ਜਾ ਰਿਹਾ ਹੈ ਕਿ ਸਾਢੇ ਤਿੰਨ ਸਾਲ ਪਹਿਲਾਂ ਅਵਿਨਾਸ਼ ਪ੍ਰਸਾਦ ਦੀ ਪਤਨੀ ਸੰਗੀਤਾ ਨੇ ਇੱਥੋਂ ਦੇ ਇਕ ਨਰਸਿੰਗ ਹੋਮ 'ਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਫਿਰ ਨਰਸਿੰਗ ਹੋਮ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਜੁੜਵਾਂ ਬੱਚਿਆਂ 'ਚੋਂ ਸਿਰਫ਼ ਇਕ ਲੜਕਾ ਹੀ ਜ਼ਿੰਦਾ ਹੈ। ਲੜਕੀ ਦੀ ਮੌਤ ਹੋ ਗਈ ਹੈ। ਪਰਿਵਾਰ ਵਾਲਿਆਂ ਨੇ ਫਿਰ ਨਰਸਿੰਗ ਹੋਮ ਵਾਲਿਆਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਲਿਆ ਪਰ ਹੁਣ ਜਦੋਂ ਅਵਿਨਾਸ਼ ਨੇ ਆਟੋ ਵਿਚ ਲੜਕੀ ਦੀ ਤਸਵੀਰ ਦੇਖੀ ਤਾਂ ਉਸ ਨੇ ਦਾਅਵਾ ਕੀਤਾ ਕਿ ਉਹ ਉਸ ਦੀ ਧੀ ਹੈ। ਨਰਸਿੰਗ ਹੋਮ ਵਾਲਿਆਂ 'ਤੇ ਬੱਚੀ ਨੂੰ ਵੇਚਣ ਦਾ ਦੋਸ਼ ਲਾਇਆ। ਅਵਿਨਾਸ਼ ਦਾ ਕਹਿਣਾ ਹੈ ਕਿ ਲੜਕੀ ਦੀ ਸ਼ਕਲ ਬਿਲਕੁਲ ਉਸ ਦੇ ਬੱਚੇ ਵਰਗੀ ਹੈ। ਕੁੜੀ ਦਾ ਜੁੜਵਾਂ ਭਰਾ ਵੀ ਇਸੇ ਤਰ੍ਹਾਂ ਦਾ ਹੈ। ਇਸ ਮਾਮਲੇ 'ਚ ਸੰਗੀਤਾ ਮੌਰੀਆ ਉਰਫ ਸੰਗੀਤਾ ਪ੍ਰਸਾਦ (28) ਨੇ ਸਿਦਗੋੜਾ ਥਾਣੇ ਵਿਚ ਸ਼ਿਕਾਇਤ ਦਿੱਤੀ ਹੈ। ਜੋੜਾ DNA ਟੈਸਟ ਦੀ ਮੰਗ ਵੀ ਕਰ ਰਿਹਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ- ਬੰਗਲਾਦੇਸ਼ 'ਚ ਸਿੱਖ ਗੁਰਧਾਮਾਂ ਅਤੇ ਮੰਦਰਾਂ ਨੂੰ ਲੈ ਕੇ ਰਵਨੀਤ ਬਿੱਟੂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਲਿਖੀ ਚਿੱਠੀ
ਅਵਿਨਾਸ਼ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ- ਮੈਂ ਸਿਦਗੋੜਾ ਮਿਥਿਲਾ ਕਾਲੋਨੀ ਦੀ ਰਹਿਣ ਵਾਲੀ ਹਾਂ। ਮੈਂ ਸਾਲ 2020 ਵਿਚ ਗਰਭਵਤੀ ਹੋ ਗਈ। ਮੇਰੀ ਡਿਲੀਵਰੀ 7 ਜਨਵਰੀ 2021 ਨੂੰ ਸਿਦਗੋੜਾ ਦੇ ਨਰਸਿੰਗ ਹੋਮ ਵਿਚ ਹੋਈ ਸੀ। ਪਹਿਲਾਂ ਪੁੱਤਰ ਨੇ ਜਨਮ ਲਿਆ, ਫਿਰ ਧੀ। ਹਸਪਤਾਲ ਵਾਲਿਆਂ ਨੇ ਦੱਸਿਆ ਕਿ ਧੀ ਦੀ ਮੌਤ ਹੋ ਚੁੱਕੀ ਹੈ। ਜਦੋਂ ਅਸੀਂ ਆਪਣੀ ਧੀ ਦੀ ਲਾਸ਼ ਮੰਗੀ ਤਾਂ ਉਨ੍ਹਾਂ ਨੇ ਨਹੀਂ ਦਿੱਤੀ। ਅਸੀਂ ਇਹ ਵੀ ਸੋਚਿਆ ਕਿ ਸ਼ਾਇਦ ਇਹ ਸੱਚਮੁੱਚ ਹੋਇਆ ਹੈ। ਇਸ ਤੋਂ ਬਾਅਦ ਅਸੀਂ ਆਪਣੇ ਪੁੱਤਰ ਨੂੰ ਲੈ ਕੇ ਘਰ ਆ ਗਏ। ਸੰਗੀਤਾ ਨੇ ਦੱਸਿਆ- ਮੇਰਾ ਪਤੀ ਅਵਿਨਾਸ਼ 30 ਜੁਲਾਈ 2024 ਨੂੰ ਬਾਰੀਡੀਹ ਚੌਕ 'ਤੇ ਖੜ੍ਹਾ ਸੀ। ਉਸ ਨੇ ਘਰ ਆਉਣ ਲਈ ਆਟੋ ਬੁੱਕ ਕਰਵਾਇਆ। ਆਟੋ ਵਿਚ ਇਕ ਲੜਕੀ ਦੀ ਤਸਵੀਰ ਸੀ ਜੋ ਬਿਲਕੁਲ ਉਸ ਦੇ ਪੁੱਤਰ ਵਰਗੀ ਸੀ। ਤਸਵੀਰ ਬਾਰੇ ਪੁੱਛਣ 'ਤੇ ਆਟੋ ਚਾਲਕ ਨੇ ਦੱਸਿਆ ਕਿ ਇਹ ਉਸ ਦੀ ਭਾਣਜੀ ਹੈ। ਇਸ ਤੋਂ ਬਾਅਦ ਅਵਿਨਾਸ਼ ਨੂੰ ਸ਼ੱਕ ਹੋਇਆ ਕਿ ਇਹ ਉਸ ਦੀ ਜੁੜਵਾ ਧੀ ਹੈ, ਜਿਸ ਦੀ ਮੌਤ ਹੋ ਗਈ। ਉਹ ਸਾਡੀ ਹੀ ਧੀ ਹੈ, ਸਾਨੂੰ ਉਹ ਵਾਪਸ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਸ ਬੱਚੀ ਦਾ DNA ਟੈਸਟ ਕਰਵਾਇਆ ਜਾਵੇ।
ਇਹ ਵੀ ਪੜ੍ਹੋ- 'ਰੱਦ ਹੋ ਗਈਆਂ ਸਾਰੀਆਂ ਟਰੇਨਾਂ', ਬੰਗਲਾਦੇਸ਼ 'ਚ ਵਿਗੜੇ ਹਲਾਤਾਂ ਵਿਚਾਲੇ ਭਾਰਤ ਸਰਕਾਰ ਦਾ ਫ਼ੈਸਲਾ