ਕੀ PM ਮੋਦੀ ਦੀ ਸੁਰੱਖਿਆ ''ਚ ਮਹਿਲਾ ਕਮਾਂਡੋ ਵੀ ਹੁੰਦੀਆਂ ਹਨ ਤਾਇਨਾਤ? ਜਾਣੋ ਵਾਇਰਲ ਤਸਵੀਰ ਦੀ ਸੱਚਾਈ

Thursday, Nov 28, 2024 - 08:27 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਛੇ ਖੜ੍ਹੀ ਇਕ ਮਹਿਲੀ ਸੁਰੱਖਿਆ ਮੁਲਾਜ਼ਮ ਦੀ ਫੋਟੋ ਇਨ੍ਹੀ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਸੂਤਰਾਂ ਮੁਤਾਬਕ, ਐੱਸ.ਪੀ.ਜੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) 'ਚ ਔਰਤਾਂ ਕੋਈ ਨਵੀਂ ਗੱਲ ਨਹੀਂ ਹੈ। ਸ਼ੁਰੂਆਤ ਤੋਂ ਹੀ ਮਹਿਲਾ ਕਮਾਂਡੋ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਲਗਾਇਆ ਜਾਂਦਾ ਰਿਹਾ ਹੈ। 

ਪਹਿਲਾਂ ਇਨ੍ਹਾਂ ਦਾ ਇਸਤੇਮਾਲ ਮੁੱਖ ਰੂਪ ਨਾਲ ਐਡਵਾਂਸਡ ਡਿਪਲੋਏਮੈਂਟ ਲਈ ਹੁੰਦਾ ਸੀ। ਯਾਨੀ ਇਹ ਔਰਤਾਂ ਸੰਸਦ ਵਰਗੇ ਸੰਵੇਦਨਸ਼ੀਲ ਸਥਾਨਾਂ 'ਤੇ ਤਾਇਨਾਤ ਰਹਿੰਦੀਆਂ ਸਨ, ਖਾਸ ਕਰਕੇ ਮਹਿਲਾ ਮਹਿਮਾਨਾਂ ਦੀ ਨਿਗਰਾਨੀ ਅਤੇ ਸੁਰੱਖਿਆ ਜਾਂਚ ਲਈ। 

ਕਲੋਜ ਪ੍ਰੋਟੈਕਸ਼ਨ ਟੀਮ (CPT) 'ਚ ਮਹਿਲਾ ਕਮਾਂਡੋ

2015 ਤੋਂ ਬਾਅਦ ਮਹਿਲਾ ਕਮਾਂਡੋਜ਼ ਨੂੰ ਵੀ ਕਲੋਜ਼ ਪ੍ਰੋਟੈਕਸ਼ਨ ਟੀਮ (CPT) ਵਿੱਚ ਸ਼ਾਮਲ ਕੀਤਾ ਜਾਣ ਲੱਗਾ। ਇਸ ਦਾ ਮਤਲਬ ਹੈ ਕਿ ਹੁਣ ਇਹ ਔਰਤਾਂ ਪ੍ਰਧਾਨ ਮੰਤਰੀ ਦੇ ਆਲੇ-ਦੁਆਲੇ ਵੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲੈਣਗੀਆਂ। ਇੰਨਾ ਹੀ ਨਹੀਂ ਜਦੋਂ ਪ੍ਰਧਾਨ ਮੰਤਰੀ ਵਿਦੇਸ਼ ਦੌਰੇ 'ਤੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਮਹਿਲਾ ਐੱਸਪੀਜੀ ਕਮਾਂਡੋਜ਼ ਨੂੰ ਵੀ ਭੇਜਿਆ ਜਾਂਦਾ ਹੈ। ਉੱਥੇ ਉਹ ਐਡਵਾਂਸਡ ਸਕਿਓਰਿਟੀ ਲਾਈਜ਼ਨ (ਏ.ਐੱਸ.ਐੱਲ.) ਦੇ ਤਹਿਤ ਸੁਰੱਖਿਆ ਦੀਆਂ ਤਿਆਰੀਆਂ 'ਚ ਮਦਦ ਕਰਦੇ ਹਨ।

ਸੂਤਰਾਂ ਅਨੁਸਾਰ ਇਸ ਵੇਲੇ ਐੱਸਪੀਜੀ ਵਿੱਚ 100 ਦੇ ਕਰੀਬ ਮਹਿਲਾ ਕਮਾਂਡੋਜ਼ ਹਨ। ਉਹ ਤਕਨੀਕੀ ਤੈਨਾਤੀ, ਨਜ਼ਦੀਕੀ ਸੁਰੱਖਿਆ ਅਤੇ ਹੋਰ ਸੁਰੱਖਿਆ ਉਪਾਵਾਂ ਵਿੱਚ ਤਾਇਨਾਤ ਹਨ।

ਐੱਸਪੀਜੀ ਦੀ ਸਥਾਪਨਾ ਕਦੋਂ ਅਤੇ ਕਿਉਂ ਹੋਈ?

ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੀ ਸਥਾਪਨਾ 1985 ਵਿੱਚ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਐੱਸਪੀਜੀ ਆਪਣੇ ਅਧਿਕਾਰੀਆਂ ਦੀ ਸਖ਼ਤ ਸਿਖਲਾਈ, ਅਨੁਸ਼ਾਸਨ ਅਤੇ ਸੁਰੱਖਿਆ ਵਿੱਚ ਲਗਾਤਾਰ ਅੱਪਗ੍ਰੇਡ ਲਈ ਜਾਣੀ ਜਾਂਦੀ ਹੈ। ਇਹੀ ਕਾਰਨ ਹੈ ਕਿ SPG ਨੂੰ ਅੱਜ ਵੀ ਦੁਨੀਆ ਦੀਆਂ ਸਭ ਤੋਂ ਭਰੋਸੇਮੰਦ ਸੁਰੱਖਿਆ ਏਜੰਸੀਆਂ ਵਿੱਚ ਗਿਣਿਆ ਜਾਂਦਾ ਹੈ।

ਵਾਇਰਲ ਤਸਵੀਰ ਦੀ ਸੱਚਾਈ

ਵਾਇਰਲ ਤਸਵੀਰ ਸੰਸਦ ਦੇ ਅੰਦਰ ਦੀ ਹੈ। ਮਹਿਲਾ ਸੁਰੱਖਿਆ ਕਰਮਚਾਰੀ ਪਹਿਲਾਂ ਤੋਂ ਹੀ ਸੰਸਦ 'ਚ ਐਡਵਾਂਸਡ ਡਿਪਲੋਇਮੈਂਟ ਤਹਿਤ ਤਾਇਨਾਤ ਰਹਿੰਦੀਆਂ ਹਨ। ਇਹ ਮਹਿਲਾ ਸੁਰੱਖਿਆ ਕਰਮਚਾਰੀ ਮਹਿਮਾਨਾਂ ਦੀ ਤਲਾਸ਼ੀ ਲੈਣ ਅਤੇ ਉਨ੍ਹਾਂ ਦੀ ਪ੍ਰਧਾਨ ਮੰਤਰੀ ਨੂੰ ਮਿਲਣ ਦੌਰਾਨ ਨਿਗਰਾਨੀ ਵਰਗੇ ਕੰਮ ਕਰਦੀਆਂ ਹਨ। ਮਹਿਲਾ ਐੱਸਪੀਜੀ ਕਮਾਂਡੋਜ਼ ਦਾ ਪੀ.ਐੱਮ. ਦੀ ਸੁਰੱਖਿਆ 'ਚ ਯੋਗਦਾਨ ਸਿਰਫ ਵਾਇਰਲ ਤਸਵੀਰ ਤਕ ਸੀਮਿਤ ਨਹੀਂ ਹੈ, ਸਗੋਂ ਇਹ ਉਨ੍ਹਾਂ ਦੀ ਸੁਰੱਖਿਆ ਵਿਵਸਥਾ ਦਾ ਇਕ ਮਜਬੂਤ ਹਿੱਸਾ ਹਨ। 


Rakesh

Content Editor

Related News